Uncategorized ਮਾਂ – ਨੌ ਮਹੀਨੇ ਕੁੱਖ ਚ ਰੱਖ…..

ਮਾਂ – ਨੌ ਮਹੀਨੇ ਕੁੱਖ ਚ ਰੱਖ…..

1
ਪਰਮਜੀਤ ਸਿੰਘ, ਡੁਮੇਲੀ ਵਾਲਾ 

ਸਮਾਜ ਵੀਕਲੀ ਯੂ ਕੇ

ਨੌ ਮਹੀਨੇ ਕੁੱਖ ਚ ਰੱਖ ਕੇ ਮੇਰਾ ਭਾਰ ਉਠਾਇਆ ।
ਮੂੰਹ ਮੌਤ ਦੇ ਪਾ ਕੇ ਖੁਦ ਨੂੰ ਮੈਨੂੰ ਜਗਤ ਦਿਖਾਇਆ ।

ਗੋਦੀ ਵਿੱਚ ਲਿਟਾ ਕੇ ਮੈਨੂੰ ਗੂੜ੍ਹੀ ਨੀਂਦ ਸਵਾਉਂਦੀ ।
ਸੀਨੇ ਨਾਲ ਲਗਾ ਕੇ ਮੈਨੂੰ ਆਪਣਾ ਦੁੱਧ ਪਿਆਉਂਦੀ ।

ਭੁੱਖ ਲੱਗੀ ਤੇ ਮੈਂ ਸੀ ਰੋਂਦਾ ਨੱਠੀ ਨੱਠੀ ਆਉਂਦੀ ।
ਛੋਟੀ ਛੋਟੀ ਬੁਰਕੀ ਕਰਕੇ ਮੈਨੂੰ ਆਪ ਖਵਾਉਂਦੀ ।

ਕੁੱਛੜ ਚੁੱਕੀ ਰੱਖਦੀ ਤੇ ਉਹ ਘਰ ਦੇ ਕੰਮ ਵੀ ਕਰਦੀ ।
ਮੇਰੇ ਸੁੱਖ ਦੀ ਖਾਤਰ ਪਤਾ ਨਹੀਂ ਕੀ ਕੀ ਦੁਖੜੇ ਜਰਦੀ ।

ਜਦ ਮਰਜ਼ੀ ਮੈਂ ਸੌਂਦਾ ਸਾਂ ਤੇ ਜਦ ਮਰਜ਼ੀ ਮੈਂ ਉੱਠਦਾ ।
ਜਿਵੇਂ ਕਿਵੇਂ ਮਨਾਉਂਦੀ ਮੈਨੂੰ ਜਦ ਵੀ ਮੈਂ ਸਾਂ ਰੁੱਠਦਾ

ਅੱਧੀ ਰਾਤੀਂ ਕਰ ਦਿੰਦਾ ਸੀ ਜਦ ਮੈਂ ਬਿਸਤਰ ਗਿੱਲਾ ।
ਚੁੱਕ ਆਪਣੇ ਉਹ ਉੱਤੇ ਪਉਂਦੀ ਕਹਿੰਦੀ ਤੂੰ ਮੇਰਾ ਪੁੱਤ ਹੈ ਲੱਲਾ ।

ਕਈ ਵੇਰਾਂ ਉਹ ਭੁੱਖੀ ਰਹਿੰਦੀ ਮੈਨੂੰ ਰੱਜ ਖਵਾਉਂਦੀ ।
ਆਪ ਪਤਾ ਨਹੀਂ ਕਦੋਂ ਸੀ ਸੌਂਦੀ ਮੈਨੂੰ ਨਾ ਉਹ ਜਗਾਉਂਦੀ ।

ਕਿਸਦੀ ਗੱਲ ਮੈਂ ਕਰਦਾ ਹਾਂ ਤੁਸੀਂ ਸਮਝ ਗਏ ਕਿ ਨਾ ?
ਮੈਂ ਤਾਂ ਉਸਦੀ ਗੱਲ ਹਾਂ ਕਰਦਾ ਜਿਸਨੂੰ ਕਹਿੰਦੇ ਮਾਂ ਮਾਂ ਮਾਂ ।

ਪਰਮਜੀਤ ਸਿੰਘ, ਡੁਮੇਲੀ ਵਾਲਾ 
On Watsapp- +44 7877 853675

Previous articleKilling of Shamus Hussain
Next articleਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਛੇਵਾਂ ਦਿਨ