ਸੱਚ ਨੂੰ ਜੇਲ੍ਹਾਂ ‘ਚ ਕੈਦ ਕਰਨ ਵਾਲੇ ਯੋਧੇ ਨਹੀਂ ਬੁਜ਼ਦਿਲ ਹੁੰਦੇ ਨੇ
ਭਲੂਰ (ਸਮਾਜ ਵੀਕਲੀ) (ਬੇਅੰਤ ਗਿੱਲ) ਜਿਹੜੇ ਕਦੇ ‘ਆਮ ਜਿਹੇ’ ਹੁੰਦੇ ਸੀ, ਆਪਣੇ ਆਪ ਨੂੰ ਜ਼ਿਆਦਾ ‘ਖ਼ਾਸ’ ਸਮਝਣ ਲੱਗ ਪਏ। ਇਹ ਹੰਕਾਰ ਖੁਦ ਨੂੰ ਖਾ ਜਾਂਦਾ ਹੈ। ਸਿਆਸਤ ‘ਚ ਵੜ੍ਹਿਆ ਬੰਦਾ ਕੁਝ ਸੰਵਾਰ ਸਕਦਾ ਪਰ ਜਦੋਂ ਸਿਆਸਤ ਬੰਦੇ ‘ਚ ਵੜ ਜਾਵੇ ਤਾਂ ਕੰਮ ਖ਼ਤਰਨਾਕ ਹੁੰਦਾ। ਚੰਗੇ ਰਸਤੇ ਤੁਰੇ ਨੌਜਵਾਨ ਚੁੱਭਦੇ ਕਿਉਂ ਹਨ ? ਉਨ੍ਹਾਂ ਦਾ ਪਿਛੋਕੜ ਸਾਹਮਣੇ ਲਿਆਣ ਕੇ ਘਟੀਆ ਰਾਜਨੀਤੀ ਕਿਉਂ ਕੀਤੀ ਜਾਂਦੀ ਹੈ ? ਕੀ ਇਸਦਾ ਮਤਲਬ ਇਹ ਹੈ ਕਿ ਨੌਜਵਾਨ ਗੈਂਗਸਟਰ ਬਣੇ ਰਹਿਣ ? ਆਮ ਆਦਮੀ ਪਾਰਟੀ ਨੇ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਜੇਲ੍ਹ ਵਿਚ ਡੱਕ ਕੇ ਲੋਕਾਂ ਦੇ ਵੱਡੇ ਰੋਸ ਦਾ ਸਾਹਮਣਾ ਕੀਤਾ ਹੈ। ਉਹ ਜੇਲ੍ਹ ਵਿਚ ਬੈਠੇ ਹੀ ਚਾਰ ਲੱਖ ਵੋਟਾਂ ਨਾਲ ਜਿੱਤੇ ਅਤੇ ਆਪ ਪਾਰਟੀ ਨੂੰ ਕਰਾਰੀ ਹਾਰ ਝੱਲਣੀ ਪਈ। ਸੱਚ ਨੂੰ ਜੇਲ੍ਹਾਂ ‘ਚ ਕੈਦ ਕਰਨ ਵਾਲੇ ਯੋਧੇ ਨਹੀਂ ਬੁਜ਼ਦਿਲ ਹੁੰਦੇ ਹਨ। ਸੱਚ ਨੂੰ ਜੇਲ੍ਹਾਂ ਵਿੱਚ ਕੈਦ ਕਰਿਆ ਹੀ ਨਹੀਂ ਜਾ ਸਕਦਾ। ਮੁੱਦਕੀ ਦੇ ਗੁਰਪ੍ਰੀਤ ਸਿੰਘ ਸੇਖੋਂ ਨੂੰ ਪੁਲਿਸ ਨੇ 7-51 ‘ਚ ਗ੍ਰਿਫਤਾਰ ਕੀਤਾ ਹੈ। ਇਹ ਸਰਾਸਰ ਧੱਕਾ ਤੇ ਬੇਇਨਸਾਫ਼ੀ ਹੈ। ਲੋਕ ਐਡੇ ਭੋਲੇ ਨਹੀਂ, ਉਹ ਸਭ ਸਮਝਦੇ ਹਨ ਕਿ ਇਹ ਗ੍ਰਿਫਤਾਰੀ ਕਿਉਂ ਹੋਈ ਹੈ। ਹੁਣ ਜਦੋਂ ਉਸਨੇ ਸਿਆਸੀ ਚੁਣੌਤੀ ਦੇ ਦਿੱਤੀ ਤਾਂ ਤੁਹਾਡੀਆਂ ਭਾਜੜਾਂ ਪੈ ਗਈਆਂ। ਚੰਗਾ ਤਾਂ ਇਹ ਸੀ ਕਿ ਉਸ ਨਾਲ ਸਿਆਸੀ ਮੈਦਾਨ ਵਿੱਚ ਹੀ ਘੁਲ ਕੇ ਦੇਖਿਆ ਜਾਂਦਾ। ਇਸ ਤਰ੍ਹਾਂ ਉਸਨੂੰ ਜੇਲ੍ਹੀਂ ਤਾੜ ਕੇ ਆਪਣੇ ਆਪ ਨੂੰ ਨਿਗੂਣੇ ਤੇ ਲਾਚਾਰ ਸਾਬਿਤ ਕੀਤਾ ਹੈ। ਜੇਕਰ ਅੱਜ ਤਾਕਤ ਤੁਹਾਡੇ ਕੋਲ ਹੈ ਤਾਂ ਕੱਲ੍ਹ ਕਿਸੇ ਹੋਰ ਦੇ ਹੱਥ ਹੋਵੇਗੀ, ਇਸ ਲਈ ਇਸ ਤਰ੍ਹਾਂ ਦੇ ਦਾਅ ਪੇਚ ਵਰਤ ਕੇ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਇਹ ਸਿਸਟਮੀ ਤਾਕਤ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਰਤਣੀ ਚਾਹੀਦੀ ਹੈ। ਇਹ ਤਾਕਤ ਪਿੰਡਾਂ ਦੇ ਵਿਕਾਸ ਲਈ ਸਾਰਥਕ ਰਹਿੰਦੀ ਹੈ। ਗੁਰਪ੍ਰੀਤ ਸਿੰਘ ਸੇਖੋਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਪਿਛਾਂਹ ਕਰਕੇ ਹੁਣ ਨਵੀਂ ਸੋਹਣੀ ਜ਼ਿੰਦਗੀ ਜਿਉਣ ਲਈ ਉੱਠਿਆ ਹੈ। ਉਹ ਪੰਜਾਬ ਦੀ ਗੱਲ ਕਰਦਾ ਹੈ। ਉਹ ਇਸ ਮਿੱਟੀ ਦੀ ਗੱਲ ਕਰਦਾ ਹੈ। ਉਹ ਸਿੱਖੀ ਦੀ ਗੱਲ ਕਰਦਾ ਹੈ। ਉਹ ਲੋਕਾਂ ਦੀਆਂ ਵੋਟਾਂ ਨਾਲ ਸਿਆਸੀ ਪਿੜ ਵਿੱਚ ਉਤਰਨਾ ਲੋਚਦਾ ਹੈ। ਪਰ ਕੁਰਸੀ ਦੇ ਨਸ਼ੇ ਵਿਚ ਗੁਆਚੇ ਲੀਡਰ ਉਸਨੂੰ ਗ੍ਰਿਫਤਾਰ ਕਰਕੇ ਲੋਕਾਂ ਵਿਚ ਇਕ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਵਿਚ ਹਨ। ਇਹ ਗੱਲ ਬਿਲਕੁਲ ਸੱਚ ਹੈ ਕਿ ਲੋਕਾਂ ‘ਚ ਦਹਿਸ਼ਤ ਪੈਦਾ ਕਰਨ ਵਾਲੇ ਦੇ ਖੁਦ ਦੇ ਅੰਦਰ ਬਹੁਤ ਵੱਡਾ ਡਰ ਪੈਦਾ ਹੋਇਆ ਹੁੰਦਾ ਹੈ। ਖ਼ਬਰ ਮਿਲ ਰਹੀ ਹੈ ਕਿ ਜਦੋਂ ਤੋਂ ਗੁਰਪ੍ਰੀਤ ਸਿੰਘ ਸੇਖੋਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸ ਸਮੇਂ ਤੋਂ ਲੋਕ ਵੱਡੇ ਰੋਸ ਵਿੱਚ ਹਨ। ਲੋਕਾਂ ਨੇ ਉਸਨੂੰ ਵੱਡੇ ਫ਼ਰਕ ਨਾਲ ਜਿਤਾਉਣ ਦਾ ਮਨ ਬਣਾ ਲਿਆ ਹੈ। ਇਸ ਗ੍ਰਿਫਤਾਰੀ ਨਾਲ ਉਸਦੀ ਲੋਕਪ੍ਰਿਅਤਾ ਹੋਰ ਵਧੀ ਹੈ। ਉਸਦਾ ਸਿਆਸੀ ਕੱਦ ਹੋਰ ਉੱਚਾ ਹੋਇਆ ਹੈ। ਉਸਦਾ ਪਰਿਵਾਰ ਪਹਿਲਾਂ ਤੋਂ ਵੀ ਵਧੇਰੇ ਤਾਕਤ ਨਾਲ ਲੋਕਾਂ ਨੂੰ ਨਾਲ ਜੋੜਨ ਵਿਚ ਕਾਮਯਾਬ ਹੋਇਆ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


