ਕਵਿਤਾ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਮੈਂ ਮੁਸਕਰਾ ਦਿੰਦਾ ਹਾਂ
ਜਦੋਂ ਕੋਈ ਆਵੇ ਗਮ ਮੈਂ
ਅਕਸਰ ਮੁਸਕਰਾ ਦਿੰਦਾ ਹਾਂ
ਕਿਉਂਕਿ ਮੈਨੂੰ ਇਹ ਪਤਾ ਹੈ
ਇਸ ਨੇ ਚਲੇ ਹੀ ਤਾਂ ਜਾਣਾ ਹੈ।
ਜੇਕਰ ਕੋਈ ਬੰਦਾ ਮੇਰੇ ਨਾਲ
ਕਰਦਾ ਹੈ ਕੋਈ ਵੀ ਚਲਾਕੀ
ਮੈਂ ਅਕਸਰ ਮੁਸਕਰਾ ਦਿੰਦਾ ਹਾਂ
ਕਿਉਂਕਿ ਉਸਦੀ ਸਾਰੀ ਚਲਾਕੀ
ਮੈਨੂੰ ਪਹਿਲਾਂ ਹੀ ਪਤਾ ਹੁੰਦੀ ਹੈ।
ਜੇਕਰ ਮੇਰਾ ਕੋਈ ਦੋਸਤ ਕਿਸੇ ਗਲ
ਤੇ ਮੇਰੇ ਨਾਲ ਨਾਰਾਜ਼ ਹੋ ਜਾਂਦੈ
ਮੈਂ ਅਕਸਰ ਮੁਸਕਰਾ ਪੈਂਦਾ ਹਾਂ
ਕਿਉਂਕਿ ਮੈਨੂੰ ਪਤਾ ਹੁੰਦਾ ਹੈ ਕਿ
ਉਹ ਮੇਰੇ ਨਾਲ ਰੁਸ ਨਹੀਂ ਸਕਦਾ।
ਜੇਕਰ ਚੱਲਦੇ ਚੱਲਦੇ ਮੈਂ ਡਿੱਗ ਪਵਾਂ
ਮੈਂ ਅਕਸਰ ਮੁਸਕਰਾ ਪੈਂਦਾ ਹਾਂ
ਕਿਉਂਕਿ ਮੈਨੂੰ ਪਤਾ ਹੁੰਦੈ ਕਿ ਮੈਂ
ਗਿਰ ਕੇ ਮੁੜ ਖੜੇ ਤਾਂ ਹੋ ਜਾਣਾ ਹੈ।
ਜਦੋਂ ਕਦੇ ਵੀ ਮੈਨੂੰ ਬਹੁਤ ਸਟ ਲਗਦੀ ਹੈ
ਅਤੇ ਬਹੁਤ ਜ਼ਿਆਦਾ ਦਰਦ ਹੁੰਦਾ ਹੈ
ਮੈਂ ਅਕਸਰ ਮੁਸਕਰਾ ਪੈਂਦਾ ਹਾਂ ਕਿਉਂਕਿ
ਮੈਨੂੰ ਪਤਾ ਹੁੰਦਾ ਹੈ ਕਿ ਸਭ ਠੀਕ ਹੋ ਜਾਵੇਗਾ।
ਜਦ ਕਦੇ ਵੀ ਮਨ ਵਿਚ ਉਦਾਸੀ ਆਉਂਦੀ ਹੈ
ਅਕਸਰ ਮੈਂ ਮੁਸਕਰਾ ਪੈਂਦਾ ਹਾਂ ਕਿਉਂਕਿ ਮੈਂ
ਜਾਣਦਾ ਹਾਂ ਉਦਾਸੀ ਅਤੇ ਖੁਸ਼ੀ ਜ਼ਿੰਦਗੀ ਦੇ
ਆਉਣ ਜਾਣ ਵਾਲੇ ਦੋ ਬੇਹਤਰੀਨ ਪਹਿਲੂ ਹਨ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਹਰਿਆਣਾ -124001(ਹਰਿਆਣਾ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੈਰਾਗੀ
Next articleਕਵਿਤਾ