(ਸਮਾਜ ਵੀਕਲੀ)ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਚੌਥਾ ਖ਼ੂਨਦਾਨ ਕੈਂਪ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਫ਼ਰੀਦਕੋਟ ਵੱਲੋਂ ਮਿਤੀ 23 ਮਾਰਚ 2025 ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦੇ ਬਲੱਡ ਬੈਂਕ ਵਿਖੇ ਲਗਾਇਆ ਗਿਆ। ਸੁਸਾਇਟੀ ਦੇ ਸੰਸਥਾਪਕ ਤੇ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ ਨੇ ਦੱਸਿਆ ਕਿ ਇਹ ਕੈਂਪ ਆਲ ਇੰਡੀਆ ਕਿਸਾਨ ਯੂਨੀਅਨ ਏਕਤਾ (ਫ਼ਤਿਹ), ਭਾਰਤੀ ਕਿਸਾਨ ਯੂਨੀਅਨ ਮਝੈਲ, ਸਾਂਝ ਬਲੱਡ ਵੈਲਫ਼ੇਅਰ ਕਲੱਬ, ਭਾਈ ਘਨਈਆ ਯੂਥ ਕਲੱਬ, ਜਲ ਜੀਵਨ ਬਚਾਓ ਮੋਰਚਾ, ਤੇ ਪੰਜਾਬ ਸੋਸ਼ਲ ਸੁਸਾਇਟੀ, ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿੱਚ 52 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਗਗਨਦੀਪ ਸਿੰਘ ਧਾਲੀਵਾਲ, ਚੇਅਰਮੈਨ ਇੰਪਰੁਵਮੈਂਟ ਟਰੱਸਟ ਫ਼ਰੀਦਕੋਟ ਨੇ ਕੀਤਾ। ਸੁਸਾਇਟੀ ਦੇ ਅਹੁਦੇਦਾਰ ਪ੍ਰੋ. ਬੀਰ ਇੰਦਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਹਰੇਕ ਖ਼ੂਨਦਾਨੀ ਨੂੰ ਸਰਟੀਫ਼ਿਕੇਟ ਤੇ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਰਿਫ਼ਰੈਸ਼ਮੈਂਟ ਦਾ ਵੀ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਰਾਜਿੰਦਰ ਰਿੰਕੂ, ਕਾਕਾ ਬਰਗਾੜੀ, ਭੁਪਿੰਦਰ ਸਿੰਘ ਔਲਖ (ਕ੍ਰਾਂਤੀਕਾਰੀ ਯੂਨੀਅਨ), ਸਤਨਾਮ ਸਿੰਘ (ਭਾਰਤੀ ਕਿਸਾਨ ਯੂਨੀਅਨ ਮਝੈਲ), ਪਰਮਿੰਦਰ ਸਿੰਘ ਜਿਲਾ ਪ੍ਰਧਾਨ ਲੁਧਿਆਣਾ (ਆਲ ਇੰਡੀਆ ਕਿਸਾਨ ਯੂਨੀਅਨ, ਫ਼ਤਿਹ) ਅਤੇ ਸਮੂਹ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਖ਼ੂਨਦਾਨ ਕੈਂਪ ਨੂੰ ਸਫ਼ਲ ਬਣਾਉਣ ਲਈ ਸ਼ਰਨਜੀਤ ਸਿੰਘ ਸਰਾਂ, ਜਸਬੀਰ ਸਿੰਘ, ਇਕਬਾਲ ਸਿੰਘ, ਰਾਜਵਿੰਦਰ ਬਰਾੜ, ਗਗਨਦੀਪ, ਹਰਵਿੰਦਰ ਸਿੰਘ ਖ਼ਾਲਸਾ, ਕੇਵਲ ਸਿੰਘ ਗਿੱਲ, ਭੁਪਿੰਦਰ ਸਿੰਘ, ਦਿਲਾਵਰ ਹੁਸੈਨ, ਧਰਮਪਾਲ ਬਾਵਾ, ਅਮਜ਼ਦ ਖਾਨ, ਜੀ.ਐੱਸ.ਮਠਾੜੂ, ਸਾਹਿਲ ਪ੍ਰਤਾਪ, ਸਾਗਰ, ਸ਼ਿਵਨਾਥ ਦਰਦੀ, ਨਛੱਤਰ ਸਿੰਘ, ਬਿਕਰਮਜੀਤ ਸਿੰਘ, ਮਨਪ੍ਰੀਤ ਸਿੰਘ, ਇੰਦਰਜੀਤ ਸਿੰਘ, ਰਾਜ ਗਿੱਲ ਭਾਣਾ, ਗੁਰਮੀਤ ਸਿੰਘ ਪੱਕਾ, ਮਨਮੋਹਨ ਸਿੰਘ ਮੋਹਨੀ, ਅਮਰੀਕ ਸਿੰਘ, ਗੁਰਮੇਲ ਸਿੰਘ, ਸੱਤਪਾਲ, ਗੁਰਦੀਪ ਕਾਲਾ, ਰੋਹਿਤ ਚੰਨਪ੍ਰੀਤ, ਜਸਪਾਲ ਬਰਾੜ ਮਾਹਲਾ, ਮੋਹਿਤ, ਸਰਬ੍ਰਿੰਦਰ ਬੇਦੀ, ਜਗਸੀਰ ਸਿੰਘ, ਭਾਵੇਸ਼ ਦਾਸ, ਬੱਬੂ ਬਰਾੜ, ਮਨਮੋਹਨ ਸਿੰਘ ਮੋਹਨੀ, ਸੁਖਵੀਰ ਬਾਬਾ, ਅਸ਼ੀਸ਼ ਕੁਮਾਰ ਅਤੇ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਰਪੂਰ ਯੋਗਦਾਨ ਪਾਇਆ। ਇਸ ਮੌਕੇ ਪ੍ਰੈਸ ਵਾਲੇ ਸੱਜਣਾਂ, ਬਲੱਡ ਬੈਂਕ ਦੀ ਡਾਕਟਰੀ ਟੀਮ, ਸਮਾਜ ਸੇਵੀ ਤੇ ਸਾਹਿਤ ਸੰਸਥਾਵਾਂ ਦੇ ਆਗੂਆਂ, ਵਿਦਿਆਰਥੀਆਂ, ਖ਼ੂਨਦਾਨੀਆਂ, ਪੱਤਰਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ।