HOME ਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਛੇਵਾਂ ਦਿਨ

ਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਛੇਵਾਂ ਦਿਨ

ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਅਤੇ ਅਮਰਗੜ੍ਹ ਕੁਆਟਰ ਫਾਈਨਲ ਵਿੱਚ ਪੁੱਜੇ

ਲੁਧਿਆਣਾ ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 16ਵੇਂ ਜੇ ਐਸਟੀ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਟੂਰਨਾਮੈਂਟ ਦੇ ਛੇਵੇਂ ਦਿਨ ਜਿੱਥੇ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਅਮਰਗੜ੍ਹ ਹਾਕੀ ਸੈਂਟਰ ਨੇ ਆਪੋ ਆਪਣੇ ਮੈਚ ਜਿੱਤ ਕੇ ਕੁਆਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਉਥੇ ਜੂਨੀਅਰ ਵਰਗ ਵਿੱਚ ਕਿਲ੍ਹਾ ਰਾਇਪੁਰ ਹਾਕੀ ਸੈਂਟਰ ਜਰਖੜ ਹਾਕੀ ਅਕੈਡਮੀ ਨੇ ਵੀ ਜਿੱਤਾਂ ਹਾਸਲ ਕਰਦਿਆਂ ਆਪਣੇ ਜੇਤੂ ਕਦਮ ਅੱਗੇ ਵਧਾਏ।ਸੀਨੀਅਰ ਵਰਗ ਜਰਖੜ ਹਾਕੀ ਅਕੈਡਮੀ ਨੇ ਆਪਣੇ ਆਖਰੀ ਲੀਗ ਵਿੱਚ ਬਾਬਾ ਲੁਧਿਆਣਾ ਸਪੋਰਟਸ ਕਲੱਬ 6-3 ਗੋਲਾਂ ਨਾਲ ਹਰਾਇਆ। ਇਸ ਮੈਚ ਵਿੱਚ ਪ੍ਰਗਟ ਅਤੇ ਮਾਣਵਦੀਪ ਪਿਉ ਪੁੱਤ ਦੀ ਜੋੜੀ ਸਾਈ ਰਹੀ , ਸਾਰੇ ਗੋਲ ਪਿਉ ਪੁੱਤਾਂ ਨੇ ਹੀ ਕੀਤੇ। ਜਰਖੜ ਅਕੈਡਮੀ ਨੇ ਇਸ ਜਿੱਤ ਨਾਲ ਕੁੱਲ 10 ਅੰਕ ਹਾਸਲ ਕਰਕੇ ਉਹ ਇਹ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ । ਦੂਜੇ ਲੀਗ ਮੈਚ ਵਿੱਚ ਅਮਰਗੜ ਹਾਕੀ ਸੈਂਟਰ ਨੇ ਸੰਤ ਬਾਬਾ ਗੁਲਾਬ ਸਿੰਘ ਕਲੱਬ ਘੋਲੀਆ ਖੁਰਦ ਮੋਗਾ ਨੂੰ 5-3 ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਪਾਇਆ। ਜੂਨੀਅਰ ਵਰਗ ਹਾਕੀ ਮੁਕਾਬਲਿਆਂ ਵਿੱਚ ਕਿਲਾ ਰਾਏਪੁਰ ਹਾਕੀ ਸੈਂਟਰ ਨੇ ਨਨਕਾਣਾ ਸਾਹਿਬ ਛੰਨਾ ਅਮਰਗੜ੍ਹ ਹਾਕੀ ਸੈਂਟਰ ਨੂੰ 6-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਨੇ ਘਵੱਦੀ ਹਾਕੀ ਸੈਂਟਰ ਨੂੰ 4-1 ਨਾਲ ਹਰਾ ਕੇ ਕਵਾਟਰ ਫਾਈਨਲ ਆਪਣਾ ਦਾਖਲਾ ਪਾਇਆ। ਇਸ ਮੌਕੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਗੁਰਪ੍ਰਤਾਪ ਸਿੰਘ ਬਿੰਨੀ ਲੁਧਿਆਣਾ , ਸੰਜੇ ਕੁਮਾਰ ਲੁਧਿਆਣਾ , ਗੋਲਕੀਪਰ ਹਰਜੀਤ ਸਿੰਘ ਮੋਗਾ, ਮਨਜਿੰਦਰ ਸਿੰਘ ਅਕਾਲਗੜ੍ਹ, ਮਨਦੀਪ ਸਿੰਘ ਸੈਂਡੀ ਅਮਰਗੜ੍ਹ ਨੂੰ ਉਹਨਾਂ ਦੇ ਹਾਕੀ ਕੈਰੀਅਰ ਦੀਆਂ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ।ਇਸ ਮੌਕੇ ਭੁਪਿੰਦਰ ਸਿੰਘ ਰੱਤੀਆਂ ਹਰਿਆਣਾ ਸਾਬਕਾ ਕੌਮੀ ਅਥਲੀਟ ,ਅਮਰੀਕ ਸਿੰਘ ਮਿਨਹਾਸ ਏਆਈਜੀ, ਅਜੀਤ ਸਿੰਘ ਲਾਦੀਆਂ ਨੇ ਵੱਖ ਵੱਖ ਮੈਚਾਂ ਦੌਰਾਨ ਟੀਮਾਂ ਦੇ ਨਾਲ ਮੁੱਖ ਮਹਿਮਾਨ ਵਜੋਂ ਜਾਣ ਪਹਿਚਾਣ ਕੀਤੀ।ਇਸ ਮੌਕੇ ਗੁਰਦੀਪ ਸਿੰਘ ਜਿਲ੍ਹਾ ਖੇਡ ਅਫਸਰ, ਬਾਬਾ ਰੁਲਦਾ ਸਿੰਘ ਸਾਇਆਂ ਕਲਾਂ, ਬਾਬਾ ਗੁਰਬਖਸ਼ ਸਿੰਘ ਘਵੱਦੀ , ਸ਼ਿੰਗਾਰਾ ਸਿੰਘ ਜਰਖੜ, ਗੁਰ ਸਤਿੰਦਰ ਸਿੰਘ ਪ੍ਰਗਟ , ਕੁਲਦੀਪ ਸਿੰਘ ਘਵੱਦੀ , ਗੁਰਤੇਜ ਸਿੰਘ ਲਾਡੀ ਸੁਧਾਰ, ਬੂਟਾ ਸਿੰਘ ਸਿੱਧੂ ਦੋਰਾਹਾ, ਦਲਵੀਰ ਸਿੰਘ ਜਰਖੜ, ਪਵਨਪ੍ਰੀਤ ਸਿੰਘ ਡੰਗੋਰਾ, ਅਜੀਤਪਾਲ ਸਿੰਘ ਨਾਰੰਗਵਾਲ, ਗੁਰਵਿੰਦਰ ਸਿੰਘ ਗਰੇਵਾਲ, ਮਨਜੀਤ ਸਿੰਘ ਚਾਹਲ ਡੰਗੋਰਾ, ਰਘਵੀਰ ਸਿੰਘ ਡੰਗੋਰਾ,ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਕੁਆਰਟਰ ਫਾਈਨਲ ਮੁਕਾਬਲੇ 28 ਮਈ ਦਿਨ ਵੀਰਵਾਰ ਨੂੰ ਹੋਣਗੇ। ਜਿਸ ਵਿੱਚ ਸੀਨੀਅਰ ਵਰਗ ਵਿੱਚ ਪਹਿਲਾ ਮੁਕਾਬਲਾ ਜਰਖੜ ਅਕੈਡਮੀ ਬਨਾਮ ਸੰਤ ਗੁਲਾਬ ਸਿੰਘ ਕਲੱਬ ਘੋਲੀਆ ਖੁਰਦ ਮੋਗਾ ਵਿਚਕਾਰ ਸ਼ਾਮ 7 ਵਜੇ ਅਤੇ ਦੂਸਰਾ ਮੁਕਾਬਲਾ ਯੰਗ ਕਲੱਬ ਉਟਾਲਾ ਅਤੇ ਅਮਰਗੜ੍ਹ ਹਾਕੀ ਸੈਂਟਰ ਦੇ ਵਿਚਕਾਰ ਰਾਤ 8 ਵਜੇ ਖੇਡਿਆ ਜਾਵੇਗਾ ਜਦ ਕਿ ਜੂਨੀਅਰ ਵਰਗ ਦਾ ਪਹਿਲਾ ਮੁਕਾਬਲਾ ਏਕ ਨੂਰ ਅਕੈਡਮੀ ਤੇਹਿੰਗ ਬਨਾਮ ਐਚਟੀਸੀ ਰਾਮਪੁਰ ਵਿਚਕਾਰ 5 ਵਜੇ ਸ਼ਾਮ ਅਤੇ ਦੂਸਰਾ ਮੈਚ ਜਰਖੜ ਅਕੈਡਮੀ ਬਨਾਮ ਸੰਗਰੂਰ ਹਾਕੀ ਸੈਂਟਰ ਵਿਚਕਾਰ ਸ਼ਾਮ 6 ਵਜੇ ਖੇਡਿਆ ਜਾਵੇਗਾ।

ਜਗਰੂਪ ਸਿੰਘ ਜਰਖੜ 98143-00722

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਾਂ – ਨੌ ਮਹੀਨੇ ਕੁੱਖ ਚ ਰੱਖ…..
Next articleਪਾਕਿਸਤਾਨ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਮ ਦੀ ਵਰਤੋਂ ਕਰਕੇ ਇੱਕ ਘਿਨਾਉਣੀ ਸਾਜ਼ਿਸ਼ ਰਚੀ, ਪੀਆਈਬੀ ਨੇ ਇਸਦਾ ਪਰਦਾਫਾਸ਼ ਕੀਤਾ