ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਮਿਤੀ 30-5-2025 ਨੂੰ ਬਹੁਜਨ ਸਮਾਜ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਰੋਡ ਕੇਸੀ ਟਾਵਰ ਨਵਾਂ ਸ਼ਹਿਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾ ਨਛੱਤਰ ਪਾਲ ਵਿਸ਼ੇਸ਼ ਤੌਰ ਮੁੱਖ ਮਹਿਮਾਨ ਵਾਜੋ ਪੁਜੇ ਅੱਜ ਦੀ ਇਹ ਮੀਟਿੰਗ ਜਿਲਾ ਪ੍ਰਧਾਨ ਸਰਬਜੀਤ ਜਾਫਰਪੁਰ ਦੀ ਅਗਵਾਈ ਹੇਠ ਕੀਤੀ ਗਈ ਇਸ ਮੀਟਿੰਗ ਵਿੱਚ ਐਮਐਲਏ ਡਾਕਟਰ ਨਛੱਤਰ ਪਾਲ ਜੀ ਨੇ ਸਮੂਹ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ 15 ਜੂਨ 2025 ਨੂੰ ਪਾਰਟੀ ਵੱਲੋਂ ਵਿਧਾਨ ਸਭਾ ਨਵਾਂ ਸ਼ਹਿਰ ਵਿਚ ਹੋਣ ਵਾਲੇ ਵਿਸ਼ੇਸ਼ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ ਉਹਨਾਂ ਕਿਹਾ ਕਿ ਇਹ ਪ੍ਰੋਗਰਾਮ ਨਵਾਂ ਸ਼ਹਿਰ ਵਿਖੇ ਬੱਲੂ ਮੂਨ ਰਸੋਡ ਵਿੱਚ ਕੀਤਾ ਜਾਵੇਗਾ ਇਸ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਸਿਟੀਜਨ,ਜੋ ਵੀ ਅੰਦਰ ਬੂਥ ਉਤੇ ਬੈਠਣ ਵਾਲੇ ਪੋਲਿੰਗ ਏਜੰਟ,ਨਵ ਜੁਗਤ ਸਰਪੰਚ,ਪੰਚ ਅਤੇ ਖਾਸ ਕਰਕੇ ਜੋ ਸਾਡੀਆਂ ਭੈਣਾ ਇਲੈਕਸ਼ਨਾਂ ਦੇ ਸਮੇਂ ਪਾਰਟੀ ਵੱਲੋਂ ਲਗਾਈ ਗਈ ਡਿਉਟੀ ਨਿਭਾਉਂਦੀਆਂ ਹਨ ਡੋਰ ਟੂ ਡੋਰ ਜਾਦੀਆਂ ਹਨ ਉਹਨਾਂ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਮੋਕੇ ਵਿਧਾਇਕ ਡਾ ਨਛੱਤਰ ਪਾਲ ਜੀ ਤੋਂ ਇਲਾਵਾ ਸਰਬਜੀਤ ਜਾਫਰਪੁਰ ਜਿਲਾ ਪ੍ਰਧਾਨ,ਪਰਵੀਨ ਬੰਗਾ ਜਨਰਲ ਸਕੱਤਰ ਪੰਜਾਬ,ਰਸ਼ਪਾਲ ਮਹਾਲੋਂ ਵਿਧਾਨ ਸਭਾ ਪ੍ਰਧਾਨ,ਗਿਆਨ ਚੰਦ ਦਫਤਰ ਇੰਚਾਰਜ,ਗੁਰਮੁੱਖ ਨੌਰਥ ਵਾਈਸ ਪ੍ਰਧਾਨ ਨਗਰ ਕੌਂਸਲ,ਵਕੀਲ ਰਾਜ ਕੁਮਾਰ,ਵਕੀਲ ਮੁਕੇਸ਼ ਬਾਲੀ, ਸੁਰਿੰਦਰ ਪਾਲ,ਹਰਮੇਸ਼ ਨੌਰਦ, ਅਮਰੀਕ ਸਿੰਘ ਬੰਗਾ,ਮਨਜੀਤ ਰਾਜੁ ਪ੍ਰਿੰਟਿੰਗ,ਹਰਵਲਾਸ ਬੱਧਣ,ਰਕੇਸ਼ ਉਦਣੋਵਾਲ,ਹਰਮੇਸ਼ ਸੀਮਰ,ਵਿਜੇ ਗੁਣਾ ਚੌਰ,ਅਸ਼ਵਨੀ ਕੁਮਾਰ,ਮੁੱਖ ਤਿਆਰ ਮੁੱਖਾ,ਹਰ ਨਿਰੰਜਨ,ਪ੍ਰਿਥੀ ਕੁਮਾਰ ਰਾਜਾ, ਮਾਸਟਰ ਪ੍ਰੇਮ ਰਤਨ,ਮਦਨ ਸਿੱਧੂ, ਬਲਦੇਵ ਮਾਹੀ,ਐਸਡੀਓ ਚਮਨ ਲਾਲ, ਐਸਡੀਓ ਧਰਮਪਾਲ,ਦਲੀਪ ਕੁਮਾਰ, ਸਤਪਾਲ ਲੰਗੜੋਆਂ,ਬਲਵਿੰਦਰ ਭੰਗਲ, ਰਾਣਾ ਭੰਗਲ,ਡਾਕਟਰ ਮਹਿੰਦਰ ਪਾਲ, ਹਰਬੰਸ ਜਾਨੀਵਾਲ,ਕੇਸਰ ਸਲਣ,ਸੋਹਣ ਸਿੰਘ ਧਿੰਗੜਪੁਰੀ,ਪਰਸੋਤਮ ਲੱਧੜ, ਕਸ਼ਮੀਰ ਸਿੰਘ ਅਤੇ ਹੋਰ ਵੀ ਸਾਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


