ਮਾਂ ਬੋਲੀ ਪੰਜਾਬੀ

ਬਲਦੇਵ ਸਿੰਘ ਬੇਦੀ

(ਸਮਾਜ ਵੀਕਲੀ)

ਕਲਮ ਮੇਰੀ ਨੂੰ ਬਖਸ਼ੀ ਇਹਨੀ ਸ਼ੋਹਰਤ,
ਲੋਕਾਂ ਵਲੋਂ ਮੈਨੂੰ ਮਿਲਿਆ ਏ ਸਤਿਕਾਰ।
ਸਿਰ ਝੁਕਾਵਾਂ  ਮਾਂ ਬੋਲੀ ਦੇ  ਚਰਨਾਂ ‘ਚ,
ਜਿਥੋਂ  ਸ਼ਬਦਾਂ ਦਾ  ਮਿਲਿਆ  ਏ ਭੰਡਾਰ।
ਇੱਕ ਇੱਕ ਅੱਖਰ ਮਿਸ਼ਰੀ ਤੋਂ  ਵੀ ਮਿੱਠਾ ,
ਸੋਹਣੇ ਸ਼ਬਦਾਂ  ਨਾਲ  ਦੇਵਾਂ ਏ ਸ਼ਿੰਗਾਰ ।
ਮਾਂ ਬੋਲੀ  ਵਿੱਚ  ਲਿੱਖੇ ਗਏ  ਗੀਤ ਸੋਹਣੇ,
ਜਿਹਨੂੰ ਗਾਉਂਦੇ ਨੇ ਕਈ  ਵੱਡੇ   ਫ਼ਨਕਾਰ।
ਤੇਰੀ ਭਾਸ਼ਾ ‘ਚ ਰੇਡੀਓ,ਟੀਵੀ ਤੇ ਅਖਬਾਰਾਂ,
ਜਿਹਨੂੰ ਸੁਣਦੇ,ਵੇਖਦੇ,ਪੜ੍ਹਦੇ ਵਿਚ ਸੰਸਾਰ।
ਚੜ੍ਹਦਾ ਹੋਵੇ ਜਾਂ ਫੇਰ ਹੋਵੇ  ਲਹਿੰਦਾ ਪੰਜਾਬ,
ਦੋਵੇਂ ਮੁਲਖਾਂ ‘ਚ ਲਿਖਿਆ ਏ ਤੇਰਾ ਭੰਡਾਰ।
ਤੇਰੀ ਸਿਫ਼ਤ ਵਿਚ ਹੋਰ ਦਸ ਮੈਂ ਕੀ ਲਿਖਾਂ,
ਮਾਂ ਬੋਲੀ  ਵਿੱਚ ਤਾਂ ਗੁਣ ਏ ਕਈ ਹਜ਼ਾਰ।
“ਬੇਦੀ” ਮਾਂ ਬੋਲੀ ਪੰਜਾਬੀ ਤੋਂ ਸਦਕੇ ਜਾਵੇ,
 ਜਿਹਨੂੰ ਕਰਦਾ ਦਿਨ ਰਾਤ ਉਹ ਪਿਆਰ।
 ਬਲਦੇਵ ਸਿੰਘ ਬੇਦੀ
       ਜਲੰਧਰ

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article4 killed in building collapse in Beirut’s southern suburbs
Next articleHamas leader arrives in Cairo to hold talks on Gaza truce