HOME *ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਰਿਹੈ “ਜਿੱਤ”- ਅਜੇ ਮੰਗਪੁਰ ਜ਼ਿਲ੍ਹਾ ਪ੍ਰਧਾਨ...

*ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਰਿਹੈ “ਜਿੱਤ”- ਅਜੇ ਮੰਗਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ*

1

ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਕਾਂਗਰਸ ਦੇ ਜ਼ਿਲਾ ਸਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਨਾਨਕ ਸਿੰਘ ਬਾਂਠ ਚੇਅਰਮੈਨ ਬਲਾਕ ਸੰਮਤੀ ਬਲਾਚੌਰ ਅਤੇ ਕੇਵਲ ਰਾਮ ਸੀਨੀਅਰ ਵਾਈਸ ਚੇਅਰਮੈਨ ਦੀ ਤਾਜਪੋਸ਼ੀ ਬੀਡੀਪੀਓ ਦਫਤਰ ਵਿਖੇ ਕੀਤੀ ਗਈ। ਅਜੇ ਮੰਗੂਪੁਰ ਵੱਲੋਂ ਨਵ ਨਿਯੁਕਤ ਹਏ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਲੋਕਾਂ ਦਾ ਕਾਂਗਰਸ ਪ੍ਰਤੀ ਵੱਧ ਰਿਹਾ ਵਿਸ਼ਵਾਸ ਪਾਰਟੀ ਵਰਕਰਾਂ ਦੇ ਹੌਸਲੇ ਹੋਰ ਵੀ ਬੁਲੰਦ ਕਰ ਰਿਹਾ ਹੈ। ਅਜੇ ਮੰਗੂਪੁਰ ਵੱਲੋਂ ਦੋਨਾਂ ਹੀ ਅਹੁਦੇਦਾਰਾਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਕਿਹਾ ਗਿਆ। ਨਵ ਨਿਯੁਕਤ ਹੋਏ ਚੇਅਰਮੈਨ ਨਾਨਕ ਸਿੰਘ ਬਾਂਠ ਅਤੇ ਸੀਨੀਅਰ ਵਾਈਸ ਪ੍ਰਧਾਨ ਕੇਵਲ ਰਾਮ ਜੀ ਨੇ ਜ਼ਿਲ੍ਹਾ ਪ੍ਰਧਾਨ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਜੇ ਮੰਗੂਪੁਰ ਵੱਲੋਂ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਹਰ ਇੱਕ ਵਰਕਰ ਚੇਅਰਮੈਨ ਹੈ। ਅਜੇ ਮੰਗੂਪੁਰ ਨੇ ਕਿਹਾ ਕਿ 2027 ਵਿੱਚ ਕਾਂਗਰਸ ਪਾਰਟੀ ਅਵੱਲ ਨੰਬਰ ਤੇ ਆਵੇਗੀ ਅਤੇ ਵਿਕਾਸ ਦੀ ਜੋ ਰੇਲਗੱਡੀ ਇਸ ਸਮੇਂ ਪਟਰੀ ਤੋਂ ਉੱਤਰ ਚੁੱਕੀ ਹੈ ਉਸ ਨੂੰ ਦੋਬਾਰਾ ਲੀਹ ਤੇ ਲਿਆਂਦਾ ਜਾਵੇਗਾ।ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਧਰਮਪਾਲ ਸਾਬਕਾ ਚੇਅਰਮੈਨ ਮੀਤ ਪ੍ਰਧਾਨ ਡੀਸੀਸੀ, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ ਡੀਸੀਸੀ, ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸੱਕਤਰ ਡੀਸੀਸੀ, ਨਾਨਕ ਸਿੰਘ ਬਾਂਠ ਚੇਅਰਮੈਨ, ਕੇਵਲ ਰਾਮ ਸੀਨੀਅਰ ਵਾਈਸ ਪ੍ਰਧਾਨ, ਤਰਸੇਮ ਚੌਧਰੀ ਸਾਬਕਾ ਚੇਅਰਮੈਨ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਵਿਜੇ ਮੋਹਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੁਲਦੀਪ ਕੁਮਾਰ ਬਲਾਕ ਪ੍ਰਧਾਨ ਕਿਸਾਨ ਵਿੰਗ, ਜਿੰਦਰ ਕੁਮਾਰ ਬਲਾਕ ਪ੍ਰਧਾਨ ਐਸ ਸੀ ਸੈੱਲ, ਟਿੰਕੂ ਪ੍ਰਧਾਨ ਸਾਬਕਾ ਪ੍ਰਧਾਨ ਨਗਰ ਕੋਂਸਲ, ਲਾਲ ਚੇਚੀ ਜਨਰਲ ਸੱਕਤਰ ਡੀਸੀਸੀ, ਸੋਮਨਾਥ ਤਕਲਾ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ, ਨਰੇਸ਼ ਚੌਧਰੀ ਕੋਂਸਲਰ, ਰਿੱਕੀ ਬਜਾਜ ਸਾਬਕਾ ਕੋਂਸਲਰ, ਪਰਮਜੀਤ ਕੌਰ ਪੰਮੀ ਮਹਿਲਾ ਪ੍ਰਧਾਨ ਸ਼ਹਿਰੀ, ਰਾਕੇਸ਼ ਰਾਣੀ ਜਨਰਲ ਸੱਕਤਰ ਡੀਸੀਸੀ, ਮੋਹਿੰਦਰ ਪਾਲ ਮੀਤ ਪ੍ਰਧਾਨ ਬਲਾਕ ਕਮੇਟੀ ਬਲਾਚੌਰ, ਰਾਜੀਵ ਕੁਮਾਰ ਬਲਾਕ ਸੰਮਤੀ, ਕਿਰਨਦੀਪ ਕੌਰ ਬਲਾਕ ਸੰਮਤੀ, ਮੋਹਿੰਦਰ ਗੰਹੁਣ, ਅਵਤਾਰ ਸਿੰਘ ਬਲਾਕ ਪ੍ਰਧਾਨ ਓ ਬੀ ਸੀ, ਸ਼ਾਮ ਚੌਧਰੀ ਮੰਡਲ ਪ੍ਰਧਾਨ ਸੜੋਆ, ਪ੍ਰੇਮ ਚੇਅਰਮੈਨ ਜਵਾਹਰ ਬਾਲ ਮੰਚ, ਬੋਬੀ ਰਾਣਾਂ ਸਾਬਕਾ ਕੋਂਸਲਰ, ਦਿਨੇਸ਼ ਕੁਮਾਰ, ਦਲੇਲ ਸੈਣੀ, ਨਰੇਸ਼ ਚੇਚੀ ਉਧਨਵਾਲ ਆਦਿ ਸੈਕੜਿਆਂ ਦੀ ਗਿਣਤੀ ਚ ਕਾਂਗਰਸੀ ਵਰਕਰ ਹਾਜਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪਿੰਡ ਬੂਲਪੁਰ ਵਿਖੇ ਸੰਤ ਬਾਬਾ ਬੀਰ ਸਿੰਘ ਦਾ 182 ਵਾਂ ਸ਼ਹੀਦੀ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਗਿਆ
Next articleਐਮ. ਆਰ. ਸਿਟੀ ਪਬਲਿਕ ਸਕੂਲ ‘ਚ ਜਮਾਤ ਪਹਿਲੀ ਦੇ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ ਗਿਆ।