(ਸਮਾਜ ਵੀਕਲੀ)
ਕਿਉਂ ਖੋਹਣਾ ਏ ਮਾਵਾਂ ਰੱਬਾ ਬੱਚਿਆਂ ਤੋਂ
ਕਿਉਂ ਖੋਹਣਾ ਛਾਵਾਂ ਰੱਬਾ ਬੱਚਿਆਂ ਤੋਂ
ਕੁਝ ਨਹੀਂ ਲੱਗਦੇ ਕਿਸਮਤ ਮਾਰੇ ਦੱਸਾਂ ਹੋਰਾਂ ਦੇ
ਸਿਰ ਤੇ ਹੱਥ ਨ੍ਹੀਂ ਰੱਖਦਾ ਵੇ ਕੋਈ ਮਾਂ ਮਸ਼ੋਰਾਂ ਦੇ
ਕੋਈ ਭੂਆ ਮਾਸੀ ਸਕੀ ਨਹੀਂ ਸਾਰੇ ਪਰਾਏ ਨੇ
ਮਾਵਾਂ ਦੇ ਬਿਨ ਦਸ ਮੈਨੂੰ ਕੀਹਨੇ ਲਾਡ ਲਡਾਏ ਨੇ ।
ਰਿਸ਼ਤੇ ਨਾਤੇ ਬਣ ਕੇ ਰਹਿ ਗਏ ਸਾਰੇ ਲੋੜਾਂ ਦੇ
ਸਿਰ ਤੇ ਨੀ ਹੱਥ ਰੱਖਦਾ ਵੇ ਕੋਈ ਮਾਂ ਮਸ਼ੋਰਾਂ ਦੇ
ਥੱਪੜ ਮਾਰ ਕੇ ਮੂੰਹ ਚੋਂ ਲੋਕੀਂ ਬੁਰਕੀ ਖੋਹ ਲੈਂਦੇ
ਮੇਰੇ ਵਰਗੇ ਖੂੰਝੇ ਦੇ ਵਿੱਚ ਲੱਗ ਕੇ ਰੋ ਲੈਂਦੇ
ਗਲੀਆਂ ਦੇ ਵਿੱਚ ਬਚਪਨ ਹਾਸੇ ਰੁਲੇ ਕਰੋੜਾਂ ਦੇ
ਸਿਰ ਤੇ ਨੀ ਹੱਥ ਧਰਦਾ ਵੇ ਕੋਈ ਮਾਂ ਮਸ਼ੋਰਾਂ ਦੇ
ਮਾਂ ਵਰਗੀ ਤਾਂ ਮਾਂ ਹੀ ਹੈ ਕੋਈ ਹੋਰ ਨਹੀਂ ਹੋ ਸਕਦਾ
ਮਾਂ ਦੇ ਹੁੰਦਿਆਂ ਬੱਚਾ ਕੋਈ ਮਸ਼ੋਰ ਨਹੀਂ ਹੋ ਸਕਦਾ
ਵੀਰਪਾਲ ‘ਨਿਰਦਈ ਨੇ ਲੋਕੀਂ ਪਿੰਡ ਭਨੋਹਡ਼ਾਂ ਦੇ
ਸਿਰ ਤੇ ਹੱਥ ਨੀ ਧਰਦਾ ਵੇ ਕੋਈ ਮਾਂ ਮਸ਼ੋਰਾਂ ਦੇ
ਵੀਰਪਾਲ ਕੌਰ ਭੱਠਲ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly