ਸ. ਮਨਜਿੰਦਰ ਸਿੰਘ (ਆਪਣਾ ਪੰਜਾਬ ਇੰਟਰਨੈਸ਼ਨਲ ਸਿਟੀ) ਹੋਟਲ ਵਾਲਿਆਂ ਦੀ ਅਗਵਾਈ ਵਿੱਚ ਸ਼ਾਰਜਾਹ (ਦੁਬਈ) ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਸਫ਼ਲਤਾ ਪੂਰਵਕ ਸਮਾਪਤ

150 ਯੂਨਿਟ ਖੂਨ ਦਾਨੀਆਂ ਵੱਲੋਂ ਕੀਤਾ ਗਿਆ ਖੂਨਦਾਨ

ਵਿਸ਼ਵ ਪ੍ਰਸਿੱਧ ਸ਼ਖ਼ਸੀਅਤ “ਸੁਹੇਲ ਮੁਹੰਮਦ ਅਲ ਜ਼ਰੂਨੀ” ਨੇ ਕੀਤੀ ਸ਼ਿਰਕਤ

ਦੁਬਈ /ਜਲੰਧਰ (ਕੁਲਦੀਪ ਚੁੰਬਰ ) (ਸਮਾਜ ਵੀਕਲੀ) – ਸ਼ਾਰਜਾਹ ਦੁਬਈ ਵਿਖੇ ਸਰਦਾਰ ਮਨਜਿੰਦਰ ਸਿੰਘ (ਆਪਣਾ ਪੰਜਾਬ ਹੋਟਲ ਵਾਲਿਆਂ) ਦੀ ਅਗਵਾਈ ਹੇਠ ਫਰਹਾ ਹਰਬਸ ਵਿਖੇ ਪ੍ਰਸਿੱਧ ਵੈਦ ਹਰੀ ਸਿੰਘ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 150 ਦੇ ਕਰੀਬ ਵੱਖ ਵੱਖ ਖੂਨਦਾਨੀਆਂ ਵਲੋਂ ਆਪਣਾ ਖੂਨਦਾਨ ਕੀਤਾ ਗਿਆ । ਇਸ ਕੈਂਪ ਵਿਚ ਗਿਨੀਜ਼ ਵਰਲਡ ਰਿਕਾਰਡ ਧਾਰਕ ਅਤੇ ਵਿਸ਼ਵ ਪ੍ਰਸਿੱਧ ਹਸਤੀ ਸੁਹੇਲ ਮੁਹੰਮਦ ਅਲ ਜ਼ਰੂਨੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਇਸ ਕੈਂਪ ਦਾ ਆਯੋਜਨ ਕਰਨ ਵਾਲੇ ਸ. ਮਨਜਿੰਦਰ ਸਿੰਘ ( ਆਪਣਾ ਪੰਜਾਬ ਇੰਟਰਨੈਸ਼ਨਲ ਸਿਟੀ ) ਅਤੇ ਵੈਦ ਹਰੀ ਸਿੰਘ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।

ਇਸ ਮੌਕੇ ਸੁਹੇਲ ਮੁਹੰਮਦ ਅਲ ਜ਼ਰੂਨੀ ਨੇ ਕਿਹਾ ਕਿ ਅਜਿਹੇ ਖੂਨਦਾਨ ਕੈਂਪਾਂ ਦਾ ਆਯੋਜਨ ਕਰਨਾ ਸਮੇਂ ਦੀ ਮੁੱਖ ਲੋਡ਼ ਹੈ। ਕਿਉਂਕਿ ਖੂਨ ਦੀ ਇਕ ਬੂੰਦ ਵੀ ਕਿਸੇ ਕੀਮਤੀ ਜਾਨ ਨੂੰ ਬਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੀ ਹੈ । ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨ ਵਾਲੇ ਵਿਅਕਤੀ ਵੀ ਕਿਸੇ ਮਹਾਨ ਸ਼ਖਸੀਅਤ ਤੋਂ ਘੱਟ ਨਹੀਂ ਹਨ ਕਿਉਂਕਿ ਉਹ ਆਪਣੇ ਖੂਨ ਦੀ ਬੂੰਦ ਬੂੰਦ ਦਾਨ ਕਰਨ ਲਈ ਵੱਡਾ ਜਜ਼ਬਾ ਤੇ ਹੌਸਲਾ ਰੱਖਦੇ ਹਨ । ਇਸ ਮੌਕੇ ਸਰਦਾਰ ਮਨਜਿੰਦਰ ਸਿੰਘ (ਆਪਣਾ ਪੰਜਾਬ ਇੰਟਰਨੈਸ਼ਨਲ ਸਿਟੀ ਹੋਟਲ ) ਵਾਲੇ ਅਤੇ ਪ੍ਰਸਿੱਧ ਵੈਦ ਹਰੀ ਸਿੰਘ ਅਜਮਾਨ ਦੁਬਈ ਨੇ ਕਿਹਾ ਕਿ ਇਸ ਕੈਂਪ ਵਿਚ ਵਿਸ਼ਵ ਪ੍ਰਸਿੱਧ ਸ਼ਖ਼ਸੀਅਤਾਂ ਸੁਹੇਲ ਮੁਹੰਮਦ ਅਲ ਜ਼ਰੂਨੀ ਦੀ ਆਮਦ ਨੇ ਚਾਰ ਚੰਨ ਲਗਾ ਦਿੱਤੇ ।

ਇਸ ਤੋਂ ਵੀ ਵੱਧ ਉਨ੍ਹਾਂ ਵਲੋਂ ਸਾਰੇ ਹੀ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਤ ਕਰਨਾ ਵੱਡੀ ਗੱਲ ਹੈ । ੳੁਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਖੂਨਦਾਨ ਕਰਨ ਵਾਲਿਆਂ ਨੇ ਵੱਡਾ ਉਤਸ਼ਾਹ ਦਿਖਾਇਆ, ਉਨ੍ਹਾਂ ਦੀ ਸੋਚ ਤੋਂ ਵੀ ਵੱਧ ਬਲੱਡ ਯੂਨਿਟ ਇਕੱਠੇ ਹੋਏ । ਉਨ੍ਹਾਂ ਵਲੋਂ ਸਾਰੇ ਹੀ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਦਾ ਧੰਨਵਾਦ ਕੀਤਾ ਗਿਆ । ਇਸ ਲਗਾਏ ਗਏ ਬਲੱਡ ਕੈਂਪ ਵਿੱਚ ਸ.ਹਰਜਿੰਦਰ ਸਿੰਘ, ਸ. ਸੁਖਦੇਵ ਸਿੰਘ, ਸ. ਦਰਬਾਰਾ ਸਿੰਘ,ਸ. ਸਤਿੰਦਰ ਸਿੰਘ ਵਿੱਕੀ, ਸ.ਹਰਜਿੰਦਰ ਸਿੰਘ, ਸ. ਨਿਸ਼ਾਨ ਸਿੰਘ ,ਸ. ਸਤਨਾਮ ਸਿੰਘ , ਸ. ਗੁਰਦੀਪ ਸਿੰਘ, ਸ੍ਰੀ ਸਤਪਾਲ ਖਾਨਪੁਰੀ, ਸ੍ਰੀ ਵਿਸ਼ਵ ਭਾਰਦਵਾਜ, ਸ. ਸੁਰਜੀਤ ਸਿੰਘ ਅਤੇ ਸ. ਹਰਜਿੰਦਰ ਸਿੰਘ ਤੋਂ ਇਲਾਵਾ ਖ਼ਾਲਸਾ ਮੋਟਰਸਾਈਕਲ ਯੂਨਿਟ ਦੁਬਈ ਨੇ ਵੀ ਆਪਣਾ ਅਹਿਮ ਸਹਿਯੋਗ ਦੇ ਕੇ ਸਾਥ ਦਿੱਤਾ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਤਰਰਾਸ਼ਟਰੀ ਇਨਕਲਾਬੀ ਮੰਚ ਦੀ ਮੀਟਿੰਗ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਨੂੰ ਸਫਲ ਬਣਾਉਣ ਲਈ ਲੋਕਾਂ ਨੂੰ ਸੰਘਰਸ਼ ਵਿੱਚ ਵੱਧ ਚੜ ਕੇ ਸ਼ਾਮਿਲ ਹੋਣ ਦੀ ਅਪੀਲ
Next articleਖੇਡਾਂ ਦੀ ਦੁਨੀਆਂ ਵਿਚ ਜਾਤੀ ਪ੍ਰਥਾ ਕਿਉਂ?