ਗਣਤੰਤਰ ਦਿਵਸ ਤੇ ਮਾਂ ਬੋਲੀ

(ਸਮਾਜ ਵੀਕਲੀ)
ਛੱਬੀ ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਵੇਗਾ।
ਹਰ ਵਾਰੀ ਦੀ ਤਰ੍ਹਾਂ ਸਕੂਲ ਨੂੰ ਖ਼ੂਬ ਸਜਾਇਆ ਜਾਵੇਗਾ।
ਕਾਰਗਿਲ ਸ਼ਹੀਦ ਜਸਵੰਤ ਸਿੰਘ ਨੂੰ ਯਾਦ ਕਰਾਂਗੇ ਸ਼ਰਧਾ ਨਾਲ਼,
ਆਨ-ਬਾਨ ਤੇ ਸ਼ਾਨ ਤਿਰੰਗਾ ਵੀ ਲਹਿਰਾਇਆ ਜਾਵੇਗਾ।
ਭਸੌੜ ਸਕੂਲ ਦੇ ਵਿਹੜੇ ਵਿੱਚ ਖ਼ੁਸ਼ੀਆਂ ਦੀ ਛਹਿਬਰ ਲੱਗੂਗੀ ;
ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵਿਖਾਇਆ ਜਾਵੇਗਾ ।
ਮਾਤ – ਭਾਸ਼ਾ ਤੇ ਮਾਂ – ਬੋਲੀ ਦੀ ਦੱਸੀ ਜਾਊ ਮਹੱਤਤਾ ਵੀ  ;
ਬੱਚਿਆਂ ਨੂੰ ਨੈਤਿਕ ਸਿੱਖਿਆ ਦਾ ਵੀ ਸਬਕ ਪੜ੍ਹਾਇਆ ਜਾਵੇਗਾ ।
ਭਾਸ਼ਾ ਐਕਟ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦੀ ਗੱਲ ਹੋਊ ;
ਸਾਨੂੰ ਸਾਡਾ ਅਪਣਾ ਫਰਜ਼ ਵੀ ਯਾਦ ਕਰਾਇਆ ਜਾਵੇਗਾ ।
ਤਿੰਨ ਵਰਗਾਂ ਦੇ ਛੇ ਬੱਚਿਆਂ ਨੂੰ ਮਾਣ ਅਤੇ ਸਨਮਾਨ ਦੇਣ ਲਈ ;
ਪੰਜਾਬੀ ਭਾਸ਼ਾ ਭਾਈਚਾਰੇ ਦਾ ਉੱਦਮ ਸਲ੍ਹਾਇਆ ਜਾਵੇਗਾ ।
ਜੋ ਬੱਚਿਆਂ ਨੇ ਆਪਣੇ ਸਕੂਲ ਦੀ ਸ਼ਾਨ ਵਧਾਈ ਹੋਵੇਗੀ  ;
ਉਨ੍ਹਾਂ ਦਾ ਵੀ ਪੰਚਾਇਤ ਵੱਲੋਂ  ਹੌਂਸਲਾ ਵਧਾਇਆ ਜਾਵੇਗਾ ।
ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖ ਸੁਆਗਤ ਕੀਤਾ ਜਾਊ,
ਅਤੇ ਸਟਾਫ਼ ਦੇ ਧੰਨਵਾਦ ਦਾ ਮਤਾ ਪਕਾਇਆ ਜਾਵੇਗਾ ।
ਵਿਦਿਆਰਥੀਆਂ ਦੇ ਧੰਨਵਾਦ ਦਾ ਮਤਾ ਪਕਾਇਆ ਜਾਵੇਗਾ ।
 ਮੂਲ ਚੰਦ ਸ਼ਰਮਾ ਪ੍ਰਧਾਨ ,
 ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037
Previous articleਪੰਜਾਬ ਗੌਰਮਿੰਟ ਪੈਨਸ਼ਨਰ ਸਾਂਝਾ ਫਰੰਟ ਦੀ ਅਹਿਮ ਮੀਟਿੰਗ ਹੋਈ, 7 ਫਰਵਰੀ ਨੂੰ ਕੀਤੀ ਜਾ ਰਹੀ ਭੁੱਖ ਹੜਤਾਲ ਤੇ ਧਰਨਾ ਪ੍ਰਦਰਸ਼ਨ ਵਿੱਚ ਪੈਨਸ਼ਨਰ ਸ਼ਮੂਲੀਅਤ ਕਰਨ -ਸੁੱਚਾ ਸਿੰਘ
Next articleਆਪਣੇ ਹੁਨਰ ਨੂੰ ਲਗਾਤਾਰ ਅਪਡੇਟ ਕਰਕੇ ਇੱਕ ਸਫਲ ਕੈਰੀਅਰ ਬਣਾਉਣਾ