*ਸਥਾਨਿਕ ਪਰਸ਼ਾਸ਼ਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੁਖ਼ਤਾ ਪ੍ਰਬੰਧ ਕਰੇ:- ਲ਼ੋਕ ਇਨਸਾਫ਼ ਮੰਚ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਲ਼ੋਕ ਇਨਸਾਫ਼ ਮੰਚ ਦੀ ਟੀਮ ਵੱਲੋਂ ਸਤਲੁੱਜ ਦਰਿਆ ਦੇ ਬੰਨ ਪਿੰਡ ਝੰਡੀ ਪੀਰ ਕਡਿਆਣਾ ਦਾ ਦੌਰਾ ਕੀਤਾ ਅਤੇ ਇਲਾਕ਼ੇ ਦੇ ਲੋਕਾਂ ਨਾਲ਼ ਮੁਲਾਕਾਤ ਕੀਤੀ। ਇਸ ਮੌਕੇ ਆਗੁਆਂ ਨੇ ਆਖਿਆ ਕਿ ਰੇਤ ਦੀ ਗ਼ੈਰ ਕਾਨੂੰਨੀ ਨਿਕਾਸੀ ਕਾਰਨ ਦਰਿਆ ਦੇ ਬੰਨ ਕਾਫ਼ੀ ਖ਼ਸਤਾ ਹਾਲਤ ਵਿੱਚ ਹਨ ਤੇ ਸਰਕਾਰ ਵਲੋਂ ਬੰਨਾਂ ਦੀ ਮੁਰੰਮਤ ਵੀ ਨਹੀ ਕਰਵਾਈ ਗਈ। ਓਹਨਾਂ ਆਖਿਆ ਕਿ ਅਗਰ ਪਾਣੀ ਦਾ ਪੱਧਰ ਵਧਿਆ ਤਾਂ ਇਲਾਕ਼ੇ ਵਿਚ ਕਿਸਾਨਾਂ ਦੀਆਂ ਫਸਲਾਂ ਤੇ ਹੋਰ ਮਾਲੀ ਨੁਕਸਾਨ ਹੋਣ ਦਾ ਖ਼ਤਰਾ ਹੈ ਇਸ ਕਰਕੇ ਸਥਾਨਿਕ ਪਰਸ਼ਾਸ਼ਨ ਨੂੰ ਦਰਿਆ ਦੇ ਬੰਨ ਮਜ਼ਬੂਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਅਗਾਊ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਮੌਕੇ ਲੋਕ ਆਗੁਆਂ ਨੇ ਆਖਿਆ ਕਿ ਅਗਰ ਲੋੜ ਪਈ ਤਾਂ ਲੋਕ ਇਨਸਾਫ਼ ਮੰਚ ਦੀ ਟੀਮ ਲੋਕਾਂ ਦੀ ਮੱਦਦ ਲਈ ਹਰ ਸਮੇਂ ਤਿਆਰ ਹੈ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ, ਪ੍ਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਤਰਸੇਮ ਸਿੰਘ ਕਡਿਆਣਾ,ਸਰਬਜੀਤ ਸਾਬੀ ਸਾਬਕਾ ਸਰਪੰਚ ਰਾਮਗੜ੍ਹ ,ਡਾਕਟਰ ਸੰਦੀਪ ਕੁਮਾਰ, ਅਮਰਜੀਤ ਲਾਡੀ ਮਹਿਸਮਪੁਰ, ਰਾਜਵਿੰਦਰ ਸਿੰਘ ਮੁਠੱਡਾ ਕਲਾਂ, ਹਨੀ ਸੰਤੋਖਪੁਰਾ, ਮਿਹਰ ਸਿੰਘ ਪੰਚ, ਰਾਮਜੀ ਦਾਸ ਗੰਨਾ ਪਿੰਡ, ਸੋਮ ਨਾਥ ਸ਼ੇਖੂਪੁਰ, ਰਵੀ ਦਲੇਰ, ਸੁਨੀਲ ਗੰਨਾ ਪਿੰਡ , ਡਾ ਅਸੋਕ ਕੁਮਾਰ, ਸਰੂਪ ਕਲੇਰ, ਵਿਜੇ ਬੰਗੜ, ਮੱਘਰ ਜਗਤਪੁਰ, ਜੋਰਾ ਸਿੰਘ, ਬਿੰਦਰ ਭਟੋਏ, ਸੁੱਖਾ ਅਸ਼ਹੂਰ, ਗੁਰਮੇਲ ਕਤਪਾਲੋਂ, ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



