ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਇਫਕੋ ਵੱਲੋਂ ਪਿੰਡ ਮਾਣਕੀ ਵਿਖੇ ਕਿਸਾਨ ਜਾਗਰੂਕਤਾ ਕੈਪ ਲਗਾਇਆ ਗਿਆ 

(ਸਮਾਜ ਵੀਕਲੀ)- ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਇਫਕੋ ਸੈਟਰ ਖੰਨਾ ਵੱਲੋਂ ਸਾਝੇ ਤੌਰ ਤੇ ਪਿੰਡ ਮਾਣਕੀ ਵਿਖੇ ਕਿਸਾਨ ਜਾਗਰੂਕਤਾ ਕੈੰਪ ਲਗਾਇਆ ਗਿਆ |ਇਸ ਕੈਪ ਦੌਰਾਨ ਕਿਸਾਨ ਵੀਰਾ ਨੂੰ ਸਬੋਧਨ ਕਰਦਿਆ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ.) ਨੇ ਵੱਧਦੇ ਤਾਪਮਾਨ ਦੇ ਮਾੜੇ ਪ੍ਭਾਵ ਤੋ ਕਣਕ ਨੂੰ ਬਚਾਉਣ ਲਈ 2% (2 ਕਿਲੋ-100 ਲੀਟਰ ਪਾਣੀ) ਦੇ ਹਿਸਾਬ ਨਾਲ ਪੋਟਾਸੀਅਮ ਨਾਈਟ੍ਰੇਟ ਦਾ ਛਿੜਕਾਅ ਕਣਕ ਤੇ ਕਰਨ ਦੀ ਸਲਾਹ ਦਿਤੀ | ਉਹਨਾ ਪੀਲੀ ਕੂੰਗੀ ਦੀ ਪਹਿਚਾਨ ਅਤੇ ਰੋਕਥਾਮ ਬਾਰੇ ਕਿਸਾਨ ਵੀਰਾ ਨੂੰ ਸੂਚੇਤ ਕੀਤਾ। ਉਹਨਾ ਵਲੋ ਸੱਠੀ ਮੂੰਗੀ ਦੀ ਕਾਸਤ ਕਰਨ ਲਈ ਕਿਸਾਨ ਵੀਰਾ ਨੂੰ ਉਤਸ਼ਾਹਿਤ ਕੀਤਾ|ਓਹਨਾ ਵਲੋ ਸੱਠੀ ਮੂੰਗੀ ਦੀ ਕਾਸਤ ਲਈ SML-1827,SML 832 ਕਿਸਮਾ ਬਾਰੇ ਦੱਸਿਆ ਕਿ ਇਹ ਕਿਸਮਾ ਵਿਭਾਗ ਕੋਲ ਇਹਨਾਂ ਕਿਸਮਾਂ ਦਾ ਬੀਜ ਉਪਲੱਬਧ ਹੋਵੇਗਾ| ਅਧਿਕਾਰੀ ਨੇ ਦੱਸਿਆ ਕਿ ਸੱਠੀ ਮੂੰਗੀ ਦੀ ਕਾਸਤ ਦਾ ਢੁੱਕਵਾ ਸਮਾਂ 20 ਮਾਰਚ ਤੋ 10 ਅਪ੍ਰੈਲ ਤੱਕ ਹੈ| ਉਹਨਾ ਸੱਠੀ ਮੂੰਗੀ ਨੂੰ ਫੁੱਲ ਪੈਣ ਸਮੇ ਥਰਿੱਪ ਦੀ ਰੋਕਥਾਮ ਸਬੰਧੀ ਪੂਰੀ ਜਾਣਕਾਰੀ ਸਾਂਝੀ ਕੀਤੀ |ਓਹਨਾ ਕਿਹਾ ਕਿ ਮੂੰਗੀ ਦੀ ਕਾਸਤ ਨਾਲ ਮਿੱਟੀ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ |ਇਸ ਕੈਪ ਦੋਰਾਨ ਗਗਨਦੀਪ ਸਿੰਘ ਇੰਚਾਰਜ ਇਫ਼ਕੋ ਖੰਨਾ ਨੇ ਖਾਦਾ ਦੀ ਵਰਤੋ ਮਿੱਟੀ ਪਰਖ ਅਧਾਰ ਤੇ ਕਰਨ ਲਈ ਪ੍ਰੇਰਿਤ ਕੀਤਾ| ਓਹਨਾ ਵਲੋ ਕਿਸਾਨ ਵੀਰਾ ਨੂੰ ਨੈਨੋ ਯੂਰੀਆ ਵਰਤਣ ਦੀ ਅਪੀਲ ਕੀਤੀ ਅਤੇ ਇਸਦੇ ਲਾਭ ਵੀ ਦੱਸੇ |ਓਹਨਾ ਕਿਹਾ ਕਿ ਇਫਕੋ ਕਿਸਾਨ ਹਿਤੈਸੀ ਸੰਸਥਾਂ ਹੈ,ਜੋ ਕਿ ਕਿਸਾਨਾ ਦੀ ਭਲਾਈ ਲਈ ਕੰਮ ਕਰਦੀ ਹੈ |ਇਸ ਮੋਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋ ਚਮਕੌਰ ਸਿੰਘ ਖੇਤੀਬਾੜੀ ਉਪ ਨਿਰੀਖਕ ,ਕੁਲਵਿੰਦਰ ਸਿੰਘ ਸਹਾਇਕ ਤਕਨੀਕੀ ਮਨੈਜਰ ਆਤਮਾ ਹਾਜਿਰ ਸਨ |ਇਫਕੋ ਵਲੋ ਗੁਰਿੰਦਰ ਸਿੰਘ ਹਾਜਿਰ ਸਨ |ਕਿਸਾਨ ਵੀਰਾ ਵਿਚੋ ਸੰਗਤ ਸਿੰਘ ,ਨਰਿੰਦਰ ਸਿੰਘ ,ਜਸਪਾਲ ਸਿੰਘ, ਗੁਰਵੀਰ ਸਿੰਘ, ਜੋਰਾ ਸਿੰਘ, ਇੰਦਰਜੀਤ ਸਿੰਘ, ਲਵਪ੍ਰੀਤ ਸਿੰਘ, ਲਖਵੀਰ ਸਿੰਘ, ਸਾਧੂ ਸਿੰਘ, ਹਰਿੰਦਰ ਸਿੰਘ ਸਕੱਤਰ ਸਹਿਕਾਰੀ ਸਭਾ ਹਾਜਿਰ ਸਨ |

Previous articleCong decides not to hold elections to CWC
Next articleਮੋਰਚਾ ਜੈਤੋ ਦਾ