ਮੋਰਚਾ ਜੈਤੋ ਦਾ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਆਜ਼ਾਦੀ ਦੀ ਪਹਿਲੀ ਲੜਾਈ ਦੀ ਕੜੀ ਜੁੜਦੀ,
ਨਾਭਾ ਰਿਆਸਤ ਦੇ ਮਹਾਰਾਜਾ ਦੇ ਨਾਲ ।
8ਜੂਨ1923ਨੂੰ ਰਿਪੁਦਮਨ ਸਿੰਘ ਨੂੰ ਗੱਦੀਓਂ ਲਾਹ ਕੇ ,
ਰਿਆਸਤ ਵਿਚੋਂ ਜਬਰੀ ਕੀਤਾ ਹਾਲੋਂ ਬੇਹਾਲ।

ਸਿੱਖਾਂ ਦੇ ਹਰਮਨ ਪਿਆਰੇ ਰਾਜੇ ਦੀ ਬੇਅਦਬੀ ਨਾਲ,
ਅੰਗਰੇਜ਼ਾਂ ਵਿਰੁੱਧ ਰੋਸ ਦੀ ਲਹਿਰ ਫੈਲੀ ਤੇ ਹੋਏ ਮੁਜ਼ਾਹਰੇ।
ਹਮਦਰਦੀ ਮਤਾ ਪਾਸ ਹੋਇਆ ਮਹਾਰਾਜੇ ਦੇ ਹੱਕ ਵਿੱਚ,
9 ਸਤੰਬਰ ਨੂੰ ਪੂਰੇ ਪੰਜਾਬ ਚ ਬੁਲਾਏ ਬਗਾਵਤ ਦੇ ਜੈਕਾਰੇ ।

ਜੈਤੋ ਦੇ ਗੁਰੂਘਰ ਗੰਗਸਰ ਸਾਹਿਬ ਵਿੱਚ ਸਜੇ ਸੀ ਦੀਵਾਨ ,
ਸਿਪਾਹੀਆਂ ਨੇ ਲੋਕਾਂ ਤੇ ਸੇਵਾਦਾਰਾਂ ਨੂੰ ਕੀਤਾ ਗ੍ਰਿਫਤਾਰ।
ਪਾਠ ਕੀਤਾ ਖੰਡਿਤ14ਸਿਤੰਬਰ ਨੂੰ, ਰੋਸ ਵਜੋਂ,
25-25 ਸਿੰਘਾਂ ਦੇ ਜਥੇ ਜੈਤੋ ਲਈ ਰੋਜ਼ ਹੁੰਦੇ ਤਿਆਰ।

ਅੰਗਰੇਜ਼ ਸਰਕਾਰ ਦੇ ਕੰਨਾਂ ਤੇ ਜੂੰ ਨਾ ਸਰਕੀ ਤਾਂ ਜਥੇ 500 ਦੇ ਆਣ ਲੱਗੇ,
21 ਫਰਵਰੀ ਨੂੰ ਬਰਗਾੜੀ ਤੋਂ ਜਥਾ ਹੋਇਆ ਰਵਾਨਾ।
ਡਾ. ਕਿਚਲੂ,ਗਿਡਵਾਨੀ, ਕਾਂਗਰਸੀ ਲੀਡਰਾਂ ਤੋਂ ਇਲਾਵਾ ਸ਼ਰਧਾਵਾਨ ਸੰਗਤ ਸੀ ਨਾਲ ,
ਸ਼ਾਂਤਮਈ ਜਥੇ ਤੇ ਜਾਨਸਟਨ ਦੇ ਹੁਕਮ ਤੇ ਪੁਲਿਸ ਨੇ ਬਣਾਇਆ ਨਿਸ਼ਾਨਾ ।

300ਸਿੰਘ ਸ਼ਹੀਦੀਆਂ ਪਾ ਗਏ ਵਧ ਗਿਆ ਜੋਸ਼ ਤੇ ਰੋਸ,
ਦੂਜਾ 500 ਦਾ ਜਥਾ28 ਫਰਵਰੀ 1924 ਨੂੰ ਪਹੁੰਚਿਆ ਜੈਤੋ ਤਿਆਰ-ਬਰ-ਤਿਆਰ।
ਰੋਹ ਦਾ ਸਿਲਸਿਲਾ ਚੱਲਦਾ ਰਿਹਾ 21ਜੁਲਾਈ 1925 ਤੱਕ,
ਅੰਗਰੇਜ਼ੀਹਕੂਮਤ ਨੂੰ ਝੁਕਣਾ ਪਿਆ ਆਖਰਕਾਰ

21ਜੁਲਾਈ1925 ਨੂੰ ਲਾਈਆਂ ਪਾਬੰਦੀਆਂ ਹੋਈਆਂ ਵਾਪਸ ,
ਸਫਲਤਾ ਮਿਲਣ ਤੇ ਸ਼ਹੀਦੀ ਸਥਾਨ ਤੇ ਟਿੱਬੀ ਸਾਹਿਬ ਗੁਰਦੁਆਰਾ ਉਸਾਰਿਆ।
ਹਰ ਸਾਲ21ਫਰਵਰੀ ਨੂੰ ਮਨਾਇਆ ਜਾਂਦਾ ਜੋੜ ਮੇਲਾ ,
ਨਤਮਸਤਕ ਹੋ ਕੇ ਸੰਗਤਾਂ ਕਰਨ ਯਾਦ ਆਪਣੇ ਪਿਆਰਿਆਂ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

Previous articleਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਇਫਕੋ ਵੱਲੋਂ ਪਿੰਡ ਮਾਣਕੀ ਵਿਖੇ ਕਿਸਾਨ ਜਾਗਰੂਕਤਾ ਕੈਪ ਲਗਾਇਆ ਗਿਆ 
Next article* ਸਵਰਗ *