ਮੇਰੇ ਬਾਬਾ ਨਾਨਕ

(ਸਮਾਜ ਵੀਕਲੀ)

ਓਹਨਾਂ ਦੇ ਨਾਂ ਤੇ ਸਾਰੀ ਕਾਇਨਾਤ ਚਲਦੀ
ਨਾਮ, ਸੇਵਾ ਤੇ ਵੰਡ ਛੱਕਣ ਦੀ ਸਿੱਖਿਆ ਮਿਲਦੀ,
ਅਸੀ ਸਾਰੇ ਹੀ ਹਾਂ ਓਹਨਾ ਦੇ ਬਾਲਕ
ਓਹ ਸਭ ਦੇ ਸਾਂਝੇ ਮੇਰੇ ਬਾਬਾ ਨਾਨਕ

ਤੇਰਾ ਤੇਰਾ ਤੋਲ ਕੇ ਜਿੰਨ੍ਹੇ ਸਿਖਾਇਆ
ਗਰੀਬ ਦੀ ਰੋਟੀ ਵਿੱਚ ਦੁੱਧ ਜਿੰਨੇ ਪਾਇਆ,
ਜਿੰਨ੍ਹਾਂ ਨੇ ਲਾਈ ਪਾਪਾਂ ਦੀ ਪੰਡ ਤੋ ਕਾਲਕ
ਓਹ ਸਭ ਦੇ ਸਾਂਝੇ ਮੇਰੇ ਬਾਬਾ ਨਾਨਕ

ਜਦ ਧਰਤੀ ਤੇ ਉਹਨਾਂ ਅਵਤਾਰ ਧਾਰਿਆ
ਤੇਤੀ ਕਰੋੜ ਦੇਵਤਿਆਂ ਨੇ ਨਮਸਕਾਰ ਕਰਿਆ,
ਅਕਾਲ ਪੁਰਖ ਦਾ ਰੂਪ ਤੇ ਰੂਹਾਨੀ ਰੂਹ ਦਾ ਮਾਲਕ
ਓਹ ਸਭ ਦੇ ਸਾਂਝੇ ਮੇਰੇ ਬਾਬਾ ਨਾਨਕ

ਗੁਰਬਾਣੀ ਵਿੱਚ ਤੇ ਸਾਖੀਆਂ ਦੇ ਵਿੱਚ
ਹਰ ਥਾਂ ਤੇ ਬਸੇਰਾ, ਸੱਚੇ ਨਾਮ ਦਾ ਸਵੇਰਾ
ਜਗ ਨੂੰ ਚਲਾਉਂਦੇ ਰਹਿਣਗੇ ਬਣ ਕੇ ਚਾਲਕ
ਓਹ ਸਭ ਦੇ ਸਾਂਝੇ ਮੇਰੇ ਬਾਬਾ ਨਾਨਕ

ਅਰਸ਼ ਦੀ ਕਲਮ ਨੂੰ ਇੰਨਾਂ ਮਾਣ ਮਿਲਿਆ
ਜਿੰਨ੍ਹਾ ਨੇ ਜਨਮ ਦੇ ਕੇ ਧਰਤੀ ਤੇ ਘੱਲਿਆ,
ਜਦ ਤਕ ਸਵਾਸ ਨੇ ਮੇਰੀ ਇਸ ਦੇਹ ਵਿੱਚ
ਰੋਮ ਰੋਮ ਵਿਚ ਧੰਨ ਗੁਰੂ ਨਾਨਕ ਨਾਂ ਰਲਿਆ ll

ਅਵਤਾਰ ਸਿੰਘ ਢਿੱਲੋਂ
ਕਰੋਲ ਬਾਗ਼, ਨਵੀਂ ਦਿੱਲੀ
ਮੋਬਾਈਲ : 971893188

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਤ ਦੀ ਪਟਾਰੀ ਕੰਵਰਪ੍ਰੀਤ ਕੌਰ ਮਾਨ
Next articleਸਰਬ ਸਾਂਝੀਵਾਲਤਾ ਦਾ ਪ੍ਰਤੀਕ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ