ਬੰਗਾ ਫਰਵਰੀ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਦੇਰ ਸ਼ਾਮ ਇੱਕ ਮੋਟਰਸਾਈਕਲ ਸਵਾਰ ਲੁਟੇਰੇ ਦੁਆਰਾ ਔਰਤ ਦੇ ਕੰਨ ਵਿੱਚ ਪਾਈ ਸੋਨੇ ਦੀ ਬਾਲੀ ਝਪਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੂਟ ਦਾ ਸ਼ਿਕਾਰ ਹੋਏ ਔਰਤ ਆਸ਼ਾ ਰਾਣੀ ਪਤਨੀ ਧਰਮਪਾਲ ਨਿਵਾਸੀ ਹੀਓ ਥਾਣਾ ਸਿਟੀ ਬੰਗਾ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਮੋਟਰਸਾਈਕਲ ਤੇ ਕਿਸੇ ਨਿੱਜੀ ਕੰਮ ਲਈ ਸ਼ਹਿਰ ਆਏ ਸਨ। ਉਹਨਾਂ ਦੱਸਿਆ ਜਿਵੇਂ ਉਹ ਆਪਣਾ ਕੰਮ ਨਿਪਟਾਉਣ ਉਪਰੰਤ ਮੋਟਰਸਾਈਕਲ ਤੇ ਮੁਕੰਤਪਰ ਰੋਡ ਰਾਹੀਂ ਆਪਣੇ ਪਿੰਡ ਨੂੰ ਜਾ ਰਹੇ ਸਨ ਤਾਂ ਅਚਾਨਕ ਪਿੱਛੇ ਤੋਂ ਇੱਕ ਮੋਟਰਸਾਈਕਲ ਸਵਾਰ ਲੁਟੇਰਾ ਜਿਸ ਨੇ ਸਿਰ ਤੇ ਹੈਲਮਟ ਪਾਇਆ ਹੋਇਆ ਸੀ ਉਹਨਾਂ ਨੇ ਮੋਟਰਸਾਈਕਲ ਦੇ ਨਜ਼ਦੀਕ ਆਪਣਾ ਮੋਟਰਸਾਈਕਲ ਲਾਇਆ ਤੇ ਉਸ ਦੇ ਕੰਨ ਵਿੱਚ ਪਾਈ ਸੋਨੇ ਦੀ ਇੱਕ ਵਾਲੀ ਝਪਟ ਕੇ ਫਰਾਰ ਹੋ ਗਿਆ। ਉਹਨਾਂ ਦੱਸਿਆ ਉਕਤ ਹੋਈ ਵਾਰਦਾਤ ਦੀ ਸੂਚਨਾ ਉਹਨਾਂ ਨੇ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਉੱਥੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਖਲਾਉਣ ਲੱਗੇ। ਇੱਥੇ ਵਰਤਣ ਯੋਗ ਹੈ ਕਿ ਬੰਗਾ ਅਤੇ ਇਸ ਦੇ ਨਾਲ ਲੱਗਦੇ ਏਰੀਏ ਅੰਦਰ ਆਏ ਦਿਨ ਲੁਟੇਰੇ ਬੇਖੌਫ ਹੋਏ ਲੁੱਟ ਚੋਰੀ ਦੀ ਵਾਰਦਾਤਾਂ ਨੂੰ ਇਜਾਮ ਦੇ ਰਹੇ ਹਨ। ਇੰਝ ਜਾਪਦਾ ਹੈ ਜਿਵੇਂ ਲੁਟੇਰਿਆਂ ਨੂੰ ਪੁਲਿਸ ਦਾ ਭੋਰਾ ਵੀ ਡਰ ਨਹੀਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj