ਮੁਕਤਸਰ (ਸਮਾਜ ਵੀਕਲੀ) : ਗਿੱਦੜ੍ਹਬਾਹਾ ਸਬ-ਡਿਵੀਜ਼ਨ ਦੇ ਪਿੰਡ ਕੋਟਭਾਈ ਤੋਂ 25 ਨਵੰਬਰ ਨੂੰ ਅਗਵਾ ਕੀਤੇ 16 ਸਾਲਾ ਲੜਕੇ ਦਾ ਕਥਿਤ ਤੌਰ ‘ਤੇ 30 ਲੱਖ ਰੁਪਏ ਦੀ ਫਿਰੌਤੀ ਨਾ ਦੇਣ ‘ਤੇ ਕਤਲ ਕਰ ਦਿੱਤਾ ਗਿਆ। ਹਰਮਨਦੀਪ ਸਿੰਘ ਦੇ ਪਰਿਵਾਰ ਨੂੰ ਅਗਵਾਕਾਰਾਂ ਵੱਲੋਂ ਪੈਸੇ ਦੇਣ ਜਾਂ ਗੰਭੀਰ ਨਤੀਜੇ ਭੁਗਤਣ ਲਈ ਕੁਝ ਫੋਨ ਕਾਲਾਂ ਅਤੇ ਦੋ ਚਿੱਠੀਆਂ ਆਈਆਂ ਸਨ। ਹਾਲਾਂਕਿ ਪਰਿਵਾਰ ਨੇ ਉਸੇ ਦਿਨ ਪੁਲੀਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਸੀ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ, ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ ਪਰ ਫਿਰ ਵੀ ਅਗਵਾਕਾਰਾਂ ਨੇ ਲੜਕੇ ਦਾ ਕਤਲ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਲੜਕੇ ਦੀ ਹੱਤਿਆ ਕਰੀਬ 10 ਦਿਨ ਪਹਿਲਾਂ ਕੀਤੀ ਗਈ ਸੀ ਪਰ ਇਕ ਮਸ਼ਕੂਕ ਨੇ ਪੁਲੀਸ ਦੇ ਸਾਹਮਣੇ ਬੀਤੇ ਦਿਨ ਇਹ ਗੱਲ ਕਬੂਲ ਕਰ ਲਈ। ਮੁਕਤਸਰ ਦੇ ਐੱਸਐੱਸਪੀ ਓਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ, ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਲੜਕੇ ਦਾ ਕਤਲ ਕੀਤਾ ਹੈ। ਪੁਲੀਸ ਨੇ ਹਾਲੇ ਲਾਸ਼ ਪ੍ਰਾਪਤ ਕਰਨੀ ਹੈ। ਫਿਲਹਾਲ ਪੰਜ ਮੁਲਜ਼ਮ ਹਿਰਾਸਤ ਵਿੱਚ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly