HOME ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਬਠਿੰਡਾ ਜੋਨ ਦੀ ਮੀਟਿੰਗ ਕੀਤੀ ਗਈ

ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਬਠਿੰਡਾ ਜੋਨ ਦੀ ਮੀਟਿੰਗ ਕੀਤੀ ਗਈ

2

 ਬਠਿੰਡਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਪੰਜਾਬ ਸੰਭਾਲੋ ਮਹਿਮ ਦੇ ਤਹਿਤ ਬਠਿੰਡਾ ਜੋਨ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦਾ ਖਾਤਮਾ, ਮਾਵਾਂ ਦੇ ਪੁੱਤ ਬਚਾਉਣ ਅਤੇ ਭੈਣਾਂ ਦੇ ਭਰਾ ਬਚਾਉਣ ਦੇ ਅੰਦੋਲਨ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ ਗਿਆ, ਬੇਰੁਜ਼ਗਾਰੀ ਦਾ ਖਾਤਮਾ ਪੰਜਾਬ ਨੂੰ ਕਰਜੇ ਦੇ ਬੋਝ ਥੱਲਿਓਂ ਕੱਢਣ ਲਈ,ਸਿੱਖਿਆ ਕ੍ਰਾਂਤੀ,ਸਿਹਤ ਕ੍ਰਾਂਤੀ, ਕਿਰਤੀਆਂ ਦੇ ਲਈ ਸਨਮਾਨ ਅਤੇ ਆਤਮ ਨਿਰਭਰਤਾ ਦਾ ਵਾਤਾਵਰਨ ਸਿਰਜਣਾ,ਕਿਸਾਨ,ਵਪਾਰੀ, ਸਮਾਜ ਦੇ ਹਰ ਅੰਗ ਦੇ ਭਲੇ ਲਈ ਪੰਜਾਬ ਦੇ ਵਿੱਚ ਨਵਾਂ ਰਾਜਨੀਤਿਕ ਬਦਲ ਨਵਾਂ ਪੰਜਾਬ ਦੇ ਲਈ ਵਰਕਰਾਂ ਦੀਆਂ ਆਗੂਆਂ ਦੀਆਂ ਜਿੰਮੇਵਾਰੀਆਂ ਲਗਾਈਆਂ ਗਈਆਂ ਅਤੇ ਪੰਜਾਬ ਸੰਭਾਲੋ ਮਹਿਮ ਨੂੰ ਮਾਵਾਂ ਦੇ ਪੁੱਤ ਬਚਾਉਣ ਦੇ ਅੰਦੋਲਨ ਨੂੰ ਘਰ,ਘਰ ਤੱਕ ਲਜਾਉਣ ਦਾ ਸੱਦਾ ਦਿੱਤਾ ਅਤੇ ਪਿੰਡ, ਪਿੰਡ ਮਹੱਲਾ,ਮਹੱਲਾ ਪਹੁੰਚ ਕੇ ਪੰਜਾਬੀਆਂ ਨੂੰ ਪੰਜਾਬ ਸੰਭਾਲੋ ਮਹਿਮ ਅਤੇ ਅੰਦੋਲਨ ਦਾ ਹਿੱਸਾ ਬਣਨ ਦਾ ਸੱਦਾ ਦੇਣ ਲਈ ਵਰਕਰਾਂ ਅਤੇ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂਅਤੇ 15 ਮਾਰਚ ਨੂੰ ਫਗਵਾੜਾ ਵਿੱਚ ਪੰਜਾਬ ਸੰਭਾਲੋ ਰੈਲੀ ਦੀ ਕਾਮਯਾਬੀ ਲਈ ਸਾਰੇ ਵਰਕਰਾਂ ਆਗੂਆਂ ਅਤੇ ਪੰਜਾਬੀਆਂ ਦਾ ਧੰਨਵਾਦ ਵੀ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਨਵਾਂਸ਼ਹਿਰ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ।
Next articleਬਸਪਾ ਦੇ ਮਿਸ਼ਨਰੀ ਆਗੂ ਹਰਮੇਸ਼ ਵਿਰਦੀ ਦਾ ਭੋਗ ਅਤੇ ਅੰਤਿਮ ਅਰਦਾਸ।