HOME ਮੇਰੀਆਂ ਮਾੜੀਆਂ ਆਦਤਾਂ-

ਮੇਰੀਆਂ ਮਾੜੀਆਂ ਆਦਤਾਂ-

2
ਬਲਦੇਵ ਸਿੰਘ 'ਪੂਨੀਆਂ'
  (ਸਮਾਜ ਵੀਕਲੀ)   ਫਿਲਪਾਈਨ ਦੇਸ਼ ਵਿੱਚ ਪੰਜਾਬੀ ਲੋਕ ਫਾਇਨਾਂਸ ਦਾ ਕੰਮ ਕਰਦੇ ਹਨ ਸੋ ਆਪਾਂ ਵੀ ਇੱਥੇ ਹੀ ਵਸਦੇ ਆਂ ਤੇ ਏਹੀ ਕੰਮ ਕਰ ਰਹੇ ਹਾਂ।ਜਿਸ ਜਗ੍ਹਾ ਵਸਦੇ ਹੋਈਏ ਉਹਨਾਂ ਲੋਕਾਂ ਵਰਗੇ ਹੋ ਜਾਈਦਾ। ਜਿੱਦਾਂ ਕਹਾਵਤ ਹੈ ਕਿ ਪੰਜਾਬੀਆਂ ਦੇ ਹੱਥ ਨਿਚਲੇ ਨਹੀਂ ਰਹਿੰਦੇ ਸੱਚੀਂ ਨਹੀਂ ਰਹਿੰਦੇ.. ਮੇਰੇ ਤਾਂ ਬਿੱਲਕੁੱਲ ਹੀ ਨਹੀਂ ਰਹਿੰਦੇ। ਨਵਾਂ ਨਵਾਂ ਕੰਮ ਸ਼ੁਰੂ ਕੀਤਾ ਤਾਂ ਗਾਹਕਾਂ ਤੋਂ ਉਗਰਾਹੀ ਕਰਨ ਜਾਣਾਂ ਦੁਕਾਨਾਂ ਵਿੱਚ ਤੇ ਘਰਾਂ ਵਿੱਚ ਵੀ। ਜਿੱਥੇ ਸੈਂਟ (ਪ੍ਰਫਿਊਮ) ਵੇਖਿਆ ਪਹਿਲਾਂ ਹੱਥ ਤੇ ਛਿੜਕ ਕੇ ਸੁੰਘਿਆ ਵਧੀਆ ਲੱਗਿਆ ਫ਼ਿਰ ਥੋੜਾ ਕੱਛਾਂ ਵਿੱਚ ਛਿੜਕ ਲਿਆ। ਜਿੱਥੇ ਸੋਹਣਾ ਜਿਹਾ ਪਾਊਡਰ ਦਾ ਡੱਬਾ ਪਿਆ ਵੇਖਿਆ ਹੱਥਾਂ ਤੇ ਪਾਇਆ ਮਹਿਕ ਸੁੰਘਿਆ ਤੇ ਫਿਰ ਛਾਤੀ ਤੇ ਛਿੜਕ ਲਿਆ। ਏਦਾਂ ਈ ਇੱਕ ਘਰੇ ਗਿਆ ਉੱਥੇ ਅਲਕੋਹਲ (ਹੈਂਡ ਵਾਸ਼)ਵਾਲੀ ਪਲਾਸਟਿਕ ਦੀ ਛੋਟੀ ਜਿਹੀ ਬੋਤਲ ਪਈ ਸੀ ਕਿਉਂਕਿ ਅਲਕੋਹਲ ਵੀ ਕਈ ਪ੍ਰਕਾਰ ਦੀ ਹੁੰਦੀ ਹੈ ਅਤੇ ਵੱਖੋ ਵੱਖਰੀਆਂ ਮਹਿਕਾਂ ਹੁੰਦੀਆਂ ਹਨ ਸੋ ਆਪਾਂ ਮਹਿਕ ਚੈੱਕ ਕਰਨ ਲਈ ਅਲਕੋਹਲ ਹੱਥ ਤੇ ਪਾ ਲਈ…ਹਾਏ ਉਏ ਮੇਰੇ ਡਾਢਿਆ ਰੱਬਾ ਏਨੀ ਬਦਬੂ? ਮੈਂ ਫਟਾਫਟ ਗਾਹਕ ਨੂੰ ਪੁੱਛਿਆ ਕਿ ਆਹ ਕਿਹੜੀ ਬਦਬੂਦਾਰ ਚੀਜ਼ ਪਾਤੀ ਅਲਕੋਹਲ ਵਾਲੀ ਬੋਤਲ ਵਿੱਚ?ਉਹ ਕਹਿੰਦਾ ਭਰਾਵਾ ਮੇਰੇ ਦਾਦੇ ਦੇ ਖੁਰਕ ਪਈ ਹੋਈ ਆ ਲੰਮੇ ਸਮੇਂ ਤੋਂ ਬੜੇ ਡਾਕਟਰਾਂ ਤੋਂ ਇਲਾਜ਼ ਕਰਵਾਇਆ ਪਰ ਠੀਕ ਨਹੀਂ ਹੋਇਆ.. ਕਿਸੇ ਹਕੀਮ ਦੇ ਦੱਸੇ ਤੇ ਦੇਸੀ ਦਵਾ ਤਿਆਰ ਕੀਤੀ ਹੈ ਪਰ ਜਦੋਂ ਦਾਦਾ ਜੀ ਦੇ ਪਿੰਡੇ ਤੇ ਲਾਉਂਣੀ ਹੁੰਦੀ ਆ ਅਸੀਂ ਪਹਿਲਾਂ ਮੂੰਹ ਨੂੰ ਚੰਗੀ ਤਰ੍ਹਾਂ ਢੱਕ ਲੈਂਦੇ ਹਾਂ ਕੱਪੜੇ ਨਾਲ ਕਿਉਂਕਿ Smell ਬਹੁਤ bad ਹੈ ਇਸਦੀ,  ਮੈਂ ਕੰਮ ਨਿਬੇੜ ਕੇ ਘਰ ਪਹੁੰਚ ਕੇ ਪੰਜਾਹ ਵਾਰੀ ਹੱਥ ਧੋਤੇ ਹੋਣਗੇ ਪਰ ਬਦਬੂ ਫਿਰ ਵੀ ਨਹੀਂ ਗਈ।
 ਬਲਦੇਵ ਸਿੰਘ ‘ਪੂਨੀਆਂ’
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੁਆਬਾ ਯੂਨੀਅਨ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਥਾਣਾ ਮੁਖੀ ਨਾਲ ਗੱਲਬਾਤ, ਲੋਕਾਂ ਵਿਚ ਦਹਿਸ਼ਤ ਦਾ ਮਾਹੌਲ – ਕਸ਼ਮੀਰ ਸਿੰਘ ਪੰਨੂ 
Next article   ਸਿਆਸਤ  ਦੇ ਦਾਅ ਪੇਚ