ਪਲਕਪ੍ਰੀਤ ਕੌਰ ਬੇਦੀ
(ਸਮਾਜ ਵੀਕਲੀ) ਸਵੇਰ ਦੀ ਸ਼ੁਰੂਆਤ ਅਖਬਾਰ ਦੀ ਉਡੀਕ ਨਾਲ ਹੁੰਦੀ ਹੈ। ਅਖ਼ਬਾਰ ਪੜ੍ਹਨ ਦੇ ਨਾਲ ਨਾਲ ਚਾਅ ਦੀ ਚੁਸਕੀ ਦਾ ਸਵਾਦ ਹੀ ਕੁੱਝ ਹੋਰ ਹੈ। ਕਈ ਵਾਰ ਅਖ਼ਬਾਰ ਲੇਟ ਹੋ ਜਾਣ ਤੇ ਹਾਕਰ ਨੂੰ ਕਹਿਣਾ ਅੰਕਲ ਅਖ਼ਬਾਰ ਜਲਦੀ ਲਿਆਇਆ ਕਰੋ ਤੁਸੀਂ ਬਹੁਤ ਲੇਟ ਹੋ ਜਾਂਦੇ ਹੋ। ਇੱਕ ਦਿਨ ਮੈਂ ਦੇਖਿਆ ਕਿ ਹਾਕਰ ਖੁੱਦ ਮੀਂਹ ਵਿੱਚ ਗਿੱਲਾ ਹੋ ਗਿਆ ਇਸ ਲਈ ਕਿ ਅਖਬਾਰ ਗਿੱਲਾ ਨਾ ਹੋ ਜਾਏ।
ਹੁਣ ਮੈਂ ਉਸਨੂੰ ਦੋਸ਼ ਦੇਣਾ ਬੰਦ ਕਰਾਗੀਂ ਅਤੇ ਉਸਦੇ ਪਾਰਟ ਟਾਈਮ ਕੰਮ ਅਤੇ ਉਸਦੀ ਮਜਬੂਰੀ ਬਾਰੇ ਸੋਚਾਂਗੀਂ। ਉਸਨੂੰ ਓਏ ਦੀ ਬਜਾਏ ਜੀ ਕਹਿਣਾ ਸ਼ੁਰੂ ਕੀਤੀ। ਫਿਰ ਮੈਂ ਚਾਹ ਵੀ ਪੁੱਛਣ ਲੱਗੀ।
ਕਈ ਵਾਰ ਮੈਂ ਸੋਚਦੀ ਹਾਂ ਕਿ ਦਿਨ ਚੰਗਾ ਲੰਘਣ ਤੋਂ ਬਾਅਦ ਸਵੇਰੇ ਕਿਸ ਦਾ ਮੂੰਹ ਦੇਖਿਆ, ਅਤੇ ਹੁਣ ਮੈਂ ਚੰਗੇ ਦਿਨ ਲਈ ਉਸਦੇ ਚਿਹਰੇ ਦੀ ਉਡੀਕ ਕਰਦੀ ਰਹਿੰਦੀ ਹਾਂ।

ਪਲਕਪ੍ਰੀਤ ਕੌਰ ਬੇਦੀ
ਕੇ,ਐਮ.ਵੀ. ਕਾਲਜੀਏਟ
ਸੀਨੀਅਰ ਸੈਕੰਡਰੀ ਸਕੂਲ,
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly