ਸਰੀ /ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ)– ਪ੍ਰਸਿੱਧ ਗੀਤਕਾਰ ਗੋਲਡੀ ਦਰਦੀ ਜਿਸ ਦੇ ਅਣਗਿਣਤ ਗੀਤਾਂ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਅਦਬ ਅਤੇ ਸਤਿਕਾਰ ਨਾਲ ਸਰੋਤਿਆਂ ਨੇ ਸੁਣਿਆ ਹੈ। ਇਸ ਮਾਣਮੱਤੀ ਕਲਮ ਨੇ ਹੁਣ ਗਾਇਕੀ ਖੇਤਰ ਵਿੱਚ ਪੈਰ ਧਰਦਿਆਂ ਆਪਣੀ ਆਵਾਜ਼ ਵਿੱਚ ਇੱਕ ਖੂਬਸੂਰਤ ਗੁਰੂ ਪਾਤਸ਼ਾਹ ਦਾ ਸ਼ਬਦ “ਤੇਰੀ ਆਰ ਮੇਰੇ ਸਤਿਗੁਰ” ਰਿਲੀਜ਼ ਕੀਤਾ ਹੈ । ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਉਸਤਤ ਕਰਦਿਆਂ ਗਾਇਕ ਗੋਲਡੀ ਦਰਦੀ ਨੇ ਜਿੱਥੇ ਆਪਣੀ ਕਲਮ ਰਾਹੀਂ ਇਸ ਤੋਂ ਪਹਿਲਾਂ ਅਨੇਕਾਂ ਗੁਰੂ ਮਹਾਰਾਜ ਦੇ ਗੀਤ ਰਚੇ ਹਨ, ਹੁਣ ਉਹ ਆਪਣੀ ਆਵਾਜ਼ ਵਿੱਚ ਸੰਗਤ ਦਾ ਆਸ਼ੀਰਵਾਦ ਲੈਣ ਲਈ ਮੈਦਾਨ ਵਿੱਚ ਨਿੱਤਰਿਆ ਹੈ। ਇਸ ਗੀਤ ਨੂੰ ਗਾਇਆ ਲਿਖਿਆ ਤੇ ਕੰਪੋਜ ਖੁਦ ਗੋਲਡੀ ਦਰਦੀ ਨੇ ਹੀ ਹੈ। ਜਿਸ ਨੂੰ ਉਹ ਪਰਮਾਤਮਾ ਦਾ ਆਸ਼ੀਰਵਾਦ ਕਹਿ ਕੇ ਵਡਿਆਉਂਦਾ ਹੈ। ਇਸ ਦਾ ਮਿਊਜਿਕ ਅਮਰ ਦਾ ਮਿਊਜਿਕ ਮਿਰਰ ਨੇ ਤਿਆਰ ਕੀਤਾ ਹੈ । ਬੀ ਬੀ ਸਟੂਡੀਓ ਨੇ ਇਸ ਦਾ ਸ਼ਾਨਦਾਰ ਮਾਸਟਰ ਰੈਡੀ ਕੀਤਾ ਹੈ। ਰਤਨ ਫਿਲਮ ਹੈਪੀ ਵਲੋਂ ਇਸਦਾ ਵੀਡੀਓ ਅਤੇ ਮਨੀਸ਼ ਕੁਮਾਰ ਨੇ ਇਸ ਦਾ ਪੋਸਟਰ ਡਿਜਾਇਨ ਕਰਕੇ ਸੰਗਤ ਦੀ ਝੋਲੀ ਪਾਇਆ ਹੈ । ਗੋਲਡੀ ਦਰਦੀ ਇੱਕ ਸੁਲਝਿਆ ਹੋਇਆ ਗੀਤਕਾਰ ਹੈ, ਜਿਸ ਅੰਦਰ ਪਰਮਾਤਮਾ ਨੇ ਅਦਬ ਸਤਿਕਾਰ ਦਾ ਸਲੀਕਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ । ਪਰਮਾਤਮਾ ਕਰੇ ਉਸ ਦੇ ਇਸ ਟ੍ਰੈਕ ਨੂੰ ਸੰਗਤ ਅਦਬ ਸਤਿਕਾਰ ਨਾਲ ਸਰਵਣ ਕਰੇਗੀ ਅਤੇ ਉਸਨੂੰ ਆਪਣਾ ਆਸ਼ੀਰਵਾਦ ਦੇਵੇਗੀ ਜਿਸ ਦੀ ਉਸ ਨੂੰ ਬੇਸਬਰੀ ਨਾਲ ਉਡੀਕ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



