ਪੰਜਾਬ ਵਿੱਚ ਸਭ ਤੋਂ ਮਹਿੰਗਾ ਟੋਲ ਪਲਾਜਾ ਪੁਲਿਸ ਪ੍ਰਸ਼ਾਸਨ ਨੇ ਚਾਲੂ ਕੀਤਾ

ਕਿਸਾਨ ਆਗੂਆਂ ਦੀਆਂ ਗਿਰਫ਼ਤਾਰੀਆਂ

ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਜੋ ਲੁਧਿਆਣਾ ਜਲੰਧਰ ਸੜਕ ਉੱਤੇ ਲਾਡੋਵਾਲ ਵਿਖੇ ਸਥਿਤ ਹੈ। ਇਸ ਟੋਲ ਪਲਾਜੇ ਦੇ ਪ੍ਰਬੰਧਕ ਅਕਸਰ ਹੀ ਵਿਵਾਦਾਂ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ ਕੋਈ ਮਹੀਨਾ ਕ ਪਹਿਲਾਂ ਟੋਲ ਪਲਾਜਾ ਵਾਲਿਆ ਨੇ ਟੋਲ ਪਲਾਜਾ ਦੇ ਰੇਟ ਬਹੁਤ ਵਧਾ ਦਿੱਤੇ ਗਏ ਸਨ ਜੋ ਸਿੱਧੇ ਤੌਰ ਉੱਤੇ ਆਉਣ ਜਾਣ ਵਾਲਿਆਂ ਦੀ ਲੁੱਟ ਹੀ ਕਹੀ ਜਾ ਸਕਦੀ ਹੈ। ਇਸ ਮਸਲੇ ਨੂੰ ਚੁੱਕਦਿਆਂ ਕਈ ਕਿਸਾਨ ਯੂਨੀਅਨ ਨੇ ਪਿਛਲੇ ਇੱਕ ਮਹੀਨੇ ਤੋਂ ਵੀ ਜਿਆਦਾ ਸਮੇਂ ਤੋਂ ਇਸ ਟੋਲ ਪਲਾਜਾ ਉੱਪਰ ਧਰਨਾ ਪ੍ਰਦਰਸ਼ਨ ਕਰਕੇ ਡੇਰੇ ਲਾਏ ਹੋਏ ਸਨ ਤੇ ਟੋਲ ਪਲਾਜਾ ਬਿਲਕੁਲ ਹੀ ਮੁਕਤ ਸੀ ਭਾਵ ਆਉਣ ਜਾਣ ਵਾਲੀਆਂ ਗੱਡੀਆਂ ਤੋਂ ਟੋਲ ਪਲਾਜਾ ਨਹੀਂ ਵਸੂਲਿਆ ਜਾ ਰਿਹਾ ਸੀ ਕਿਉਂਕਿ ਇਸ ਟੋਲ ਪਲਾਜੇ ਉੱਪਰ ਕਿਸਾਨ ਧਰਨੇ ਉੱਤੇ ਸਨ।
ਅੱਜ ਸਵੇਰ ਵੇਲੇ ਇਹ ਖਬਰ ਆਈ ਕਿ ਲਾਡੋਵਾਲ ਟੋਲ ਪਲਾਜੇ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਮੁਲਾਜ਼ਮਾਂ ਦੀ ਨਫ਼ਰੀ ਵਧਾ ਦਿੱਤੀ ਗਈ ਹੈ ਪ੍ਰਸ਼ਾਸਨ ਨੇ ਟੋਲ ਪਲਾਜਾ ਅਧਿਕਾਰੀਆਂ ਨੂੰ ਨਾਲ ਲੈ ਕੇ ਟੋਲ ਪਲਾਜਾ ਚਾਲੂ ਕਰ ਦਿੱਤਾ ਗਿਆ ਹੈ। ਜੋ ਕਿ ਪਿਛਲੇ ਇੱਕ ਮਹੀਨੇ ਦੇ ਵੱਧ ਦੇ ਸਮੇਂ ਤੋਂ ਬੰਦ ਸੀ ਉੱਥੇ ਜਿਹੜੇ ਕਿਸਾਨਾਂ ਨੇ ਡੇਰੇ ਲਾਏ ਹੋਏ ਸਨ ਉਹਨਾਂ ਦੇ ਵਿੱਚੋਂ ਭਾਰਤੀ ਮਜ਼ਦੂਰ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਧੱਕੇ ਨਾਲ ਹੀ ਟੋਲ ਪਲਾਜਾ ਵੱਧ ਦਰਾਂ ਸਮੇਤ ਵਸੂਲ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਅੱਜ ਵੀ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਜੇਕਰ ਟੋਲ ਪਲਾਜਾ ਖੋਲ ਦਿੱਤਾ ਗਿਆ ਹੈ ਤਾਂ ਇਸ ਦੀਆਂ ਦਰਾਂ ਘੱਟ ਕਰ ਦਿੱਤੀਆਂ ਜਾਣ ਪਰ ਅਜਿਹਾ ਕੁਝ ਨਹੀਂ ਹੋਵੇਗਾ ਪੁਲਿਸ ਪ੍ਰਸ਼ਾਸਨ ਟੋਲ ਪਲਾਜੇ ਵਾਲਿਆਂ ਨਾਲ ਮਿਲ ਕੇ ਆਉਣ ਜਾਣ ਵਾਲੇ ਰਾਹਗੀਰਾਂ ਦੀ ਲੁੱਟ ਕਰ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬਾਬਾ ਬਖਤੌਰਾ
Next articleਗਰੀਨ ਐਵੇਨਿਊ ਕਲੋਨੀ ਵਿਖੇ ਲੱਗਿਆ ਤੀਆਂ ਦਾ ਮੇਲਾ