HOME ਹਸਪਤਾਲਾਂ ਵਿੱਚ ਖੂਨ ਦੀ ਭਾਰੀ ਕਿੱਲਤ ਚੱਲਦਿਆਂ ਮਨੁੱਖਤਾ ਦੇ ਭਲੇ ਲਈ ਖੂਨਦਾਨ...

ਹਸਪਤਾਲਾਂ ਵਿੱਚ ਖੂਨ ਦੀ ਭਾਰੀ ਕਿੱਲਤ ਚੱਲਦਿਆਂ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ

1

ਖੂਨਦਾਨ ਕਰਨ ਵਾਲੇ ਦਾਨੀ ਸੱਜਣ ਮਰੀਜ਼ਾਂ ਲਈ ਪ੍ਰਮਾਤਮਾ ਦਾ ਰੂਪ – ਜੱਥੇਦਾਰ ਨਿਮਾਣਾ 

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਮਨੁੱਖੀ ਸੇਵਾਵਾਂ ਨੂੰ ਸਮਰਪਿਤ ਸੰਸਥਾ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਮਨੁੱਖਤਾ ਦੇ ਭਲੇ ਲਈ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਹਸਪਤਾਲਾਂ ਵਿੱਚ ਖੂਨ ਦੀ ਭਾਰੀ ਕਿੱਲਤ ਚਲਦਿਆਂ 818ਵਾਂ ਮਹਾਨ ਖੂਨਦਾਨ ਕੈਂਪ ਪੀਰ ਬਾਬਾ ਜ਼ਾਹਰ ਬਲੀ ਦਰਗਾਹ ਨੇੜੇ ਬੱਦੋਵਾਲ ਵਿਖੇ ਹਰਜਿੰਦਰ ਸਿੰਘ ਪਮਾਲ ਪ੍ਰਧਾਨ ਐਂਟੀ ਕ੍ਰਾਈਮ ਵਿੰਗ ਪੰਜਾਬ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਹਸਨਪੁਰ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਸਮੇਂ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਖੂਨ ਲੈਬੋਟਰੀ ਜਾਂ ਮਸ਼ੀਨਾਂ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ, ਖੂਨ ਦਾ ਦੂਸਰਾ ਬਦਲ ਕੇਵਲ ਤੇ ਕੇਵਲ ਇੱਕ ਇਨਸਾਨ ਦਾ ਦਾਨ ਕੀਤਾ ਖੂਨ ਮਰੀਜ਼ ਦੀ ਜ਼ਿੰਦਗੀ ਬਚਾ ਸਕਦਾ ਹੈ । ਦਵਾਈਆਂ ਦੇ ਦਾਨ, ਲੰਗਰਾਂ ਦੇ ਦਾਨ, ਅਤੇ ਹੋਰ ਬਹੂਤ ਸਾਰੇ ਸੰਸਾਰ ਦੇ ਦਾਨਾਂ ਵਿੱਚੋਂ ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ । ਇਸ ਸਮੇਂ ਜੱਥੇ:ਨਿਮਾਣਾ ਨੇ ਦਲਜੋਤ ਸਿੰਘ ਗਿੱਲ ਪ੍ਰਧਾਨ ਐਂਟੀ ਕ੍ਰਾਈਮ ਜ਼ਿਲ੍ਹਾ ਲੁਧਿਆਣਾ ਸਮੇਤ 35 ਖੂਨਦਾਨੀਆਂ ਨੂੰ ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨਿਸ਼ਕਾਮ ਰੂਪ ਵਿੱਚ ਲੈ ਕੇ ਦਿੱਤਾ ਜਾਵੇਗਾ। ਇਸ ਮੌਕੇ ਤੇ ਬਲਦੇਵ ਸਿੰਘ ਸੰਧੂ ਕੌਮੀ ਮੀਤ ਪ੍ਰਧਾਨ ਏ.ਕੇ.ਐਮ.ਯੂ, ਪ੍ਰਭਦੀਪ ਸਿੰਘ ਸੇਖੋਂ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਏ.ਕੇ.ਐਮ.ਯੂ, ਪਰਮਿੰਦਰ ਕੌਰ ਹੰਬੜਾ ਪ੍ਰਧਾਨ ਇਸਤਰੀ ਵਿੰਗ ਐਂਟੀ ਕ੍ਰਾਈਮ ਲੁਧਿਆਣਾ, ਇਤਬਾਰ ਸਿੰਘ ਨੱਥੋਵਾਲ, ਮਾਸਟਰ ਰਜਿੰਦਰਪਾਲ ਸਿੰਘ ਪਰਮਾਰ, ਜਸਵੀਰ ਸਿੰਘ, ਬਲਜੀਤ ਸਿੰਘ ਚਚਰਾਰੀ, ਕਮਲਜੀਤ ਕੌਰ ਸੇਖੂਪੁਰਾ, ਜਸਵੀਰ ਕੌਰ ਭਨੋਹੜ, ਜਗਵੀਰ ਸਿੰਘ ਪੱਖੋਵਾਲ, ਜਗਵਿੰਦਰ ਸਿੰਘ ਜਾਂਗਪੁਰ, ਮਨਵੀਰ ਸਿੰਘ ਪੱਖੋਵਾਲ, ਗੁਰਚਰਨ ਸਿੰਘ ਬੋਪਾਰਾਏ ਕਲਾਂ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਪ ਵਿਧਾਇਕਾਂ ਅਨਮੋਲ ਗਗਨ ਮਾਨ ਦਾ ਅਸਤੀਫ਼ਾ
Next articleਪੰਜ ਮਿੰਟ ਵਿਚ ਐਮ ਐਸ ਪੀ ਦੇਣ ਵਾਲੀ ਵਿਧਾਇਕਾਂ ਦਾ ਅਸਤੀਫ਼ਾ ਚਰਚਾ ਦਾ ਵਿਸ਼ਾ ਬਣਿਆ ਕਿਸਾਨਾਂ ਨੇ ਐਮ ਐਸ ਪੀ ਮੰਗੀ ਸੀ ਅਸਤੀਫਾ ਨਹੀ- ਲਖਵੀਰ ਸਿੰਘ ਗੋਬਿੰਦਪੁਰੀ