ਇਲਾਹੀ ਸ਼ਖਸੀਅਤ: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (ਲਘੂ ਕਾਵਿ-ਜੀਵਨੀ) ਦਾ ਪੋਸਟਰ ਰਿਲੀਜ਼

ਪ੍ਰਿੰ. ਸੁਰਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕੀਤਾ ਲੋਕ ਅਰਪਣ

(ਸਮਾਜ ਵੀਕਲੀ)-ਸ਼੍ਰੀ ਅਨੰਦਪੁਰ ਸਾਹਿਬ,(ਰਮੇਸ਼ਵਰ ਸਿੰਘ) ਲੋਕ ਫ਼ਨਕਾਰ ਰੋਮੀ ਘੜਾਮੇਂ ਵਾਲ਼ਾ ਦੀ ਟੀਮ ਲੈਂਪ (ਲੋਕ ਆਵਾਜ਼ ਮਿਲੋਡਿਕ ਪਲਟੂਨ) ਵੱਲੋਂ ਤਿਆਰ ਕੀਤੀ ਸ਼ਾਰਟ ਪੋਇਮੋ-ਬਾਇਉਗ੍ਰਾਫੀ ਇਲਾਹੀ ਸ਼ਖਸੀਅਤ: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੋਸਟਰ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ। ਜਿਸ ਬਾਰੇ ਜਾਣਕਾਰੀ ਦਿੰਦਿਆਂ ਲੈਂਪ ਦੇ ਪ੍ਰੋਡਕਸ਼ਨ ਮੈਨੇਜਰ ਗੁਰਪ੍ਰੀਤ ਸਿੰਘ ਰੋਪੜ ਨੇ ਦੱਸਿਆ ਕਿ ਰੋਮੀ ਵੱਲੋਂ ਲਿਖੇ ਤੇ ਲੈਅ-ਬੱਧ ਕੀਤੇ, ਮਿਊਜ਼ਿਕ ਡਾਇਰੈਕਟਰ ਹਨੀ ਬੀ. ਦੇ ਸੰਗੀਤਕ ਧੁਨਾਂ ਨਾਲ਼ ਸ਼ਿੰਗਾਰੇ ਅਤੇ ਵੀਡੀਓ ਡਾਇਰੈਕਟਰ ਇੰਦਰ ਸ਼ਾਮਪੁਰੀਆ ਵੱਲੋਂ ਵੀਡੀਓ ਨਿਰਦੇਸ਼ਿਤ ਕੀਤੇ ਇਸ ਪ੍ਰੋਜੈਕਟ ਨੂੰ ਕੁਝ ਹੀ ਦਿਨਾਂ ਤੱਕ ਲੈਂਪ ਟੀਵੀ ਯੂ ਟਿਊਬ ਚੈਨਲ ‘ਤੇ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਹਰਜੀਤ ਸਿੰਘ ਅਚਿੰਤ ਸੀਨੀ: ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਇੰਦਰਜੀਤ ਸਿੰਘ ਬਿੱਟੂ ਯੂ.ਕੇ., ਸੁਮਨਦੀਪ ਸਿੰਘ ਪੀ.ਏ., ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲਾ ਅਨੰਦਗੜ੍ਹ, ਮੋਹਨ ਸਿੰਘ ਢਾਹੇ ਪੀਸੀਏ ਮੈਂਬਰ ਤੇ ਲੋਕ ਗਾਇਕ ਜਿੰਦਰ ਢੱਕ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਪ੍ਰੋਡਿਊਸਰ ਬਲਬੀਰ ਸਿੰਘ ਯੂ.ਐੱਸ.ਏ., ਮੁੱਖ ਸਲਾਹਕਾਰਾ ਰਣਬੀਰ ਕੌਰ ਬੱਲ ਯੂ.ਐੱਸ.ਏ., ਸੁਰਿੰਦਰ ਕੌਰ ਡਾਇਰੈਕਟਰ ਕੌਰ ਵੈੱਲਫੇਅਰ ਫਾਊਂਡੇਸ਼ਨ ਅਤੇ ਬਿਕਰਮ ਸਿੰਘ ਚੀਮਾ ਯੂ.ਐੱਸ.ਏ. ਨੇ ਮੁਬਾਰਕਬਾਦ ਦਿੱਤੀ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਰਵਿੰਦ ਕੇਜਰੀਵਾਲ ਦੇ ਘਰ ਤੇ ਹਮਲਾ ਭਾਜਪਾ ਵਿੱਚ ਬੁਖਲਾਹਟ ਦੀ ਨਿਸ਼ਾਨੀ ਕਿ੍ਸ਼ਨ ਕੁਮਾਰ ਬਿੱਟੂ , ਹਰਵਿੰਦਰ ਸਿੰਘ ਮਠਾੜੂ
Next articleਮੁਫਤੋ ਮੁਫਤੀ..