ਮੁਫਤੋ ਮੁਫਤੀ..

(ਸਮਾਜ ਵੀਕਲੀ)

ਬਿਨ ਪੈਸੇ ਤੋਂ ਕਿੱਧਰ ਜਾਵੇ
ਸੈੰਟਰ ਜਦੋੰ ਨਾ ਬਾਂਹ ਫੜਾਵੇ

70 ਸਾਲ ਤੋਂ ਉਲਝੀ ਤਾਣੀ
7 ਦਿਨਾ ਚ ਕਿੰਝ ਸੁਲਝਾਵੇ

ਸਾਰੇ ਫਰੀ ਫਰੀ ਉਡੀਕਣ
ਸਭ ਨੂੰ ਬੰਦਾ ਕਿੰਝ ਸਮਝਾਵੇ

ਮੁਫਤੀ ਵਾਲੇ ਮਾਨ ਸਾਬ ਜੀ
ਕੁੱਝ ਚਿਰ ਛੱਡਣੇ ਪੈਣੇ ਦਾਵੇ

ਉਹੀ ਕੰਮ ਕਰੋ ਫਿਲਹਾਲ
ਜਿਸ ਤੇ ਖਰਚਾ ਥੋੜਾ ਆਵੇ

ਕੱਸਣਾ ਪੈਣਾ ਭੋਰਾ ਸ਼ਿਕੰਜਾ
ਜੇਕਰ ਹਿੱਲਣੋਂ ਰੋਕਣੇ ਪਾਵੇ

ਚੋਰ ਮੋਰੀਆ ਬੰਦ ਕਰੋ ਸਭ
ਮੁੜ ਕੇ ਕੋਈ ਨਾ ਪੈਸਾ ਖਾਵੇ

ਜੰਤਾ ਦਾ ਵੀ ਸਾਥ ਚਾਹੀਦਾ
ਸਾਰਾ ਦੇਸ਼ ਜੇ ਫ਼ਰਜ਼ ਨਿਭਾਵੇ

ਡੁੱਬਦੀ ਬੇੜੀ ਪੰਜਾਬ ਬਿੰਦਰਾ
ਹਰ ਬੰਦਾ ਰਲ ਬੰਨ੍ਹੇ ਲਵਾਵੇ

ਬਿੰਦਰ ਸਾਹਿਤ ਇਟਲੀ….

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਲਾਹੀ ਸ਼ਖਸੀਅਤ: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (ਲਘੂ ਕਾਵਿ-ਜੀਵਨੀ) ਦਾ ਪੋਸਟਰ ਰਿਲੀਜ਼
Next articleਪੰਜਾਬ ਦੇ ਹਵਾਲੇ ਕੀਤਾ ਜਾਵੇ ਚੰਡੀਗੜ੍ਹ