ਮਾਂ ਬੋਲੀ ਪੰਜਾਬੀ ਨੂੰ ਮਿਲਿਆ ਸਤਿਕਾਰ

ਮਾਂ ਬੋਲੀ ਪੰਜਾਬੀ ਨੂੰ ਮਿਲਿਆ ਸਤਿਕਾਰ

ਦਿੱਲੀ, 26ਜਨਵਰੀ 2024(ਰਮੇਸ਼ਵਰ ਸਿੰਘ)- ਦਿੱਲੀ ਦੇ ਵਿਜੇ ਨਗਰ ਵਿਖੇ ਹਰ ਸਾਲ 26ਜਨਵਰੀ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਸ ਵਾਰ ਰਵਾਇਤੀ ਤਿਆਰੀਆਂ ਦੇ ਨਾਲ -ਨਾਲ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਨਗਰ ਕੀਰਤਨ ਦੇ ਆਯੋਜਕ ਡਾਕਟਰ ਸੁਰਿੰਦਰ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਨੇ ਨੌਜਵਾਨ ਪੰਜਾਬੀ ਪਰਚਾਰਕ ਸਿਮਰਨਜੀਤ ਸਿੰਘ ਮੱਕੜ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਮਾਨਸਾ ਦੇ ਵੀਰ ਤਜਿੰਦਰ ਸਿੰਘ ਨੂੰ ਨਗਰ ਕੀਰਤਨ ਦੇ ਮੌਕੇ ਤੇ ਆਪਣੀ ਪੰਜਾਬੀ ਪਰਚਾਰਕ ਸਮੱਗਰੀ ਦੀ ਨੁਮਾਇਸ਼ ਲਾਉਣ ਦਾ ਸਦਾ ਦੇ ਕੇ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ। ਦਿੱਲੀ ਦੇ ਡਾਕਟਰ ਮਨਦੀਪ ਸਿੰਘ ਛੱਤਵਾਲ ਨੇ ਇਸ ਉੱਦਮ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।

ਜ਼ਿਕਰਯੋਗ ਹੈ ਕਿ ਤਜਿੰਦਰ ਸਿੰਘ ਮਾਨਸਾ ਨੇ ਗੁਰਮੁਖੀ ਲਿੱਪੀ ਦੇ ਪ੍ਰਚਾਰ ਲਈ ਨਵੀਂ ਨਵੀਆਂ ਚੀਜਾਂ ਤਿਆਰ ਕੀਤੀਆਂ ਹੋਈਆਂ ਹਨ। ਨਗਰ ਕੀਰਤਨ ਦੇ ਮੌਕੇ ਤੇ ਇਸ ਨਵੀਂ ਪਹਿਲ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਯਾਦਗਾਰੀ ਚਿਨ੍ਹਾਂ ਦੇ ਤੌਰ ਤੇ ਲੋਕਾਂ ਦੀ ਇਸ ਸਮਾਨ ਨੂੰ ਹੱਥੋਂ ਹੱਥ ਖਰੀਦਣ ਦੀ ਰੁਚੀ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਸ਼ਬਦਾਂ ਨੇ ਉਨ੍ਹਾਂ ਦੇ ਗੁਰਮੁਖੀ ਲਿੱਪੀ ਪ੍ਰਤੀ ਪਿਆਰ ਨੂੰ ਉਜਾਗਰ ਕੀਤਾ।
ਸੰਗਤਾਂ ਨੇ ਪ੍ਰਬੰਧਕਾਂ ਨੂੰ ਇਸ ਤਰ੍ਹਾਂ ਦੀ ਨੁਮਾਇਸ਼ ਹਰ ਸਾਲ ਲਗਾਉਣ ਲਈ ਕਿਹਾ।

ਡਾਕਟਰ ਸੁਰਿੰਦਰ ਸਿੰਘ ਆਸਟ੍ਰੇਲੀਆ ਵਾਲੇ
+61.434369 664
————————————
ਸਿਮਰਨਜੀਤ ਮੱਕੜ ਦਿੱਲੀ
🥏+91.999-999-2809
————————————
ਡਾਕਟਰ ਮਨਦੀਪ ਸਿੰਘ ਛੱਤਵਾਲ ਦਿੱਲੀ
🥏 +91.99997 49636
————————————
ਵੀਰ ਤੇਜਿੰਦਰ ਸਿੰਘ ਮਾਨਸਾ
🥏+91.73073 50150

Previous articleਲੋਕ ਗਾਇਕ ਤਾਜ ਨਗੀਨਾ ਨੇ ਵੀ ਆਪਣਾ ਧਾਰਮਿਕ ਟਰੈਕ “ਤੇਰੇ ਦਰਸ਼ਨ ਕਰ” ਕੀਤਾ ਰਿਲੀਜ਼
Next article(ਕਾਵਿ ਵਿਅੰਗ) ਨਿੱਤ ਲੱਗਦੇ ਧਰਨੇ