HOME ਪੱਛਮੀ ਏਸ਼ੀਆ ਵਿੱਚ ਚੱਲ ਰਹੇ ਜੰਗ ਦਾ ਮਾੜਾ ਅਸਰ ਖੇਤੀ ਸੈਕਟਰ ਤੇ...

ਪੱਛਮੀ ਏਸ਼ੀਆ ਵਿੱਚ ਚੱਲ ਰਹੇ ਜੰਗ ਦਾ ਮਾੜਾ ਅਸਰ ਖੇਤੀ ਸੈਕਟਰ ਤੇ ਪੈਣਾ ਸ਼ੁਰੂ :ਕਰਨ ਸਿੰਘ ਰਾਣਾ

2

ਖਾਦਾਂ ਦੀ ਦਰਾਮਦ ਹੋਵੇਗੀ ਮਹਿੰਗੀ

ਨਵਾਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਅਮਰੀਕਣ ਸਾਮਰਾਜੀ ਜੁੰਡਲੀ ਵਲੋਂ ਈਰਾਨ ਤੇ ਕੀਤੇ ਗਏ ਹਮਲੇ ਦਾ ਮਾੜਾ ਅਸਰ ਪੰਜਾਬ ਦੇ ਖੇਤੀ ਸੈਕਟਰ ਤੇ ਪੈਣਾ ਸ਼ੁਰੂ ਹੋ ਗਿਆ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਇੱਥੇ ਬੇਟ ਇਲਾਕੇ ਵਿੱਚ ਕਿਸਾਨਾਂ ਦੀਆਂ ਮੀਟਿੰਗਾਂ ਕਰਨ ਤੋਂ ਬਾਅਦ ਪੱਤਰ ਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਨਾਂ ਦੱਸਿਆ ਕਿ ਜੰਗ ਕਾਰਨ ਡੀਜ਼ਲ ਅਤੇ ਖਾਦਾਂ ਦੇ ਰੇਟਾਂ ਵਿੱਚ ਭਾਰੀ ਵਾਧਾ ਹੋਣ ਦੇ ਸੰਕੇਤ ਹਨ | ਉੱਪਰੋਂ ਮਹਿੰਗਾਈ ਤਾਂ ਪਹਿਲਾਂ ਹੀ ਵਧਦੀ ਜਾ ਰਹੀ ਹੈ | ਇਸ ਵਾਧੇ ਕਾਰਨ ਪੰਜਾਬ ਅੰਦਰ ਖੇਤੀ ਸੈਕਟਰ ਵਿੱਚ ਲਾਗਤ ਵਧ ਜਾਵੇਗੀ ਅਤੇ ਕਿਸਾਨ ਮਜ਼ਦੂਰਾਂ ਦੀ ਆਮਦਨ ਘਟੇਗੀ |ਸਾਥੀ ਰਾਣਾ ਨੇ ਦੱਸਿਆ ਕਿ ਕੇਂਦਰ ਸਰਕਾਰ ਆਈਪੀਐਲ ਇੰਡੀਆ ਰਾਹੀਂ ਖਾਦਾਂ ਦੀ ਖਰੀਦ ਕਰਦੀ ਹੈ | ਯੂਰੀਆ ਖਾਦ ਦੇ ਤਾਜ਼ਾ ਟੈਂਡਰਾਂ ਮੁਤਾਬਕ ਕੀਮਤ 935ਤੋਂ 959 ਡਾਲਰ ਪ੍ਰਤੀ ਟਨ ਤੱਕ ਪੁੱਜ ਗਈ ਹੈ ਜਦ ਕੇ ਜੰਗ ਤੋਂ ਪਹਿਲਾਂ ਇਹ ਕੀਮਤ ਇਸ ਤੋਂ ਅੱਧੀ ਸੀ | ਇਸ ਤੋਂ ਸਾਫ ਸੰਕੇਤ ਮਿਲਦਾ ਹੈ ਕਿ ਯੂਰੀਆ ਅਤੇ ਹੋਰ ਖਾਦਾਂ ਦੀ ਦਿੱਕਤ ਆਵੇਗੀ ਅਤੇ ਇਹਨਾਂ ਦੇ ਰੇਟਾਂ ਵਿੱਚ ਵਾਧਾ ਹੋਵੇਗਾ | ਸਰਕਾਰ ਦੀ ਖਾਦਾਂ ਦੀ ਬੇਤਹਾਸ਼ਾ ਵਰਤੋਂ ਨੂੰ ਰੋਕਣ ਲਈ ਨਵਾਂ ਮੋਬਾਈਲ ਐਪ ਲਿਆਉਣ ਦੀ ਯੋਜਨਾ ਹੈ, ਜਿਸ ਵਿੱਚ ਕਿਸਾਨ ਆਪਣੇ ਲੋੜ ਪਹਿਲਾਂ ਦਰਜ ਕਰਵਾਏੇਗਾ ਤੇ ਬਾਇਓਮੈਟਰਿਕ ਪ੍ਰਮਾਣਿਕਤਾ ਨਾਲ ਖਾਦ ਪ੍ਰਾਪਤ ਕਰ ਸਕੇਗਾ | ਉਹਨਾਂ ਮੰਗ ਕੀਤੀ ਕਿ ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨਾਂ ਲਈ ਖਾਦਾਂ ਦੀ ਉਪਲਬਤਾ ਯਕੀਨੀ ਬਣਾਵੇ ਅਤੇ ਕਿਸੇ ਕਿਸਮ ਦਾ ਰੇਟਾਂ ਵਿੱਚ ਵਾਧਾ ਨਾ ਕਰੇ | ਇਸ ਮੌਕੇ ਉਨਾਂ ਨਾਲ ਸਰਦਾਰ ਪ੍ਰੇਮ ਸਿੰਘ ਸਾਬਕਾ ਸਰਪੰਚ, ਤਰਲੋਕ ਸਿੰਘ ਮੱਲ੍ਹੀ ਅਤੇ ਮਹਿੰਗਾ ਸਿੰਘ ਆਦਿ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੁਰਬਾਣੀ :  ਭਾਵਨਾ ‘ਤੇ ਭਰਮ 
Next articleਹਾਈਵੇ ਤੋਂ ਪਿੰਡ ਮਾਣੇਵਾਲ ਨੂੰ ਜਾਂਦੀ ਖਸਤਾ ਹਾਲ ਲਿੰਕ ਸੜਕ ਨੂੰ ਬਣਾਉਣ ਦੀ ਮੰਗ