ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਬਰਨਾਲੇ ਤੋਂ ਡਾ.ਭੁਪਿੰਦਰ ਸਿੰਘ ਬੇਦੀ ਅਤੇ ਡਾ.ਹਰੀਸ਼ ਸ਼ਰਮਾਂ ਤੇਤੀ ਵੀਂ ਰਾਮ ਸਰੂਪ ਅਣਖੀ ਸਿਮਰਤੀ ਕਹਾਣੀ ਗੋਸ਼ਟੀ ਡਲਹੌਜੀ ਵਿਚ ਸ਼ਾਮਿਲ ਹੋਏ। ਇਸ ਗੋਸ਼ਟੀ ਵਿਚ ਇਕ ਕਹਾਣੀ ਰਾਮ ਸਰੂਪ ਅਣਖੀ ਜੀ ਦੀ ਯਾਦ ਨੂੰ ਸਮਰਪਿਤ ਪੜ੍ਹਨ ਉਪਰੰਤ,ਤਿੰਨ ਪੰਜਾਬੀ, ਇਕ ਗੁਜਰਾਤੀ,ਇਕ ਰਾਜਸਥਾਨੀ,ਦੋ ਸੰਥਾਲੀ,ਇਕ ਡੋਗਰੀ,ਦੋ ਹਿੰਦੀ ਕਹਾਣੀਆਂ ਪੜ੍ਹੀਆਂ ਗਈਆਂ। ਡਾ.ਕਰਾਂਤੀਪਾਲ ਨੇ ਮੇਜ਼ਬਾਨੀ ਕਰਦੇ ਹੋਏ ਸਾਰੇ ਹੀ ਕਹਾਣੀਕਾਰਾਂ ਤੇ ਵਿਦਵਾਨਾਂ ਨੂੰ ਜੀ ਆਇਆਂ ਕਿਹਾ।ਡਾ.ਅਬਦੁਲ ਬਿਸਮਿਲਾਹ ਨੇ ਪਹਿਲਾਂ ਵਾਂਗ ਇਸ ਗੋਸ਼ਟੀ ਦੇ ਪੰਜ ਸ਼ੈਸ਼ਨਾਂ ਦੀ ਪ੍ਰਧਾਨਗੀ ਕੀਤੀ।ਸਮਕਾਲੀਨ ਸਾਹਿਤ ਦਿੱਲੀ ਦੇ ਸੰਪਾਦਕ ਕਹਾਣੀਕਾਰ ਕੇਸਰਾ ਰਾਮ ਨੇ ਪਹਿਲਾਂ ਵਾਂਗ ਬਾਖੂਬੀ ਮੰਚ ਸੰਚਾਲਨ ਕੀਤਾ। ਕਹਾਣੀਆਂ ਉਪਰ ਬਹੁਤ ਹੀ ਭਰਵੀਂ ਬਹਿਸ ਹੋਈ। ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ।ਡਾ.ਦਿਆ ਸਿੰਘ, ਫਿਲਮੀ ਅਦਾਕਾਰ ਭਾਰਤੀ ਨੇ ਸਮੁੱਚੇ ਪ੍ਰਬੰਧ ਦੀ ਸੁਚੱਜੀ ਅਗਵਾਈ ਕੀਤੀ।ਪੰਜਾਬ ਤੋਂ ਕਹਾਣੀਕਾਰ ਗੁਰਮੀਤ ਆਰਿਫ, ਆਗਾਜਬੀਰ,ਸੰਦੀਪ ਸਮਰਾਲਾ ਤੇ ਕਹਾਣੀ ਚਰਚਾ ਵਿਚ ਡਾ.ਐਚ.ਐਸ.ਡਿੰਪਲ,ਸ.ਦੀਪ ਜਗਦੀਪ, ਡਾ.ਹਰੀਸ਼, ਡਾ.ਭੁਪਿੰਦਰ ਸਿੰਘ ਬੇਦੀ ਨੇ ਭਾਗ ਲਿਆ। ਬਾਹਰੋਂ ਆਏ ਕਹਾਣੀਕਾਰਾਂ ਵਿਚ ਜਗਦੀਪ ਦੂਬੇ ਜੰਮੂ,ਅਰੁਣ ਅਸਫਲ ਦੇਹਰਾਦੂਨ,ਕਮਲਜੀਤ ਝਾਰਖੰਡ,ਸੋਨੀ ਗੁਜਰਾਤ,ਗੋਦਾਰਾ ਰਾਜਸਥਾਨ,ਪ੍ਰੇਮ ਸੋਰੇਨ,ਕਾਸ਼ੂ ਸੋਰੇਨ ,ਰਾਜ ਕੁਮਾਰ ਮੇਹਰਾ ਤੇ ਵਿਦਵਾਨਾਂ ਵਿਚ ਡਾ ਮੁਕੇਸ਼ ਮਰੋਠਾ, ਡਾ.ਕੁਮਾਰ ਨੀਲਾਭ ਨੇ ਭਾਗ ਲਿਆ। ਕੁੱਲ ਮਿਲਾਕੇ ਸਮਾਗਮ ਬਹੁਤ ਵਧੀਆ ਹੋ ਨਿਬੜਿਆ। ਸਾਰੇ ਹੀ ਪ੍ਰਤੀਯੋਗੀਆਂ ਨੂੰ ਮਾਣ ਪੱਤਰ ਤੇ ਅਣਖੀ ਸਾਹਿਬ ਦੀ ਤਸਵੀਰ ਵਾਲਾ ਮੱਗ ਦਿੱਤਾ ਗਿਆ।ਡਲਹੌਜ਼ੀ ਕਹਾਣੀ ਗੋਸ਼ਟੀ ਸਫਲਤਾ ਨਾਲ ਸੰਪੂਰਨ ਹੋਈ। ਡਾ.ਕਰਾਂਤੀਪਾਲ ਅਤੇ ਸਮੂਹ ਪਰਿਵਾਰ ਵਧਾਈ ਦੇ ਪਾਤਰ ਹਨ ਜੋ ਲਗਾਤਾਰ ਅਣਖੀ ਸਿਮਰਤੀ ਗੋਸ਼ਟੀ ਦਾ ਆਯੋਜਨ ਬਹੁਤ ਹੀ ਵਧੀਆ ਢੰਗ ਨਾਲ ਕਰ ਰਹੇ ਹਨ। – ਤੇਜਿੰਦਰ ਚੰਡਿਹੋਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



