ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਐਤਵਾਰ ਦਾ ਦਿਨ ਹੈ l ਹਰ ਕੋਈ ਆਪੋ ਆਪਣੇ ਤਰੀਕੇ ਨਾਲ ਇਸਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ l ਮੈਂ ਵੀ ਇਸਨੂੰ ਹਰ ਵਾਰ ਦੀ ਤਰ੍ਹਾਂ ਏਸ ਵਾਰ ਵੀ ਆਪਣੇ ਤਰੀਕੇ ਨਾਲ ਮਨਾਇਆ l ਇੰਗਲੈਂਡ ਵਿੱਚ ਮੇਰਾ ਕੋਈ ਦੋਸਤ ਜਾ ਕੋਈ ਸਹੇਲੀ ਨਹੀਂ ਹੈ ਮੈਂ ਆਪਣੇ ਸੱਚੇ ਦੋਸਤ ਆਪਣੀਆਂ ਕਿਤਾਬਾਂ ਨੂੰ ਹੀ ਮੰਨਦੀ ਹਾਂ l ਜਿਹੜੀਆਂ ਮੈਨੂੰ ਕਿਸੇ ਅੱਗੇ ਝੁੱਕਣ ਨਹੀਂ ਦਿੰਦੀਆਂ l ਇਹ ਮੇਰੇ ਕਮਰੇ ਵਿੱਚ ਵੀ ਤੇ ਮੇਰੇ ਬਸਤੇ ਵਿੱਚ ਵੀ ਹਰ ਵਕਤ ਮੇਰੇ ਨਾਲ ਰਹਿੰਦੀਆਂ ਹਨ l ਕਿਤਾਬਾਂ ਦਾ ਸਾਥ ਅੱਜ ਦੇ ਦੁਨਿਆਵੀ ਰਿਸ਼ਤਿਆ ਤੋਂ ਕਿਤੇ ਵਧੀਆ ਤੇ ਪਾਕ ਹੈ ਕਿਉਕਿ ਇਹ ਕਦੇ ਤੁਹਾਡਾ ਦਿਲ ਨਹੀਂ ਦੁਖਾਉਂਦੀਆਂ l ਜਦੋ ਮੈਂ ਇੰਗਲੈਂਡ ਆਉਣਾ ਸੀ ਤਾਂ ਮੇਰੇ ਦਿਲ ਚ ਤਰ੍ਹਾਂ ਤਰ੍ਹਾਂ ਦੀਆ ਉਮੰਗਾ ਰੀਝਾਂ ਸੀ ਕੇ ਮੈਂ ਇੰਗਲੈਂਡ ਚ ਅਲੱਗ ਅਲੱਗ ਜਗ੍ਹਾ ਤੇ ਜਾਊਗੀ,,, ਘੁੰਮੂਗੀ ਫਿਰੂਗੀ ਪਰ ਕੁਦਰਤ ਨੂੰ ਕੁੱਝ ਹੋਰ ਹੀ ਮੰਨਜੂਰ ਸੀ ਅੱਜ ਦੀ ਤਰੀਕ ਚ ਮੈਂ ਘਰ ਤੋਂ ਲਾਇਬ੍ਰੇਰੀ ਤੇ ਲਾਇਬ੍ਰੇਰੀ ਤੋਂ ਹੋ ਕੇ ਕੰਮ ਤੱਕ ਹੀ ਜਾਂਦੀ ਹਾਂ l ਇਹਨਾਂ ਕਿਤਾਬਾਂ ਨੇ ਹੀ ਮੈਨੂੰ ਸਮਾਜ ਚ ਵਿਚਰਨਾ ਸਿਖਾਇਆ, ਮੈਨੂੰ ਲੇਖਕ ਬਣਾਇਆ l ਕਦੀ ਕਦੀ ਸੋਚਦੀ ਹਾਂ ਕੇ ਜੇ ਇਹ ਕਿਤਾਬਾਂ ਨਾ ਹੁੰਦੀਆਂ ਤਾਂ ਮੇਰਾ ਕੀ ਹੁੰਦਾ? ਕੱਲੇਪਣ ਨੇ ਤਾਂ ਮੈਨੂੰ ਖਾ ਹੀ ਜਾਣਾ
ਸੀ l ਪਰ ਚੱਲੋ ਫਿਰ “”ਕੀ ਹੋਇਆ ਜੇ ਕੱਲੀ ਹਾਂ… ਆਜ਼ਾਦ ਹਾਂ ਗੁਲਾਮ ਤਾਂ ਨਹੀਂ “”😊
ਅੱਜ ਲਾਇਬ੍ਰੇਰੀ ਬੰਦ ਸੀ ਇਸ ਲਈ INTERNATIONAL CONVENTION CENTRE, ਵਿਖ਼ੇ ਬੈਠ ਕੇ ਆਪਣੀ ਅਗਲੀ ਕਿਤਾਬ ਲਿਖਣੀ ਸ਼ੁਰੂ ਕਰ ਦਿੱਤੀ ਜੋ ਰੀਤੀ ਰਿਵਾਜ਼ਾ ਉੱਪਰ ਅਧਾਰਿਤ ਹੋਵੇਗੀ l ਇਸਨੂੰ ਲਿਖਦਿਆਂ ਲਿਖਦਿਆਂ ਮੈਂ NEW YORK, AMSTERDAM ਦੇ ਲੇਖਕਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਕੇ ਉਹ ਰੀਤੀ ਰਿਵਾਜ਼ਾ , ਪਰੰਪਰਾਵਾ ਬਾਰੇ ਕੀ ਸੋਚ ਰੱਖਦੇ ਹਨ ? ਕਿਉਕਿ ਕਿਤਾਬ ਲਿਖਣੀ ਸੋਖੀ ਨਹੀਂ ਹੁੰਦੀ ਤੁਹਾਨੂੰ ਉਸ ਵਿੱਚ ਵੱਖ ਵੱਖ ਲੇਖਕਾ ਦੇ ਹਵਾਲੇ ਸਬੂਤ ਪੱਖੋਂ ਪੇਸ਼ ਕਰਨੇ ਪੈਂਦੇ ਹਨ ਤੇ ਖ਼ੁਦ ਦੀ ਰਿਸਰਚ ਨਾਲ ਪਾਠਕ ਅੱਗੇ ਤੱਥ ਰੱਖਣੇ ਪੈਂਦੇ ਹਨ l ਕਿਸੇ ਵੀ ਕਿਤਾਬ ਨੂੰ ਲਿਖਣ ਲਈ ਬਹੁਤ ਮਿਹਨਤ ਤੇ ਸਮਾਂ ਲੱਗਦਾ ਹੈ l ਜੋ ਵੀ ਤੁਸੀ ਲਿਖਣ ਜਾ ਰਹੇ ਹੋ ਉਸਦਾ ਪੂਰਾ ਗਿਆਨ ਤੁਹਾਨੂੰ ਹੋਣਾ ਲਾਜ਼ਮੀ ਹੈ ਕਿਉਕਿ ਇੱਕ ਕਲਮ ਹੀ ਸਮਾਜ ਨੂੰ ਸਹੀ ਦਿਸ਼ਾ ਵੱਲ ਤੇ ਵਿਨਾਸ਼ ਵੱਲ ਤੋਰ ਸਕਦੀ ਹੈ l ਇਸ ਲਈ ਕਲਮ ਦਾ ਸਹੀ ਦਿਸ਼ਾ ਚ ਚੱਲਣਾ ਬਹੁਤ ਜਰੂਰੀ ਹੈ l ਮੈਂ ਕਦੇ ਵੀ ਸੁਣੀਆਂ ਸੁਣਾਈਆਂ ਗੱਲਾਂ ਨੂੰ ਆਪਣੀ ਕਿਤਾਬ ਚ ਨਹੀਂ ਲਿਖਦੀ l ਮੇਰੀ ਲਿਖ਼ਤ ਸੱਚ, ਤਰਕ , ਤੱਥ ਤੇ ਪਰਿਵਰਤਣ ਉੱਤੇ ਅਧਾਰਿਤ ਹੁੰਦੀਆਂ ਹਨ l ਮੇਰੀਆਂ ਆਉਣ ਵਾਲੀਆਂ ਕਿਤਾਬਾਂ ਦੇ ਨਾਮ ਹੇਠ ਲਿਖੇ ਹਨ –
1.ਨੀਚਤਾ ਦੀ ਜੜ੍ਹ
2.ਬੌਧ ਗਯਾ ਮੁਕਤੀ ਮਹਾਂਅੰਦੋਲਨ
3.ਪਰਾਧੀਨਤਾ ਪਾਪ ਹੈ
4.ਸਫ਼ਰਨਾਮਾ (ਜਲੰਧਰ ਤੋਂ ਵਾਰਾਣਸੀ )
5.ਬੁੱਧ ਧੱਮ ਯਾਤਰਾ
6.ਬਲੈਤ ਦਾ ਸਫ਼ਰਨਾਮਾ
7.ਰੱਬ ਕਿੱਥੇ ਹੈ?
8. ਲਫ਼ਜ਼ਾਂ ਦੀ ਖੇਡ
9.ਅੰਧਵਿਸ਼ਵਾਸ ਦਾ ਪਰਦਾਫਾਸ਼
10.ਰੀਤੀ ਰਿਵਾਜ਼ , ਪਰੰਪਰਾਵਾ ਦਾ ਜਾਲ
11.ਜੇਲ੍ਹ ਗਾਥਾ
12.ਔਰਤਾਂ ਦੀ ਬਹਾਦਰੀ
13.ਰੁੱਤਬਾ (ਔਰਤ ਦਾ ਧਰਮਾਂ ਵਿੱਚ )
14.INTERNATIONAL LAW
15.ਆਇਨਾ
16.ਗਮਾਂ ਦੀ ਜੇਲ੍ਹ (ਪੰਜਾਬੀ ਨਾਵਲ )
17.ਜ਼ਖਮੀ ਰੂਹ (ਪੰਜਾਬੀ ਨਾਵਲ )
18.ਵੀਹ ਸਾਲਾਂ ਸਫ਼ਰ (ਪੰਜਾਬੀ ਨਾਵਲ )
19.ਇੱਕ ਖ਼ਿਆਲੀ ਚੇਹਰਾ ( ਪੰਜਾਬੀ ਕਾਵਿ ਸੰਗ੍ਰਹਿ )
20.AMUSEMENT OF INDIAN DRAMATIC PEOPLE
21.ਡੇਰਿਆ ਦੀ ਸਮਾਜ ਨੂੰ ਦੇਣ
22.LEARNING ENGLISH WITH ME (VOCABULARY AND WRITING )
23. ਮੇਰਾ ਵਕਾਲਤਨਾਮਾ
and many more…
ਕਿਤਾਬਾਂ ਦਾ ਪ੍ਰਚਾਰ ਕਰਨਾ ਮੈਂ ਆਪਣਾ ਧਰਮ ਮੰਨਦੀ ਹਾਂ ਤੇ ਸਾਰੀ ਜ਼ਿੰਦਗੀ ਆਪਣੀਆ ਤਸਵੀਰਾਂ ਰਾਹੀਂ ਜਾ ਰੀਲਾਂ ਰਾਹੀਂ ਇਸਦਾ ਪ੍ਰਚਾਰ ਮੈਂ ਕਰਦੀ ਰਹਾਂਗੀ l ਜਿਸ ਕਿਸੇ ਮੰਚ ਉੱਤੇ ਵੀ ਮੈਨੂੰ ਜਾਣ ਦਾ ਮੌਕਾ ਮਿਲੇਗਾ ਓਥੋਂ ਵੀ ਮੈਂ ਨੌਜਵਾਨਾਂ ਨੂੰ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਦਾ ਕੰਮ ਕਰਦੀ ਰਹਾਂਗੀ l
ਧੰਨਵਾਦ
ਜੈ ਭੀਮ ,,, ਨਮੋ ਬੁੱਧਾਏ
ਪ੍ਰਿਆ ਅੰਬੇਡਕਰ। ਇੰਟਰਨੈਸ਼ਨਲ ਮਾਉਟੈਨ ਕਲਿੰਬਰ,ਹਾਈਕ ਐਂਡ ਪਾਇਲਟ



