HOME 13 ਸਾਲਾ ਦੀ ਨਾਬਾਲਗ ਬੱਚੀ ਦੇ ਕਾਤਲ ਨੂੰ ਫਾਸਟ ਟਰੈਕ ਅਦਾਲਤ ਰਾਹੀਂ...

13 ਸਾਲਾ ਦੀ ਨਾਬਾਲਗ ਬੱਚੀ ਦੇ ਕਾਤਲ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਜਲਦ ਸਖ਼ਤ ਤੋ ਸਖ਼ਤ ਸਜ਼ਾ ਦਿੱਤੀ ਜਾਵੇ : ਭੈਣ ਸੰਤੋਸ਼ ਕੁਮਾਰੀ

9
ਭੈਣ ਸੰਤੋਸ਼ ਕੁਮਾਰੀ

ਹੁਸ਼ਿਆਰਪੁਰ  (ਸਮਾਜ ਵੀਕਲੀ)  (ਤਰਸੇਮ ਦੀਵਾਨਾ ) – “ਨਾਰੀ ਸ਼ਕਤੀ ਫਾਉਡੇਸ਼ਨ ਭਾਰਤ” ਦੀ ਰਾਸ਼ਟਰੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਜਲੰਧਰ ਸਹਿਰ ਵਿਖੇ ਇੱਕ ਵਡੇਰੀ ਉਮਰ ਦੇ ਅੰਮ੍ਰਿਤਧਾਰੀ ਵਿਅਕਤੀ ਵੱਲੋਂ ਇੱਕ 13 ਸਾਲ ਦੀ ਨਾਬਾਲਗ ਮਾਸੂਮ ਬੱਚੀ ਨਾਲ ਜਬਰ -ਜਿਨਾਹ ਕਰਕੇ ਬੇਰਹਿਮੀ ਨਾਲ ਕਤਲ ਕਰਨ ਤੇ ਸਖ਼ਤ  ਰੋਸ਼ ਪ੍ਰਗਟ ਕੀਤਾ! ਉਹਨਾਂ ਕਿਹਾ ਕਿ ਹਰ ਵਿਅਕਤੀ ਦੇ ਦਿਲ ਨੂੰ  ਵਲੂੰਧਰਨ ਵਾਲੀ ਅਣਮਨੁੱਖੀ ਘਟਨਾ ਨੂੰ ਦੇਖਕੇ ਪੀੜਤ ਬੱਚੀ ਦੇ ਬੇਹਾਲ ਹੋਏ ਮਾਪੇ ਰੋ ਰੋ ਕੇ ਉਸ ਵੇਲੇ ਨੂੰ ਕੋਸ ਰਹੇ ਹਨ ਜਿਸ ਵੇਲੇ ਉਹਨਾਂ ਦੀ ਲੜਕੀ ਉਸ ਦਰਿੰਦੇ ਦੀ ਲੜਕੀ ਨੂੰ ਮਿਲਣ ਵਾਸਤੇ ਉਹਨਾਂ ਦੇ ਘਰ ਗਈ ਤੇ ਮੁੜ ਕੇ ਵਾਪਸ ਨਹੀਂ ਆਈ  ਉਹਨਾਂ ਕਿਹਾ ਕਿ ਇਸ ਤਰਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਦਾ ਕੋਈ ਧਰਮ, ਖਿੱਤਾ ਜਾਂ ਫਿਰਕਾ ਨਹੀਂ ਹੁੰਦਾ ।ਉਹਨਾਂ ਕਿਹਾ ਕਿ ਪੰਜਾਬ ਦੇ ਇਹ ਹਾਲਤ ਬਣ ਗਏ ਹਨ ਕਿ ਪੰਜਾਬ ਵਿੱਚ ਹਰ ਦਿਨ ਲੁੱਟਾਂ ਖੋਹਾਂ ਡਕੈਤੀਆਂ ਕਤਲੋਗਾਰਤ ਅਤੇ ਬਹੁਤ ਸਾਰੀਆਂ ਛੋਟੀਆਂ ਮਾਸੂਮ ਬੱਚੀਆਂ ਜਿੱਥੇ ਹੈਵਾਨੀਅਤ ਦਾ ਸ਼ਿਕਾਰ ਹੋ ਰਹੀਆਂ ਹਨ ਉੱਥੇ ਇਹੋ ਜਿਹੇ ਦਰਿੰਦਿਆਂ ਵੱਲੋਂ ਜਬਰ ਜਨਾਹ ਕਰਨ ਤੋਂ ਬਾਅਦ ਮਾਸੂਮ ਬੱਚੀਆਂ ਦੇ ਕਤਲ ਵੀ ਕੀਤੇ ਜਾ ਰਹੇ ਹਨ  ! ਉਹਨਾ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਵੀ ਔਰਤ ਵਿਰੋਧੀ ਗੰਦੀ ਮਾਨਸਿਕਤਾ ਵਾਲੀਆਂ ਅਨੇਕਾ ਘਟਨਾਵਾਂ ਵਾਪਰ ਚੁੱਕੀਆਂ ਹਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article25 ਹਜ਼ਾਰ ਰੁਪਏ ਪਾਰਟੀ ਫੰਡ ਦੇ ਕੇ ਕਰਮ ਚੰਦ ਜੀ ਨੇ ਮਾਂਣ ਮਸੂਸ ਕੀਤਾ
Next articleਲੋਕਾਂ ਦੀ ਸਿਹਤ ਸੁਰੱਖਿਆ ਲਈ ਸਿਹਤ ਵਿਭਾਗ ਦਾ ਬਾਬਾ ਆਦਮ ਨਿਰਾਲਾ