(ਸਮਾਜ ਵੀਕਲੀ)
ਅੱਜ ਜਨਮ-ਦਿਨ ਸੀ ਮੇਰਾ,
ਕਈ ਵਧਾਈ ਦੇ ਰਹੇ ਸੀ ,
ਕਈ ਪਾਰਟੀ ਵੀ ਮੰਗਦੇ,
ਪਰ,
ਮੈ ਸੋਚਾਂ ਵੀ ਇਹ ਖ਼ੁਸ਼ੀ
ਮੇਰੀ ਉਮਰ ਵੱਧ ਗਈ ਦੀ
ਖ਼ੁਸ਼ੀ ਸੀ
ਜਾ
ਮੇਰੀ ਬਚੀ ਉਮਰ ਘੱਟ ਗਈ
ਪਰ ਇਹ ਸਮਝ ਤੋ ਬਾਹਰ ਹੈ
ਕਿ ਮੈ ਖ਼ੁਸ਼ੀ ਕਿਸ ਗੱਲ ਦੀ ਮਨਾਵਾਂ
ਮੇਰੀ ਘੱਟ ਉਮਰ ਵਿੱਚ ਵਾਧਾ ਹੋਇਆਂ
ਪਰ ਮੇਰੀ ਬਚੀ ਹੋਈ ਉਮਰ ਵਿੱਚੋਂ
ਇਕ ਸਾਲ ਹੋਰ ਘੱਟ ਗਿਆ
ਪਰ ਜੋ ਮੈ ਹੱਲੇ ਤੱਕ ਸਾਲ ਬਿਤਾਏ
ਉਹਨਾਂ ਦੀ ਖ਼ੁਸ਼ੀ ਵੀ ਹੈ
ਤੇ ਜੋ ਕੁਝ ਅੱਗੇ ਕਰਨਾ
ਉਸ ਦੀ ਆਸ ਵੀ
ਪਰ
ਜੋ ਮੇਰੇ ਕੋਲੋਂ
ਬੀਤੇ ਸਮੇਂ ਵਿੱਚ ਹੋਈਆ ਗਲਤੀਆਂ
ਉਹਨਾਂ ਦਾ ਪਛਤਾਵਾ ਵੀ
ਹੁਣ ਸਾਰੇ ਵਧਾਈ ਦਿੰਦੇ ਨੇ
ਸਾਰਿਆ ਦਾ ਧੰਨਵਾਦ
ਪਰ ਨਵਨੂਰ ਦੀ ਉਮਰ ਵਿੱਚ
ਇਕ ਹੋਰ ਸਾਲ ਘੱਟ ਗਿਆ।
ਤੇ ਅੱਜ ਮੇਰਾ ਜਨਮ-ਦਿਨ ਹੈ,
ਤੇ ਸਾਰਿਆ ਖੁਸ਼ ਚਿਹਰਿਆ ਤੋ
ਇਲਾਵਾ ਉਨਾ ਵਿੱਚ ਕੁਝ ਚਿਹਰੇ
ਦੁਖੀ ਵੀ ਨੇ…….
“ਨੂਰ”ਨਵਨੂਰ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly