ਮਾਂ ਦਿਵਸ

ਮੱਖਣ ਸ਼ਾਹਪੁਰ

(ਸਮਾਜ ਵੀਕਲੀ)

ਮਾਂ ਦਿਵਸ ਅੱਜ ਹੈ ਮੈਂ ਪੋਸਟ ਦਿਨ ਚਾਰ ,ਪਹਿਲਾਂ ਪਾਈ ਸੀ ,,,
ਕਿੰਨਾ ਪਿਆਰ ਕਰਦੇ ਆ ਅੱਜ ਮਾਂ ਨੂੰ ,
ਜਿੰਨਾਂ ਬੀਮਾਰ ਨੂੰ ਵੀ ,ਦੁਆਈ ਨਾਂ ਕਦੇ ਦੁਆਈ ਸੀ ।
ਕਹਿੰਦੇ ਮਾਂ ਦਿਵਸ ਮੁਬਾਰਕ ,,
ਜਿੰਨਾਂ ਦੀਆਂ ਮਾੜੀਆਂ ਆਦਤਾਂ ਨੇ ਮਾਂ ਰੁਆਈ ਸੀ ।
ਪਾਟੀ ਚੁੱਨੀ ਨਾ ਨਜਰ ਆਈ ਕਦੇ ਮਾਂ ਦੀ ਉਹਨਾਂ ਨੂੰ,
ਜਿੰਨਾਂ ਸੋਪਇੰਗ ਸਹੇਲੀ ਨੂੰ ਲੰਟੇ ਚੰਡੀਗੜ੍ਰ ਕਰਵਾਈ ਸੀ ।
ਦਿੰਦੇ ਵਧਾਈ ਸ਼ੋਸਲ ਮੀਡੀਆ ਤੇ ਸ਼ਾਹਪੁਰ ਹੋਰੀਂ ਮਾਂ ਦਿਵਸ ਤੇ ,
ਉਂਝ ਕਹਿੰਦੇ ਵੰਡੀ ਚ ਮਾਂ ,ਛੋਟੇ ਭਾਈ ਵੱਲ ਆਈ ਸੀ ।
ਜਿਹੜੀ ਮਾਂ ਨੇ ਮਹੀਨੇ 9, ਪੇਟ ਚ ਰੱਖ ਸੰਭਾਲਿਆ ਸਾਨੂੰ ,
ਬੁਢਾਪੇ ਚ ਉਸੇ ਮਾਂ ਦੀ ਦੇਖਭਾਲ ਲਈ ਨੌਕਰਾਨੀ ਅਸੀਂ ਲਾਈ ਸੀ ।
ਟਾਇਮ ਨਹੀਂ ਸੀ ਜਿਹੜੀ ਮਾਂ ਕੋਲ ਬੈਠਣ ਦਾ ਸਾਡੇ ਕੋਲ ,,
ਉਸ ਮਾਂ ਦੇ ਭੋਗ ਤੇ ਅਸੀਂ ਵੇਹਲੀ ਸੰਗਤ ਬੜੀ ਬੁਲਾਈ ਸੀ ।
ਰਾਗੀ ਸਮੇਤ ਸਭ ਸਿਫਤਾਂ ਕਰਨ ਮਾਂ ਦੀ ਸੇਵਾ ਲਈ ਸਾਡੇ ਪਰਿਵਾਰ ਦੀ,
ਮੈਨੁੰ ਲੱਗਿਆ ਇਹ ਮਾਂ ਦੇ ਭੋਗ ਤੇ ਨਹੀਂ ,ਜੰਝ ਝੂਠਿਆਂ ਦੀ ਆਈ ਸੀ ,
ਮਾਂ ਤਰਸਦੀ ਮਰ ਗਈ ਪੁੱਤ ਹੱਥੋਂ ਪਾਣੀ ਦੇ ਗਲਾਸ ਨੂੰ ,
ਭੋਗ ਤੇ ਸੱਤ ਭਾਂਤੀ ਮਿਠਾਈ ਅਸੀਂ ਲਾਈ ਸੀ ।
ਝੂਠੀ ਤੇ ਦੋਗਲੀ ਦੁਨੀਆਂ ਦੇ ਹਰ ਮੁੰਹ ਤੇ ,,
ਸਭ ਪਾਸੇ ਸਾਡੀ ਹੀ ਵਡਿਆਈ ਸੀ ।
ਉਪਰੋਂ ਉਪਰੋਂ ਸਵਾਗਤ ਤਾਂ ਮੈਂ ਕਰ ਰਿਹਾ ਸੀ ਸਭ ਦਾ ,
ਪਰ ਅੰਦਰੋਂ ਸ਼ਰਮ ਮੈਨੁੰ ਬੜੀ ਆਈ ਸੀ ।
ਗੁਆਚ ਦਿੱਤੀ ਮੈ ਕੰਮ ਕਾਰਾਂ ਚ ਉਹ ਮਾਂ,
ਜਿਹੜੇ ਮਾਂ ਨੇ ਮੈਨੁੰ ਦੁਨੀਆਂ ਵਿਖਾਈ ਸੀ ।
ਜਿਉਂਦੀ ਵਸਦੀ ਆ ਮੇਰੀ ਰੱਬ ਵਰਗੀ ਮਾਂ ਪਾਠਕੋ,
ਇਹ ਤਾਂ ਦੋਗਲੇ ਲੋਕਾਂ ਦੀ ਉਕਾਤ ਤੁਹਾਨੂੰ ਮੈਂ ਪੜ੍ਰਾਈ ਸੀ।

ਮੱਖਣ ਸ਼ਾਹਪੁਰ

(98632,40000)

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੌਜੀ ਰਾਜਪੁਰੀ ਅਤੇ ਰੋਮੀ ਘੜਾਮੇਂ ਵਾਲ਼ਾ ਦੇ ਗੀਤ ‘ਗੁਰੂ ਫਤਿਹ’ ਦੀ ਸ਼ੂਟਿੰਗ ਮੁਕੰਮਲ
Next articleਪਤਾ ਨਹੀਂ ਕਿੰਉ।