HOME ਐਮ.ਆਰ. ਸਿਟੀ ਪਬਲਿਕ ਸਕੂਲ ‘ਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ...

ਐਮ.ਆਰ. ਸਿਟੀ ਪਬਲਿਕ ਸਕੂਲ ‘ਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ।

2
ਬਲਾਚੌਰ  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਐਮ ਆਰ . ਸਿਟੀ ਪਬਲਿਕ ਸਕੂਲ  ਬਲਾਚੌਰ  ਵਿਖੇ  ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਬੜੀ ਸ਼ਰਧਾ, ਸਨਮਾਨ ਅਤੇ ਉਤਸ਼ਾਹ ਨਾਲ ਮਨਾਇਆ  ਗਿਆ । ਸਮਾਰੋਹ ਦਾ ਥੀਮ “ਅਰਦਾਸ ਤੋਂ ਅਲਵਿਦਾ – ਅਸ਼ੀਰਵਾਦ ਭਰੀਆਂ ਸ਼ੁਰੂਆਤਾਂ , ਸੁੰਦਰ ਅੰਤ” ਰਹੀ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਪਾਠ ਨਾਲ ਹੋਈ , ਜਿਸ ਤੋਂ ਬਾਅਦ ਸ਼ਬਦ ਕੀਰਤਨ ਅਤੇ ਅਰਦਾਸ ਕੀਤੀ ਗਈ । ਵਾਹਿਗੁਰੂ ਦੀ ਕ੍ਰਿਪਾ ਨਾਲ ਭੋਗ ਪਾਇਆ ਗਿਆ ਅਤੇ ਸੰਗਤਾਂ ਨੂੰ ਪ੍ਰਸ਼ਾਦ ਅਤੇ ਲੰਗਰ ਵਰਤਾਇਆ ਗਿਆ । ਧਾਰਮਿਕ ਰਸਮਾਂ ਤੋਂ ਉਪਰੰਤ ਵਿਦਾਇਗੀ ਸਮਾਰੋਹ ਦੀ ਆਧਿਕਾਰਿਕ ਸ਼ੁਰੂਆਤ ਹੋਈ । ਸਕੂਲ ਦੇ ਹੈੱਡ ਬੋਆਏ ਅਤੇ ਹੈੱਡ ਗਰਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਕੂਲ ਅਤੇ ਅਧਿਆਪਕਾਂ ਪ੍ਰਤੀ ਆਪਣਾ ਪਿਆਰ ਅਤੇ ਉਹਨਾਂ ਦੁਆਰਾ ਪ੍ਰਦਾਨ ਕੀਤੀ ਸਿੱਖਿਆ ਲਈ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਭਾਵਪੂਰਨ ਪ੍ਰਸ੍ਤੁਤੀਆਂ ਪੇਸ਼ ਕੀਤੀਆਂ ਗਈਆਂ । ਸਕੂਲ ਕੋਆਰਡੀਨੇਟਰ ਮੈਡਮ ਨੀਰੂ ਸ਼ਰਮਾ ਅਤੇ ਜਮਾਤ ਅਧਿਆਪਕਾਂ ਦੁਆਰਾ ਬੱਚਿਆਂ ਨੂੰ ਬੋਰਡ ਪ੍ਰੀਖਿਆਵਾਂ ਅਤੇ ਭਵਿੱਖ ਲਈ ਸ਼ੂਭਕਾਨਵਾਂ ਦਿੱਤੀਆਂ ਅਤੇ ਚੰਗੇ ਨੈਤਿਕ ਗੁਣਾਂ ਨੂੰ ਅਪਣਾ ਕੇ ਚੰਗੇ ਚਰਿਤਰ ਦੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਨ ਵੱਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਯਾਦਗਾਰੀ ਤੋਹਫ਼ੇ (ਮੋਮੈਂਟੋ) ਭੇਂਟ ਕਰਕੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਗਿਆ । ਸਕੂਲ ਦੇ ਪ੍ਰਿੰਸੀਪਲ ਰਿਤੂ ਬਤਰਾ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਮਿਹਨਤ, ਅਨੁਸ਼ਾਸਨ ਅਤੇ ਨੈਤਿਕ ਮੁੱਲਾਂ ਨੂੰ ਅਪਣਾਉਣ ਦੀ ਪ੍ਰੇਰਣਾ ਦਿੱਤੀ। ਸਕੂਲ ਦੇ ਡਾਇਰੈਕਟਰ ਸ਼੍ਰੀ ਸੁਮਿਤ ਚੌਧਰੀ ਅਤੇ ਚੇਅਰਮੈਨ ਸ਼੍ਰੀ ਰਾਮਜੀ ਦਾਸ ਜੀ ਦੇ ਅਸ਼ੀਰਵਾਦੀ ਬਚਨਾਂ ਨੇ ਵਿਦਿਆਰਥੀਆਂ ਵਿੱਚ ਨਵਾਂ ਜੋਸ਼ ਅਤੇ ਆਤਮ ਵਿਸ਼ਵਾਸ ਭਰਿਆ ਗਿਆ । ਉਹਨਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੇ ਬੋਰਡ ਇਮਤਿਹਾਨਾਂ ਵਿੱਚ ਚੰਗੇ ਅੰਕ ਹਾਸਿਲ ਕਰਨ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ । ਸਮਾਰੋਹ ਦਾ ਸਮਾਪਨ ਸੱਭਿਆਚਾਰਕ ਨ੍ਰਿਤ ਪ੍ਰਸ੍ਤੁਤੀਆਂ ਅਤੇ ਵਿਦਾਇਗੀ ਸੰਦੇਸ਼ ਨਾਲ ਹੋਇਆ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਜੀਠੀਆਂ ਦੀ ਬਲਾਚੌਰ ਫੇਰੀ ਮੋਕੇ ਜੇਬ ਕੱਤਰਿਆ ਨੇ ਲਾਇਆ ਦਾਅ, ਪੱਤਰਕਾਰ ਸਮਰਦੀਪ ਸਿੰਘ ਤੇ ਹੋਰਨਾਂ ਦੀਆਂ ਪਰਸ ਗਾਇਬ
Next article“ਨਾਂ” ਅਤੇ “ਭਾ ਜੀ” ਸ਼ਬਦ ਕਿਵੇਂ ਲਿਖੀਏ ਅਤੇ ਕਿਉਂ?