ਗੁਰੂਗ੍ਰਾਮ ਦੇ ਹੋਟਲ ਵਿੱਚ ਮਹਿਲਾ ਦੀ ਹੱਤਿਆ

ਗੁਰੂਗ੍ਰਾਮ (ਸਮਾਜ ਵੀਕਲੀ):  ਇਥੋਂ ਦੇ ਸੈਕਟਰ-14 ਹੋਟਲ ਵਿੱਚ ਇਕ ਵਿਅਕਤੀ ਨੇ ਆਪਣੀ ਮਹਿਲਾ ਮਿੱਤਰ ਦੀ ਹੱਤਿਆ ਕਰ ਦਿੱਤੀ ਹੈ। ਮੁਲਜ਼ਮ ਨੇ ਉਸ ਦੇ ਗਲੇ ਅਤੇ ਛਾਤੀ ਉੱਤੇ ਚਾਕੂ ਨਾਲ 12 ਵਾਰ ਕੀਤੇ ਅਤੇ ਫਰਾਰ ਹੋ ਗਿਆ। ਘਟਨਾ ਸਬੰਧੀ ਵੀਡੀਓ ਵਾਇਰਲ ਹੋ ਗਈ ਹੈ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਖੂਨ ਨਾਲ ਭਿੱਜੀ ਔਰਤ ਹੋਟਲ ਦੀਆਂ ਪੌੜੀਆਂ ’ਤੇ ਦਮ ਤੋੜ ਰਹੀ ਹੈ। ਪੁਲੀਸ ਨੇ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਔਰਤ ਦੀ ਪਛਾਣ ਇਮਰਾਨਾ ਵਜੋਂ ਹੋਈ ਹੈ ਜੋ ਕਿ ਮੂਲ ਰੂਪ ਵਿੱਚ ਆਗਰਾ ਦੀ ਵਸਨੀਕ ਹੈ। ਉਹ ਇਥੇ ਰਾਜੀਵ ਕਲੋਨੀ ਵਿੱਚ ਆਪਣੇ ਪਤੀ ਤੇ ਬੱਚਿਆਂ ਨਾਲ ਰਹਿੰਦੀ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਾਲ ਮੁਕਾਬਲੇ ’ਚ ਤਿੰਨ ਜੈਸ਼ ਦਹਿਸ਼ਤਗਰਦ ਹਲਾਕ
Next articleਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦਾ ਦੇਹਾਂਤ