(ਸਮਾਜ ਵੀਕਲੀ)
Mother day ਮਨਾਵਣ ਵਾਲੀ ਚੱਲੀ,ਰੀਤ ਅਨੋਖੀ
ਖਿੱਚ ਕੇ ਫੋਟੋ ਫੇਸਬੁੱਕ ਤੇ ਪਾਈ ਜਾਂਦੇ ਲੋਕੀ
ਬੱਲੇ ਬੱਲੇ ਦੁਸਰਿਆਂ ਤੋ ਕਈਆ ਨੇ ਕਰਵਾਣੀ
ਰੀਅਲ ਲਾਈਫ ਦੇ ਵਿੱਚ ਨਹੀ ਪੁੱਛਦੇ,ਕਈ ਮਾਵਾਂ ਨੂੰ ਪਾਣੀ
ਵਿਲਕਦੀਆਂ ਤੇ ਲੱਭਣ ਟੁਰੀਆ,ਕਈ ਪੁੱਤਰਾਂ ਨੂੰ ਮਾਵਾਂ
ਪਿਆਰ ਨਾਲ ਦੋ ਬੋਲ ਨਾ ਬੋਲਣ ਪੱਲੇ ਹਾਉਕੇ ਹਾਵਾ
ਬਾਹਰ ਸ਼ਬੀਲ ਤੇ ਸੇਵਾ ਵਾਸਤੇ ਕਰਦੇ ਖਿਚੋਤਾਣੀ
ਰੀਅਲ ਲਾਈਫ ਵਿਚ ਕਿੱਥੇ ਪੁੱਛਦੇ, ਜਵਾਕ ਮਾਪਿਆਂ ਨੂੰ ਪਾਣੀ
*ਗੁਰਮੀਤ ਡੁਮਾਣੇ* ਵਾਲਿਆਂ ਰਲਕੇ ਸਭ ਨੂੰ ਸਮਝਾਓ
ਅੱਜ ਹੀ ਨਹੀਂ ਹਰ ਦਿਨ ਆਪਣੀ ਮਾਂ ਦੇ ਨਾਲ ਮਨਾਓ
ਐਸੀ ਰੀਤ ਚਲਾਈਏ ਆਪਾ ਛਪ ਜਾਏ ਨਵੀਂ ਕਹਾਣੀ
ਬਾਪੂ ਆਪਣਾ ਰਾਜਾ ਹੋਵੇ ਅੰਮੀ ਘਰ ਦੀ ਰਾਣੀ
ਗੁਰਮੀਤ ਡੁਮਾਣਾ
ਲੋਹੀਆਂ ਖਾਸ(ਜਲੰਧਰ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly