(ਸਮਾਜ ਵੀਕਲੀ) ਸੱਭ ਧਰਮਾਂ ਦੇ ਲੋਕ ਆਪਣੇ ਆਪਣੇ ਗੁਰੂਆਂ ਦੇ ਪ੍ਰਗਟ ਦਿਵਸ ਤੇ ਉਹਨਾਂ ਦੇ ਗੁਣਗਾਨ ਕਰਦੇ ਹੋਏ, ਤੜ੍ਹਕੇ ਤੜ੍ਹਕੇ ਪ੍ਰਭਾਤ ਫੇਰੀਆਂ ਕੱਢਦੇ ਹਨ। ਅਜੋਕੀ ਪੀੜ੍ਹੀ ਨੂੰ ਜਰੂਰੀ ਹੈ ਕੇ ਓਹਨਾਂ ਦੇ ਫਲੱਸਫੇ ਨੂੰ ਸਮਝਣਾ ਤੇ ਯਾਦ ਕਰਨਾ।
ਪ੍ਰਭਾਤ ਫੇਰੀਆਂ ਵਿੱਚ ਹਰ ਉਮਰ ਦੀ ਸੰਗਤ ਹੁੰਦੀ ਹੈ। ਬੱਚੇ ਆਪਣੇ ਖਾਣ ਪੀਣ ਦੇ ਸ਼ੌਕ ਕਰਕੇ, ਜਵਾਨ ਆਪਣੇ ਆਪ ਨੂੰ ਬੁਰੀ ਸੰਗਤ ਤੋਂ ਬਚਣ ਦੀ ਪ੍ਰੇਰਣਾ ਲਈ ਅਤੇ ਸਮੇਂ ਅਤੇ ਬਜ਼ੁਰਗ ਆਪਣਾ ਅੱਗਾ ਸਵਾਰਨ ਲਈ ਰਾਹ ਸਾਫ ਕਰਦੇ ਹਨ।
ਪ੍ਰਭਾਤ ਫੇਰੀ ਗਲੀਆਂ, ਬਾਜ਼ਾਰਾਂ ਅਤੇ ਮੇਨਰੋਡ ਤੋਂ ਹੁੰਦੀ ਹੋਈ, ਤੜ੍ਹਕੇ ਤੜ੍ਹਕੇ ਵਾਪਿਸ ਆਉਂਦੀ ਹੈ। ਸੰਗਤ ਦੇ ਆਗਮਨ ਲਈ ਚਾਹ ਪਕੌੜੇ, ਬਿਸਕੁਟ, ਭੁਜੀਆ ਵਦਾਣਾ, ਫੱਲ ਫਰੂਟ ਆਦਿ ਦੇ ਲੰਗਰ ਮਿਲਦੇ ਹਨ। ਇੱਥੇ ਇਹ ਵੀ ਜਰੂਰੀ ਹੈ ਕਿ ਸੰਗਤ ਨੂੰ ਸੁਰੱਖਿਅਤ ਵਾਪਿਸ ਧਾਰਮਿਕ ਸਥਾਨ ਤੇ ਲਿਆਉਣਾ। ਉਸ ਸਮੇਂ ਸੰਗਤ ਦੀ ਸੁਰੱਖਿਆ ਨੂੰ ਮੁੱਖ ਰੱਖਣਾ ਪ੍ਰਬੰਧਕਾਂ ਦੀ ਮੁੱਖ ਜੁੰਮੇਵਾਰੀ ਬਣ ਜਾਂਦੀ ਹੈ।
ਬੱਚੇ ਆਪਣੀ ਮਸਤੀ ਵਿੱਚ, ਜਵਾਨ ਆਪਣੀ ਮਸਤੀ ਵਿੱਚ ਅਤੇ ਬਜ਼ੁਰਗ ਆਪਣੀ ਭਗਤੀ ਵਿੱਚ… ਧੁੰਦ, ਹਨ੍ਹੇਰਾ,ਰੋਸ਼ਨੀ ਦੀ ਘਾਟ ਹੁੰਦੇ ਹੋਏ.. ਸੜਕ ਸੁਰੱਖਿਆ ਦੇ ਨਿਝਮਾਂ ਦੀ ਪਾਲਣਾ ਬਹੁਤ ਜਰੂਰੀ ਹੈ, ਤਾਂ ਕੇ ਕੋਈ ਅਣਸੁਖਾਵੀ ਘਟਣਾ ਨਾ ਵਾਪਰੇ ਜੋ ਸਾਰੀ ਉਮਰ ਨਹੀਂ ਭੁੱਲਦੀ।
ਪ੍ਰਭਾਤ ਫੇਰੀ ਦੇ ਪ੍ਰਬੰਧਕ ਸੰਗਤ ਨੂੰ ਇਸ ਤਰੀਕੇ ਨਾਲ ਲਿਜਾਣ ਕੇ ਆਵਾਜਾਈ ਵਿੱਚ ਰੁਕਾਵਟ ਨਾ ਆਵੇ, ਟਰੈਫਿਕ ਵੀ ਚੱਲਦਾ ਰਹਿਣਾ ਚਾਹੀਦਾ ਹੈ। ਸਾਡਾ ਮਕਸਦ ਕਿਸੇ ਨੂੰ ਪ੍ਰੇਸ਼ਾਨ ਕਰਨਾ ਨਹੀਂ, ਜੇ ਕੋਈ ਸਾਜਰੇ ਘਰੋਂ ਚਲਦਾ ਹੈ ਤਾਂ ਉਹ ਮੰਜਿਲ ਤੇ ਪਹੁੰਚਣ ਲਈ ਵਚਨਵੱਧ ਹੈ।
* ਕਿੰਨਾ ਚੰਗਾ ਹੋਵੇ ਜੇ ਅਸੀਂ ਪਟਾਖੇ ਆਦਿ ਨਾ ਚਲਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਯੋਗਦਾਨ ਪਾ ਕੇ ਕੁਦਰਿਤ ਦਾ ਅਸ਼ੀਰਬਾਦ ਦੇ ਭਾਗੀਦਾਰ ਬਣੀਏ।
*ਪ੍ਰਭਾਤਫੇਰੀ ਦੇ ਅੱਗੇ ਅਤੇ ਪਿੱਛੇ ਸੁਚੇਤ (ਵਾਰਨਿੰਗ ) ਕਰਨ ਵਾਲੇ ਰੇਡੀਅਮ ਬੋਰਡ ਲੈ ਕੇ ਚਲਿਆ ਜਾਵੇ।
* ਕੂੜਾ ਨਾ ਖਿਲਾਰਿਆ ਜਾਵੇ, ਉਸ ਨੂੰ ਨਾਲੋਂ ਨਾਲ ਇਕੱਠਾ ਕੀਤਾ ਜਾਵੇ।
*ਪ੍ਰਭਾਤ ਫੇਰੀਆਂ ਦਾ ਮਕਸਦ ਸਮਾਜ ਨੂੰ ਧਰਮ ਕਰਮ ਨਾਲ ਜੋੜ੍ਹਨਾ ਅਤੇ ਸਮਾਜਿਕ ਕੁਰੀਤੀਆਂ ਤੋਂ ਸਾਵਧਾਨ ਕਰਨ ਦੀ ਸ਼ੁਰੂਆਤ ਕਰਕੇ ਇੱਕ ਨਵੀਂ ਤੇ ਨਵੇਕਲੀ ਪਿਰਤ ਪਾਈਏ।
ਹਰੀ ਕ੍ਰਿਸ਼ਨ ਬੰਗਾ
ਜਨਰਲ ਸੈਕਟਰੀ
ਆਦਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj