(ਸਮਾਜ ਵੀਕਲੀ)
ਮਾਤ ਭਾਸ਼ਾ ਨੂੰ ਕੋਈ ਖ਼ਤਰਾ ਨਹੀਂ ਸੱਜਣਾ!
ਜੇ ਸਮਝੇ ਹਰ ਪੰਜਾਬੀ ਆਪਣੀ ਜ਼ੁੰਮੇਵਾਰੀ।
ਘਰ ਤੋਂ ਬਣਨ ਜੋ ਸੇਵਕ ਮਾਂ ਪੰਜਾਬੀ ਦੇ,
ਉਹਨਾਂ ਲਈ ਕੋਈ ਵੀ ਗੱਲ ਨਾ ਔਖੀ ਨਾ ਭਾਰੀ।
ਦੋਸ਼ ਹੋਰਾਂ ਸਿਰ ਨਿੱਤ ਮੜ੍ਹਨ ਦੀ ਥਾਂ ‘ਤੇ,
ਬੱਚਿਆਂ ਨੂੰ ਪੰਜਾਬੀ ਸਿਖਾਉਣ ਦੀ ਚੁੱਕੋ ਜ਼ਿੰਮੇਵਾਰੀ।
ਮਾਂ ਦੀ ਫ਼ਿਕਰ ਦਾ ਹਰ ਕੋਈ ਭਾਸ਼ਣ ਦੇਣਾ ਜਾਣੇ,
ਸ਼ਿਖਰਾ ਤੱਕ ਪਹੁੰਚਾਉਣ ਦੀ ਨਾ ਕਰੇ ਕੋਈ ਤਿਆਰੀ।
ਸੋਹਣੇ-ਸੋਹਣੇ ਸ਼ਬਦ ਵਰਤੋਂ ਮਾਂ ਪੰਜਾਬੀ ਦੇ,
ਨਾ ਬਣਾਉ ਇਸ ਨੂੰ ਕਦੇ ਵੀ ਗਾਲਾਂ ਦੀ ਭਾਗੀਦਾਰੀ।
ਪਰਵੀਨ ਕੌਰ ਸਿੱਧੂ