HOME ਸਵ. ਅੰਮੀ ਚੰਦ ਵਿਰਦੀ ਦੇ ਭੋਗ ਮੌਕੇ ਬੂਟੇ ਵੰਡੇ ਗਏ

ਸਵ. ਅੰਮੀ ਚੰਦ ਵਿਰਦੀ ਦੇ ਭੋਗ ਮੌਕੇ ਬੂਟੇ ਵੰਡੇ ਗਏ

2
ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਦੁਨੀਆ ਉੱਪਰ ਆਏ ਹਰ ਇਨਸਾਨ ਨੇ ਆਪਣੀ ਜਿੰਦਗੀ ਦਾ ਸਫ਼ਰ ਤਹਿ ਕਰਕੇ ਇਸ ਦੁਨੀਆ ਨੂੰ ਛੱਡ ਕੇ ਜਾਣਾ ਹੀ ਹੁੰਦਾ ਹੈ ਸਾਡੇ ਸਮਾਜ ਵਿੱਚ ਜਦੋਂ ਵੀ ਕੋਈ ਵਿਅਕਤੀ ਚੜਾਈ ਕਰਦਾ ਹੈ ਤਾਂ ਉਸ ਤੋਂ ਬਾਅਦ ਉਸ ਦੀਆਂ ਧਾਰਮਿਕ ਰਸਮਾਂ ਭੋਗ ਮੌਕੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਜਿਨਾਂ ਵਿੱਚ ਕਥਾ ਕੀਰਤਨ ਧਾਰਮਿਕ ਪਰਵਚਨਾ ਤੋਂ ਇਲਾਵਾ ਲੰਗਰ ਆਦਿ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ ਪਰ ਕੁਝ ਖਾਸ ਤੇ ਵਧੀਆ ਸੋਚ ਵਾਲੇ ਇਨਸਾਨ ਵੀ ਹੁੰਦੇ ਹਨ ਜਦੋਂ ਕੋਈ ਉਹਨਾਂ ਦਾ ਆਪਣਾ ਪਿਆਰਾ ਇਸ ਤਰਾਂ ਦੁਨੀਆਂ ਤੋਂ ਜਾਂਦਾ ਹੈ ਤਾਂ ਉਸਦੇ ਉਸ ਦੀ ਯਾਦ ਵਿੱਚ ਜੋ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਉਹਨਾਂ ਦੇ ਵਿੱਚ ਉਹ ਵਾਤਾਵਰਨ ਨੂੰ ਬਚਾਉਣ ਦੇ ਲਈ ਹੰਭਲਾ ਮਾਰਦਿਆਂ ਹੋਇਆਂ ਲੋਕਾਂ ਵਿੱਚ ਨਵੀਂ ਸੋਚ ਪੈਦਾ ਕਰਦਿਆਂ ਹੋਇਆ ਬੂਟੇ ਵੰਡਦੇ ਹਨ। ਇਸੇ ਤਰ੍ਹਾਂ ਹੀ ਹੋਇਆ ਮਾਛੀਵਾੜਾ ਸਾਹਿਬ ਦੇ ਨਜ਼ਦੀਕੀ ਪਿੰਡ ਚੱਕਲੀ ਮੰਗਾਂ ਦੇ ਸਵਰਗਵਾਸੀ ਸ੍ਰੀ ਅਮੀਂ ਚੰਦ ਵਿਰਦੀ ਦੇ ਭੋਗ ਮੌਕੇ ਮਾਛੀਵਾੜਾ ਸਾਹਿਬ ਤੋਂ ਪੱਤਰਕਾਰ ਮਾਸਟਰ ਸਤੀਸ਼ ਕੁਮਾਰ ਦੇ ਪਿਤਾ ਅਮੀ ਚੰਦ ਵਿਰਦੀ ਜੋ ਪਿਛਲੇ ਦਿਨੀ ਇਸ ਸੰਸਾਰ ਤੋਂ ਚਲੇ ਗਏ ਸਨ ਤੇ ਅੱਜ ਉਹਨਾਂ ਦੇ ਭੋਗ ਮੌਕੇ ਜਿੱਥੇ ਧਾਰਮਿਕ ਸਮਾਗਮ ਕੀਤਾ ਗਿਆ ਉੱਥੇ ਹੀ ਨਵੀਂ ਪਿਰਤ ਪਾਉਂਦਿਆਂ ਹੋਇਆਂ ਹਰਜਸ ਪਬਲਿਕ ਸਕੂਲ ਝੜੌਦੀ, ਡਾਇਮੰਡ ਨਿਊਟਰੇਸ਼ਨ ਸੈਂਟਰ ਤੇ ਮਾਛੀਵਾੜਾ ਸਾਹਿਬ ਨਾਲ ਸੰਬੰਧਿਤ ਪੱਤਰਕਾਰ ਭਾਈਚਾਰੇ ਦੇ ਸਹਿਯੋਗ ਨਾਲ ਅਮੀਂ ਚੰਦ ਵਿਰਦੀ ਦੀ ਅੰਤਿਮ ਅਰਦਾਸ ਮੌਕੇ ਆਏ ਹੋਏ ਵਿਅਕਤੀਆਂ ਨੂੰ ਇੱਕ ਇੱਕ ਪੌਦਾ ਵੰਡਿਆ ਗਿਆ। ਭੋਗ ਮੌਕੇ ਕੀਤੇ ਜਾ ਰਹੇ ਉਪਰਾਲੇ ਦੀ ਸਭ ਨੂੰ ਸ਼ਲਾਘਾ ਕੀਤੀ ਜਿਸ ਦਾ ਪ੍ਰਬੰਧ ਪਰਮਜੀਤ ਸਿੰਘ ਜਸਵਿੰਦਰ ਕੌਰ ਹਰਮੀਤ ਕੌਰ ਦਿਆਲ ਸਿੰਘ ਇਰਾਕ ਨਵੀਨ ਕੁਮਾਰ ਤੇ ਹਰਜਸ ਪਬਲਿਕ ਸਕੂਲ ਝੜੌਦੀ ਦੇ ਸਟਾਫ਼ ਵੱਲੋਂ ਕੀਤਾ ਗਿਆ। ਅਮੀਂ ਚੰਦ ਜੀ ਦੀ ਅੰਤਿਮ ਅਰਦਾਸ ਵਿੱਚ ਇਲਾਕੇ ਦੇ ਪੰਚ ਸਰਪੰਚ ਰਾਜਨੀਤਿਕ ਪਾਰਟੀਆਂ ਦੇ ਆਗੂ ਧਾਰਮਿਕ ਸਮਾਜਿਕ ਜਥੇਬੰਦੀਆਂ ਇਲਾਵਾ ਅਧਿਆਪਕ ਸਾਹਿਬਾਨ ਤੇ ਪੱਤਰਕਾਰ ਭਾਈਚਾਰਾ ਪੁੱਜਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleLamrin Tech Skills University, Punjab Organizes One-Day Awareness Workshop on PM Vishwakarma Scheme.
Next articleਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤੀਸਰੀ ਵਿਸ਼ੇਸ਼ ਬੱਸ ਪਿੰਡ ਬੇਹੜਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ