(ਸਮਾਜ ਵੀਕਲੀ)
ਜਿਸ ਦੀਆਂ ਰਾਹਾਂ ਸੌਖੀਆਂ ਨੇ
ਪਰ ਔਖੇ ਨੇ ਕਦਮ ਅਗਾਂਹ ਪੁੱਟਣੇ।
ਮੈਂ ਉਸ ਮੰਜ਼ਿਲ ਦੀ ਰਾਹੀ ਹਾਂ,
ਜਿੱਥੇ ਪੁੱਜ ਕੇ ਕੁੱਝ ਵੀ ਮਿਲਣਾ ਨਈਂ
ਪਰ ਸਾਕ ਪੁਰਾਣੇ ਕਈ ਟੁੱਟਣੇ।
ਮੈਂ ਉਸ ਮੰਜ਼ਿਲ ਦੀ ਰਾਹੀ ਹਾਂ।
ਤਾਂਹੀ ਸਫਰ ਦਾ ਮਾਣ ਆਨੰਦ ਰਹੀ
ਨਾ ਚਾਹਤ ਰੱਖਦੀ ਮੰਜ਼ਿਲ ਲਈ,
ਮੈਂ ਮੰਜ਼ਿਲ ਤਾਂ ਸਰ ਕਰ ਸਕਦੀ, ਪਰ
ਨਾ ਜਰ ਸਕਦੀ ਸਕਿਆਂ ਦੇ ਹੱਥ ਛੁੱਟਣੇਂ।
ਮੈਂ ਉਸ ਮੰਜ਼ਿਲ ਦੀ ਰਾਹੀ ਹਾਂ
ਜਿਸ ਦੀਆਂ ਰਾਹਾਂ ਸੌਖੀਆਂ ਨੇ
ਪਰ ਔਖੇ ਨੇ ਕਦਮ ਅਗਾਂਹ ਪੁੱਟਣੇ ।
ਮੈਂ ਉਸ ਮੰਜ਼ਿਲ ਦੀ ਰਾਹੀ ਹਾਂ……..!
ਦੀਪ ਹੇਰਾਂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly