ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਐਮ. ਆਰ. ਸਿਟੀ ਪਬਲਿਕ ਸਕੂਲ, ਬਲਾਚੌਰ ਵਿੱਚ ਜਮਾਤ ਯੂ.ਕੇ.ਜੀ ਤੋਂ ਪਾਸ ਹੋ ਕੇ ਜਮਾਤ ਪਹਿਲੀ ਵਿੱਚ ਆਏ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਸਮਾਰੋਹ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਖੁਸ਼ੀ, ਮਾਣ ਅਤੇ ਭਾਵੁਕ ਪਲਾਂ ਨਾਲ ਭਰਪੂਰ ਰਿਹਾ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਬਾਲ ਰੋਗ ਵਿਸ਼ੇਸ਼ਗਿਆ ਡਾ. ਸਵਰੀਨ ਰਾਜਪਾਲ (ਰਾਜਪਾਲ ਹਸਪਤਾਲ, ਨਵਾਂਸ਼ਹਿਰ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਐਮ.ਆਰ. ਇੰਟਰਨੈਸ਼ਨਲ ਸਕੂਲ, ਪਨਾਮ ਦੇ ਪ੍ਰਿੰਸੀਪਲ ਮੈਡਮ ਮਾਨਸੀ ਤਿਆਗੀ ਨੇ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਨੰਨੇ ਗ੍ਰੈਜੂਏਟਸ ਨੇ ਰੰਗਾਰੰਗ ਅਤੇ ਮਨਮੋਹਕ ਪ੍ਰਸਤੁਤੀਆਂ ਨਾਲ ਸਭ ਦਾ ਦਿਲ ਜਿੱਤ ਲਿਆ। ਖਾਸ ਆਕਰਸ਼ਣ ਇੱਕ ਪ੍ਰਭਾਵਸ਼ਾਲੀ ਰੋਲ ਪਲੇ ਸੀ, ਜਿਸ ਵਿੱਚ ਬੱਚੇ ਦੇ ਜੀਵਨ ਦੇ ਸ਼ੁਰੂਆਤੀ ਸਫ਼ਰ ਅਤੇ ਮਾਪਿਆਂ ਤੇ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ ਗਿਆ। ਇਸ ਪ੍ਰਸਤੁਤੀ ਨੇ ਸਭ ਨੂੰ ਇਹ ਸੰਦੇਸ਼ ਦਿੱਤਾ ਕਿ ਬੱਚਿਆਂ ਦੇ ਚੰਗੇ ਸੰਸਕਾਰ ਅਤੇ ਆਤਮ-ਵਿਸ਼ਵਾਸ ਦੇ ਨਿਰਮਾਣ ਵਿੱਚ ਮਾਪਿਆਂ ਅਤੇ ਅਧਿਆਪਕਾਂ ਦੀ ਸਾਂਝੀ ਭੂਮਿਕਾ ਬਹੁਤ ਜ਼ਰੂਰੀ ਹੈ। ਡਾ. ਸਵਰੀਨ ਰਾਜਪਾਲ ਨੇ ਮਾਪਿਆਂ ਨੂੰ ਬੱਚਿਆਂ ਦੀ ਸਰਵਪੱਖੀ ਵਿਕਾਸ ਸੰਬੰਧੀ ਕੀਮਤੀ ਸੁਝਾਅ ਦਿੱਤੇ। ਉਨ੍ਹਾਂ ਪੌਸ਼ਟਿਕ ਭੋਜਨ, ਸਕਾਰਾਤਮਕ ਪਰਵਿਰਸ਼ ਅਤੇ ਘੱਟ ਸਕ੍ਰੀਨ ਟਾਈਮ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ। ਸਕੂਲ ਦੀ ਪ੍ਰਿੰਸੀਪਲ ਮੈਡਮ ਰਿਤੂ ਬੱਤਰਾ ਨੇ ਮੁੱਖ ਮਹਿਮਾਨਾਂ, ਮਾਪਿਆਂ, ਸਟਾਫ ਅਤੇ ਆਯੋਜਕ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਚੇਅਰਮੈਨ ਸ਼੍ਰੀ ਰਾਮਜੀ ਦਾਸ ਭੂੰਬਲਾ ਅਤੇ ਡਾਇਰੈਕਟਰ ਸ਼੍ਰੀ ਸੁਮਿਤ ਚੌਧਰੀ ਦਾ ਵੀ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਸਿਰਫ਼ ਪੜ੍ਹਾਈ ਹੀ ਨਹੀਂ, ਸਗੋਂ ਆਤਮ-ਵਿਸ਼ਵਾਸੀ ਅਤੇ ਸੰਵੇਦਨਸ਼ੀਲ ਨਾਗਰਿਕ ਬਣਾਉਣ ਲਈ ਵੀ ਵਚਨਬੱਧ ਹੈ। ਸਮਾਰੋਹ ਅੰਤ ਵਿੱਚ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਨਾਲ ਸੰਪੰਨ ਹੋਇਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



