ਪੱਛਮੀ ਬੰਗਾਲ ਹਿੰਸਾ: ਸੀਬੀਆਈ ਨੇ ਮਮਤਾ ਬੈਨਰਜੀ ਦੇ ਚੋਣ ਏਜੰਟ ਤੋਂ ਪੁੱਛ ਪੜਤਾਲ ਕੀਤੀ

ਕੋਲਕਾਲਾ (ਸਮਾਜ ਵੀਕਲੀ):  ਸੀਬੀਆਈ ਨੇ ਵੀਰਵਾਰ ਨੂੰ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਦੇ ਨੰਦੀਗ੍ਰਾਮ ਵਿੱਚ ਚੋਣ ਏਜੰਟ ਰਹੇ ਐਸਕੇ ਸੂਫੀਆਂ ਤੋਂ ਚੋਣਾਂ ਬਾਅਦ ਪੱਛਮੀ ਬੰਗਾਲ ਵਿੱਚ ਹੋਈ ਹਿੰਸਾ ਸਬੰਧੀ ਪੁੱਛ-ਪੜਤਾਲ ਕੀਤੀ। ਸੂਤਰਾਂ ਅਨੁਸਾਰ ਕੇਂਦਰੀ ਏਜੰਸੀ ਨੇ ਸੁੂਫੀਆਂ ਤੋਂ ਪੂਰਬੀ ਮਿਦਨਾਪੁਰ ਦੇ ਹਲਦੀਆ ਵਿੱਚ ਚਾਰ ਘੰਟੇ ਪੁੱਛ-ਪੜਤਾਲ ਕੀਤੀ। ਕਾਬਿਲੇਗੌਰ ਹੈ ਕਿ ਕੋਲਕਾਤਾ ਹਾਈ ਕੋਰਟ ਨੇ ਚੋਣਾਂ ਬਾਅਦ ਹੋਈ ਹਿੰਸਾ ਬਾਰੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਦਾ ਨੋਟਿਸ ਲੈਂਦਿਆਂ ਮਾਮਲੇ ਨੂੰ ਜਾਂਚ ਲਈ ਸੀਬੀਆਈ ਨੂੰ ਸੌਂਪਿਆ ਸੀ। ਹਿੰਸਾ ਦੇ ਮਾਮਲੇ ਵਿੱਚ ਏਜੰਸੀ ਹੁਣ ਤਕ 35 ਕੇਸ ਦਰਜ ਕਰ ਚੁੱਕੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਨੂੰ ਮਿਲੇ ਤੋਹਫ਼ਿਆਂ ਦੀ 17 ਸਤੰਬਰ ਤੋਂ ਸ਼ੁਰੂ ਹੋਵੇਗੀ ਈ-ਨਿਲਾਮੀ
Next articleਅਮੀਰ ਵਿਰਾਸਤ ਕੌਡੀਆਂ ਵੱਟੇ ਵੇਚਣ ਲਈ ਮਜਬੂਰ ਪੁਰੀ ਸਰਾਭੇ ਵਾਲਾ