ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) ਬ੍ਰਿਟਿਸ਼ ਕੋਲੰਬੀਆ ਦੇ ਨਨਾਇਮੋ ਸ਼ਹਿਰ ਵਿੱਚ ਬਾਕਸਿੰਗ ਡੇ ਦੀ ਤੜਕੇ ਇੱਕ ਮੋਟਲ ਵਿੱਚ ਲੱਗੀ ਭਿਆਨਕ ਅੱਗ ਕਾਰਨ ਲਗਭਗ 40 ਰਹਾਇਸ਼ੀਆਂ ਨੂੰ ਮਜਬੂਰਨ ਆਪਣੇ ਘਰ ਖਾਲੀ ਕਰਨੇ ਪਏ , ਜਦਕਿ ਇਸ ਘਟਨਾ ਚ ਜਖਮੀ ਹੋਏ 7 ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਅੱਗ ਸਵੇਰੇ ਤਕਰੀਬਨ 3 ਵਜੇ ਦੇ ਕਰੀਬ ਲੱਗਣ ਦੀ ਸੂਚਨਾ ਮਿਲੀ। ਅੱਗ ਨਾਨਾਈਮੋ ਦੇ ਨਿਕੋਲ ਸਟਰੀਟ ’ਤੇ ਸਥਿਤ ਵੈਲਿਊ ਲੌਜ ਮੋਟਲ ਵਿੱਚ ਫੈਲੀ, ਜਿਸ ਕਾਰਨ ਉਪਰਲੇ ਹਿੱਸੇ ਨੂੰ ਵੱਡਾ ਨੁਕਸਾਨ ਪਹੁੰਚਿਆ। ਮੌਕੇ ’ਤੇ ਪਹੁੰਚੀ ਅੱਗ ਬੁਝਾਉ ਟੀਮਾਂ ਨੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਮੋਟਲ ਮਾਲਕ ਨੇ ਕਿਹਾ ਕਿ ਇਸ ਹਾਦਸੇ ਨਾਲ ਪੂਰੀ ਕਮਿਊਨਿਟੀ ਪ੍ਰਭਾਵਿਤ ਹੋਈ ਹੈ ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ, ਜਦਕਿ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


