HOME ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੀ ਸਿਹਤ ਡਾਇਰੈਕਟਰ ਨਾਲ ਮੀਟਿੰਗ ਹੋਈ, ਭਖਵੀਆਂ ਮੰਗਾਂ ਸਬੰਧੀ...

ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੀ ਸਿਹਤ ਡਾਇਰੈਕਟਰ ਨਾਲ ਮੀਟਿੰਗ ਹੋਈ, ਭਖਵੀਆਂ ਮੰਗਾਂ ਸਬੰਧੀ ਚਰਚਾ ਕੀਤੀ ਗਈ

1

ਸ਼ਹੀਦ ਭਗਤ ਸਿੰਘ ਨਗਰ,   (ਸਮਾਜ ਵੀਕਲੀ)   (ਮਨੋਰੰਜਨ ਕਾਲੀਆ):  ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੀ ਡਾਇਰੈਕਟਰ ਸਿਹਤ ਨਾਲ ਉਹਨਾਂ ਵਲੋਂ ਦਿੱਤੇ ਗਏ ਲਿਖਤੀ ਸਮੇਂ ਅਨੁਸਾਰ ਮੀਟਿੰਗ ਹੋਈ | ਇਹ ਮੀਟਿੰਗ ਪਿਛਲੇ ਦਿਨੀ ਨਵੀਂ ਚੁਣੀ ਗਈ ਕਮੇਟੀ ਦੇ ਸੂਬਾ ਪ੍ਰਧਾਨ ਸੁਖਦੀਪ ਸ਼ਰਮਾ ਅਤੇ ਜਨਰਲ ਸਕੱਤਰ ਸੁਨੀਲ ਦੱਤ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ | ਇਸ ਵਿਚ ਸਿਹਤ ਡਾਇਰੈਕਟਰ ਨੂੰ ਪਹਿਲਾ ਨਵੇਂ ਚੁਣੇ ਗਏ ਕਮੇਟੀ ਮੇਂਬਰਾ ਦੀ ਜਾਣ ਪਛਾਣ ਕਰਵਾਈ ਗਈ  | ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੀ ਸੂਬਾ ਪ੍ਰੈਸ ਸਕੱਤਰ ਦੀਪਾਂਜਲੀ ਭੱਟੀ ਨੇ ਦੱਸਿਆ ਕਿ ਮੀਟਿੰਗ ਵਿੱਚ ਫਾਰਮੇਸੀ ਅਫਸਰਾ ਦੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ | ਪੰਜਾਬ ਪੇ ਸਕੇਲ ਲੈਣ ਲਈ ਮਾਨਯੋਗ ਹਾਈ ਕੋਰਟ ਦੇ ਫੈਸਲੇ ਅਨੁਸਾਰ ਫਾਰਮੇਸੀ ਅਫਸਰਾ ਦੇ ਜਨਰਲ ਸਪੀਕਿੰਗ ਆਰਡਰ ਜਾਰੀ ਕਰਨ ਦੀ ਮੁੱਖ ਮੰਗ ਰੱਖੀ ਗਈ ਜਿਸ ਵਿਚ ਡਾਇਰੈਕਟਰ ਸਾਹਿਬ ਨੇ ਕਿਹਾ ਕਿ ਸਰਕਾਰ ਵੱਲੋਂ ਲੀਗਲ ਐਡਵਾਈਜ਼ਰ ਨਾਲ ਗੱਲ ਬਾਤ ਕਰਕੇ ਜਲਦ ਹੀ ਇਸਦਾ ਹਲ ਕੀਤਾ |ਜਾਵੇਗਾ  |ਫਾਰਮੇਸੀ ਅਫਸਰਾ ਦੀਆਂ ਬਾਕੀ ਰਹਿੰਦੀਆਂ ਰੈਗੂਲਰ ਪੋਸਟਾਂ ਨੂੰ ਭਰਨ ਸਬੰਧੀ ਓਹਨਾ ਆਖਿਆ ਕਿ ਸਰਕਾਰ ਵਲੋਂ ਇਹਨਾਂ 454 ਪੋਸਟਾਂ ਨੂੰ ਜਲਦੀ ਭਰਿਆ ਜਾਵੇਗਾ | ਇਸ ਤੋ ਬਾਅਦ ਸੇਵਾ ਮੁਕਤ ਫਾਰਮੇਸੀ ਅਫਸਰਾ ਦੇ ਲੀਵ ਇਨਕੇਸ਼ਮੈਂਟ ਦੇ ਪੈਂਡਿੰਗ ਕੇਸਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ  |ਅਮਰਨਾਥ ਯਾਤਰਾ ਤੇ ਜਾਣ ਤੇ ਟੀ ਏ ਡੀ ਏ ਬਾਰੇ ਗੱਲ ਬਾਤ ਕੀਤੀ ਗਈ ਜਿਸ ਵਿਚ ਡਾਇਰੈਕਟਰ ਵੱਲੋਂ ਸਾਫ ਸ਼ਬਦਾਂ ਵਿਚ ਕਿਹਾ ਗਿਆ ਕਿ ਇਹ ਫੰਡਸ ਡਿਪਾਰਟਮੈਂਟ ਵਲੋਂ ਬਹੁਤ ਪਹਿਲਾ ਹੀ ਸਿਵਿਲ ਸਰਜਨ ਦਫ਼ਤਰਾਂ ਨੂੰ ਜ਼ਾਰੀ ਕੀਤੇ ਜਾ ਚੁੱਕੇ ਹਨ ਡਾਇਰੈਕਟਰ ਸਾਹਿਬ ਵਲੋਂ ਕਿਹਾ ਗਿਆ ਹੈ ਕਿ ਜਿਹਨਾਂ ਨੂੰ ਟੀ ਏ ਡੀ ਏ ਨਹੀਂ ਮਿਲੇ ਉਹ ਪਹਿਲਾ ਆਪਣੇ ਜ਼ਿਲ੍ਹੇ ਦੇ ਸਿਵਲ ਸਰਜਨ ਨੂੰ ਮਿਲਣ ਅਤੇ ਇਸ ਦੀ ਜਾਣਕਾਰੀ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਨੂੰ ਦਿਤੀ ਜਾਵੇ | ਅਮਰਨਾਥ ਯਾਤਰਾ ਤੇ ਜਾਣ ਵਾਲੇ ਫਾਰਮੇਸੀ ਅਫਸਰਾ ਦੀ ਜਾਨ ਦੀ ਪ੍ਰਵਾਹ ਕਰਦੇ ਹੋਏ ਉਹਨਾਂ ਦੇ ਬੀਮੇ ਦੀ ਗੱਲ ਵੀ ਰੱਖੀ ਗਈ ਜਿਸ ਸਬੰਧੀ ਉਨ੍ਹਾਂ ਆਖਿਆ ਕਿ ਇਸ ਸਬੰਧੀ ਵੀ ਜਲਦ ਹੀ ਕੋਈ ਹਾਲ ਕੱਢਿਆ ਜਾਵੇਗਾ, ਪੰਜਾਬ ਸੂਬੇ ਵਿਚ ਲੱਗਣ ਵਾਲੀਆਂ ਜ਼ਿਲ੍ਹਾ ਜੇਲ ਡਿਊਟੀ ਸਬੰਧੀ ਵੀ ਗੱਲਬਾਤ ਕੀਤੀ ਗਈ | ਪਿਛਲੇ ਲੰਮੇ ਸਮੇਂ ਤੋ ਡਿਪਾਰਟਮੈਂਟ ਵਿਚ ਫਾਰਮੇਸੀ ਅਫਸਰਾ ਦੀ ਘੱਟ ਗਿਣਤੀ ਕਰਕੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿਚ ਡਾਇਰੈਕਟਰ ਸਾਹਿਬ ਵਲੋਂ ਭਰੋਸਾ ਜਤਾਇਆ ਗਿਆ ਕਿ ਨਵੀਂ ਆਉਣ ਵਾਲੀ 454 ਰੈਗੂਲਰ ਪੋਸਟਾਂ ਵਿੱਚੋ ਹੀ ਇਸ ਦਾ ਹਲ ਕੀਤਾ ਜਾਵੇਗਾ | ਡਿਪਾਰਟਮੈਂਟ ਵਿਚ ਜ਼ਿਲ੍ਹਾ ਪ੍ਰੀਸ਼ਦ ਰੂਰਲ ਫਾਰਮੇਸੀ ਅਫਸਰਾ ਨੂੰ ਪੱਕਾ ਕਰਨ ਦੀ ਮੰਗ ਕੀਤੀ ਗਈ ਜਿਸ ਸਬੰਧੀ ਉਨ੍ਹਾਂ ਕਿਹਾ ਗਿਆ ਕਿ ਉਹਨਾਂ ਨੂੰ ਇਕ ਪਾਲਿਸੀ ਹੇਠਾਂ ਰੱਖ ਕੇ ਉਹਨਾਂ ਦੀਆਂ ਮੰਗਾ ਨੂੰ ਪੂਰਾ ਕੀਤਾ ਜਾਵੇਗਾ | ਫਾਰਮੇਸੀ ਅਫਸਰਾ ਦੀਆਂ ਪੋਸਟਾਂ ਨੂੰ ਪੁਨਰਗਠਨ ਕਰਨ ਦੀ ਵੀ ਚਰਚਾ ਕੀਤੀ ਗਈ | ਡਿਪਾਰਟਮੈਂਟ ਵੱਲੋਂ ਇਸ ਨੂੰ ਦੋਬਾਰਾ ਰਿਸਟਰਕਚਰਿੰਗ ਕਰਨ ਦੀ ਗੱਲ ਕਹੀ ਗਈ | ਇਸ ਮੌਕੇ ਤੇ ਵਿੱਤ ਸਕੱਤਰ ਮੀਨਾਕਸ਼ੀ ਧੀਰ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ, ਮੀਤ ਪ੍ਰਧਾਨ ਸੁਖਮੰਦਰ ਸਿੰਘ ਸੰਧੂ, ਆਡੀਟਰ ਅਮਨਦੀਪ ਸਿੰਘ, ਮੁੱਖ ਸਲਾਹਕਾਰ ਅਮਰਿੰਦਰ ਸਿੰਘ, ਜੁਆਇੰਟ ਸਕੱਤਰ ਵਿਸ਼ਾਲ ਤਿਆਲ, ਪ੍ਰਬਧਕੀ ਸਕੱਤਰ ਬਲਵਿੰਦਰ ਸਿੰਘ, ਪ੍ਰੋਪੇਗੰਡਾ ਸਕੱਤਰ ਮਲਕੀਤ ਸਿੰਘ ਤੋ ਇਲਵਾ ਸੰਜੇ ਗੁਪਤਾ ਸੁਪਰੀਡੇੰਟ ਅਤੇ ਗੁਰਪ੍ਰੀਤ ਸਿੰਘ ਸੀਨੀਅਰ ਸਹਾਇਕ ਵੀ ਹਾਜ਼ਰ ਸਨ |

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਾਵਾਂ ਧੀਆਂ ਸਤਿਕਾਰ ਯੋਗਨਾ ਤਹਿਤ ਬਲਾਚੌਰ ਦੇ ਪਿੰਡ‌ ਹੈਡੋਂ ਬੇਟ ਵਿਖੇ ਫਾਰਮ ਭਰਨ ਦੀ ਮੁਹਿੰਮ ਸ਼ੁਰੂ
Next articleਸੰਘਰਸ਼ ਤੇ ਸਿਰਜਣਾ ਦਾ ਸੁਮੇਲ ਗੀਤਕਾਰ ਧਰਮਿੰਦਰ ਸਿੰਘ ਧਾਲੀਵਾਲ