(ਸਮਾਜ ਵੀਕਲੀ) – ਪੰਜਾਬ ਨੂੰ ਚੰਨੀ ਸਰਕਾਰ ਨੇ ਲਿਆਂਦਾ ਮੁੜ ਵਿਕਾਸ ਦੀ ਲੀਹ ਤੇ – ਮਹਿੰਦਰ ਸਿੰਘ ਕੇਪੀ
ਆਦਮਪੁਰ /ਸ਼ਾਮਚੁਰਾਸੀ (ਕੁਲਦੀਪ ਚੁੰਬਰ )-ਅੱਜ ਸ੍ਰੀ ਮਹਿੰਦਰ ਸਿੰਘ ਕੇ ਪੀ ਕੈਬਨਿਟ ਰੈਂਕ ਦਰਜਾ ਨੇ ਪਿੰਡ ਧੁਦਿਆਲ ਤੋਂ ਭੇਲਾਂ ਤੱਕ ਦੀ 67 ਲੱਖ ਨਾਲ ਨਵੀਂ ਬਣਨ ਵਾਲੀ ਸੰਪਰਕ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ । ਸਰਪੰਚ ਸਰਬਜੀਤ ਸਿੰਘ ਸਾਬੀ ਹੁੰਦਲ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਕਮਲਜੀਤ ਸਿੰਘ ਲਾਲੀ ਵੀ ਪੁੱਜੇ । ਨੀਂਹ ਪੱਥਰ ਰੱਖਣ ਉਪਰੰਤ ਸੰਖੇਪ ਰਚਾਏ ਗਏ ਸਮਾਗਮ ਵਿਚ ਪਿੰਡ ਵਾਸੀਆਂ ਨੂੰ ਮੁਖ਼ਾਤਿਬ ਹੁੰਦਿਆਂ ਸ੍ਰੀ ਮਹਿੰਦਰ ਸਿੰਘ ਕੇ ਪੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਦਾ ਹਰ ਜ਼ਿਲ੍ਹਾ, ਹਰ ਬਲਾਕ, ਹਰ ਪਿੰਡ ਤਰੱਕੀ ਕਰ ਰਿਹਾ ਹੈ ।
ਲੋਕਾਂ ਦੀਆਂ ਨਿੱਜੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਹਰ ਤਰ੍ਹਾਂ ਦੀ ਸਹੂਲਤ ਸਰਕਾਰ ਉਨ੍ਹਾਂ ਨੂੰ ਪ੍ਰਦਾਨ ਕਰਵਾ ਰਹੀ ਹੈ ਭਾਵੇਂ ਉਹ ਸਿੱਖਿਆ ਸਿਹਤ ਆਵਾਜਾਈ ਅਤੇ ਹੋਰ ਕਿਸੇ ਵੀ ਖੇਤਰ ਨਾਲ ਸਬੰਧਤ ਹੈ । ਸ੍ਰੀ ਕੇ ਪੀ ਨੇ ਇਸ ਮੌਕੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਸੰਖੇਪ ਵਿਸ਼ਲੇਸ਼ਣ ਵੀ ਕੀਤਾ ਅਤੇ ਕਿਹਾ ਕਿ ਸਰਕਾਰ ਹਰ ਵਰਗ ਦੀ ਭਲਾਈ ਲਈ ਬੇਹੱਦ ਕਾਰਜਸ਼ੀਲ ਹੈ । ਉਨ੍ਹਾਂ ਇਸ ਮੌਕੇ ਪਿੰਡ ਦੀ ਸਪੋਰਟਸ ਜਿੰਮ ਲਈ 4 ਲੱਖ, ਧਰਮਸ਼ਾਲਾ ਲਈ 3 ਲੱਖ, ਜੰਝ ਘਰ ਲਈ 3 ਲੱਖ ਅਤੇ ਬਾਹਰੀ ਫਿਰਨੀ ਲਈ 6 ਲੱਖ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ । ਹੋਰਨਾਂ ਤੋਂ ਇਲਾਵਾ ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਸਤਨਾਮ ਸਿੰਘ ਭੋਗਪੁਰ , ਚੇਅਰਮੈਨ ਮਾਰਕੀਟ ਕਮੇਟੀ ਗੁਰਦੀਪ ਸਿੰਘ ਕਾਲੜਾ, ਬਲਾਕ ਪ੍ਰਧਾਨ ਰਣਦੀਪ ਸਿੰਘ ਰਾਣਾ ਨਾਜਕਾ, ਸੰਦੀਪ ਸਿੰਘ ਨਿੱਝਰ ਮੀਡੀਆ ਇੰਚਾਰਜ ਡਿਸਟ੍ਰਿਕ ,ਜਸਪ੍ਰੀਤ ਸਿੰਘ ,ਮੋਨੂੰ ਚਾਹਲ ਮੀਡੀਆ ਕੁਆਰਡੀਨੇਟਰ, ਸੰਨੀ ਗਿੱਲ ਵਾਈਸ ਪ੍ਰੈਜ਼ੀਡੈਂਟ, ਜਗਦੀਪ ਸਿੰਘ ਢੱਡਾ ਅਰੁਨ ਕੁਮਾਰ ਗੋਲਡੀ ਜ਼ਿਲ੍ਹਾ ਪ੍ਰੀਸ਼ਦ , ਸੋਢੀ ਜੀ ਹਰੀਪੁਰ , ਇੰਜਨੀਅਰ ਜਗਜੀਤ ਸਿੰਘ, ਮਾ. ਧਰਮ ਸਿੰਘ , ਮਨਜੀਤ ਸਿੰਘ ਕਾਲਾ, ਡਾ ਜਸਬੀਰ ਸਿੰਘ ਪੰਚ, ਗੁਰਿੰਦਰਪਾਲ ਸਿੰਘ ਹੁੰਦਲ, ਨੰਬਰਦਾਰ ਗੁਰਪ੍ਰੀਤ ਸਿੰਘ , ਕੈਪਟਨ ਲਾਲ ਸਿੰਘ, ਦਵਿੰਦਰ ਸਿੰਘ, ਗਿਆਨ ਸਿੰਘ, ਨਿਰਮਲ ਸਿੰਘ, ਸਤਪਾਲ ਸਿੰਘ, ਹਰਬੰਸ ਸਿੰਘ, ਰਾਮ ਲਾਲ, ਸੁਖਵਿੰਦਰ ਸਿੰਘ, ਸੁਰਜੀਤ ਕੌਰਪੰਚ ਸੁਰਿੰਦਰ ਸਿੰਘ , ਤੀਰਥ ਸਿੰਘ, ਬਖਸ਼ੀਸ਼ ਸਿੰਘ ਪੰਚ,ਗਿਆਨੀ ਜੋਗਿੰਦਰ ਸਿੰਘ, ਬਾਬਾ ਨੱਥਾ ਸਿੰਘ, ਡਾ ਇੰਦਰਜੀਤ ਸਿੰਘ ਹੁੰਦਲ, ਸਨੀ ਹੁੰਦਲ ਸਮੇਤ ਕਈ ਹੋਰ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly