ਖਾਲਸਾ ਕਾਲਜ ਵਿੱਚ ਨੈਤਿਕ ਸਿੱਖਿਆ ਨੂੰ ਜ਼ਰੂਰੀ ਵਿਸ਼ੇ ਵਜੋਂ ਪੜਾਇਆ ਜਾਵੇਗਾ- ਐਡਵੋਕੇਟ ਹਰਜਿੰਦਰ ਸਿੰਘ ਧਾਮੀ

(ਸਮਾਜ ਵੀਕਲੀ)- ਖਾਲਸਾ ਕਾਲਜ ਆਨੰਦਪੁਰ ਸਾਹਿਬ ਵਿਖੇ ਇੱਕ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ (24.01.2023) ਕਰਵਾਈ ਗਈ।ਇਸ ਕਾਨਫਰੰਸ ਵਿੱਚ ਪ੍ਰਧਾਨ ਐੱਸਜੀਪੀਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਕਿਹਾ ਕਿ ਖਾਲਸਾ ਕਾਲਜ ਵਿੱਚ ਨੈਤਿਕਤਾ ਨੂੰ ਜ਼ਰੂਰੀ ਵਿਸ਼ੇ ਵਜੋਂ ਪੜਾਇਆ ਜਾਵੇਗਾ ਤਾਂ ਜੋ ਸਿੱਖਿਆ ਦਾ ਅਸਲ ਸੰਕਲਪ ਵਿਦਿਆਰਥੀਆਂ ਨੂੰ ਚੰਗੇ ਇਨਸਾਨ ਬਣਾਉਣ ਦਾ ਹੋਵੇਗਾ ਨਾ ਕਿ ਸਿਰਫ਼ ਪੈਸਾ ਕਮਾਉਣ ਵਾਲੀ ਮਸ਼ੀਨ ਪੈਦਾ ਕਰਨਾ। ਡਾ. ਅਜੈਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਪ੍ਰਧਾਨ ਸਾਹਿਬ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਆਖਿਆ ਕਿ ਦੁਨੀਆਂ ਵਿੱਚ ਖਾਲਸਾ ਕਾਲਜ ਅਜਿਹਾ ਪਹਿਲਾ ਕਾਲਜ ਹੋਵੇਗਾ ਜਿੱਥੇ ਨੈਤਿਕਤਾ ਦੇ ਵਿਸ਼ੇ ਨੂੰ ਪੜਾਇਆ ਜਾਵੇਗਾ-।ਸ. ਚੱਠਾ ਜੀ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਨੈਤਿਕਤਾ ਵਿਸ਼ੇ ਲਈ ਪਾਠ-ਕ੍ਰਮ ਤਿਆਰ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਨੈਤਿਕਤਾ ਦੀ ਪਰਿਭਾਸ਼ਾ, ਸ਼੍ਰੇਣੀਆਂ ਤੇ 31 ਵਿਦਵਾਨਾਂ ਦੇ ਲੇਖਾਂ ਵਾਲੀ ਕਿਤਾਬ ਦਿੱਤੀ। ਨਾਲੇ ‘ਚੁਹ ਧਰਮਾਂ ਵਿੱਚ ਨੈਤਿਕਤਾ’ ਕਿਤਾਬ ਵੀ ਪ੍ਰਿੰਸੀਪਲ ਸਾਹਿਬ ਨੂੰ ਭੇਂਟ ਕੀਤੀ ਤਾਂ ਜੋ ਇਹਨਾਂ ਕਿਤਾਬਾਂ ਦੀ ਸਹਾਇਤਾ ਨਾਲ ਵਧੀਆ ਸਿਲੇਬਸ ਤਿਆਰ ਕੀਤਾ ਜਾ ਸਮਝ ਸਕੇ। ਇਹ ਨਿਊਜ਼ ਸ. ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਨੇ ਸਾਂਝੀ ਕੀਤੀ । ਧੰਨਵਾਦ ਸਹਿਤ ।

ਰਮਿੰਦਰ ਵਾਲੀਆ ਪ੍ਰਧਾਨ
ਤੇ ਮੀਡੀਆ ਡਾਇਰੈਕਟਰ
ਜਗਤ ਪੰਜਾਬੀ ਸਭਾ ।

Previous articleSix million people in Pakistan facing acute food insecurity
Next articleਟਕੇ ਨੂੰ ਹਾਥੀ ਮਹਿੰਗਾ