ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਢੰਡੂਹਾ ਦੀਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਨਗਰ ਕੀਰਤਨ ਸਜਾਇਆ ਗਿਆ ਜ਼ੋ ਕਿ ਸਾਰੇ ਨਗਰ ਦੀ ਪ੍ਰਕੰਰਿਮਾ ਕਰਦਾ ਹੋਇਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਜਿਸ ਵਿੱਚ ਸਾਧੂ ਸੰਪਰਦਾਇ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋ ਮਜਾਰਾ ਜੀ ਸ਼ਾਮਲ ਹੋਏ। ਇਸ ਮੌਕੇ ਤੇ ਹੰਸ ਰਾਜ ਬੰਗਾ ਚੇਅਰਮੈਨ ਕਾਂਸ਼ੀ ਟੀ ਵੀ, ਕਮਲਜੀਤ ਬੰਗਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਵੀਰ ਸਿਘ ਸਾਬਕਾ ਸਰਪੰਚ ਲਾਦੀਆ, ਮਨਜੀਤ ਕੁਮਾਰ ਸਰਪੰਚ, ਹਰਪ੍ਰੀਤ ਕੁਮਾਰ ਲਾਦੀਆ , ਸੋਹਣ ਲਾਲ, ਹਰਵਿੰਦਰ ਕੁਮਾਰ ਰਾਜੂ, ਰਛਪਾਲ ਸਿੰਘ, ਸੁਖਵਿੰਦਰ ਪਾਲ ਸਿੰਘ,ਭਾਈ ਅਮਰਜੀਤ ਸਿੰਘ ਹੈੱਡ ਗ੍ਰੰਥੀ ਮੱਲੂਪੋਤਾ, ਪਰਮਜੀਤ ਪੰਮਾ, ਪ੍ਰਿਤਪਾਲ ਸਿੰਘ, ਬਲਵਿੰਦਰ ਸਿੰਘ, ਹਰਮਨਜੀਤ ਸਿੰਘ ਨੰਬਰਦਾਰ ਸਮਾਜਿਕ ਸਮਾਨਤਾ ਸੰਗਠਨ ਸਕੱਤਰ ਅਤੇ ਠਾਠਾਂ ਮਾਰਦਾ ਸੰਗਤਾਂ ਦਾ ਵਿਸ਼ਾਲ ਇਕੱਠ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



