(ਸਮਾਜ ਵੀਕਲੀ)
ਪੈਸਾ!
ਜ਼ਰੂਰਤਾਂ !!ਹਰ ਬੰਦੇ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੈਸਾ ਬਹੁਤ ਜ਼ਰੂਰੀ ਹੈ। ਹਰੇਕ ਇਨਸਾਨ ਦੀ ਆਪਣੀਆਂ ਆਪਣੀਆਂ ਜ਼ਰੂਰਤਾਂ ਨੇ,ਪਰ ਇਸ ਦਾ ਮਤਲਬ ਇਹ ਤਾਂ ਨਹੀਂ, ਅਸੀਂ ਕਿਸੇ ਦੀ ਜ਼ਰੂਰਤ ਦਾ ਨਜਾਇਜ਼ ਫੈਦਾ ਚੁੱਕੀਏ। ਤੇ ਉਸ ਨੂੰ ਉਸ ਦਾ ਬਣਦਾ ਹੱਕ ਨਾ ਦੇਈਏ। ਇਹ ਸਹੀ ਨਹੀਂ ਹੈ,ਕਿਸੇ ਦੀ ਮਜਬੂਰੀ ਦਾ ਫਾਇਦਾ ਲੈਣਾ।
ਦਿਨ ਰਾਤ ਇੱਕ! ਹਰੇਕ ਬੰਦਾ ਵੱਧ ਤੋਂ ਵੱਧ ਪੈਸਾ ਕਮਾਉਣਾ ਚਾਹੁੰਦਾ ਹੈ। ਤਾਂ ਜ਼ੋ ਉਹ ਆਪਣੇ ਪਰਿਵਾਰ ਦਾ ਵਧੀਆਂ ਢੰਗ ਨਾਲ ਖਿਆਲ ਰੱਖ ਸਕੇ। ਪਰ ਜਦੋਂ ਬੰਦਾ ਪੈਸੇ ਦੀ ਕਮੀ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰ ਦੇਵੇ,ਨਾ ਸਮੇਂ ਤੇ ਖਾਣ ਤੇ ਨਾ ਸਮੇਂ ਤੇ ਸੋਣਾ। ਉਸ ਨੂੰ ਪਤਾ ਹੀ ਨਹੀਂ ਲੱਗਦਾ ਕਦੋ ਐਸੀ ਪੈਸੇ ਦੀ ਦੌੜ ਨੇ ਉਸ ਨੂੰ ਆਪਣੇ ਆਪ ਤੇ ਪਰਿਵਾਰ ਤੋਂ ਦੂਰ ਕਰ ਦਿੱਤਾ।ਜਿਸ ਦੀਆਂ ਸੁੱਖ ਸਹੂਲਤਾਂ ਲਈ ਭੱਜਿਆ ਫਿਰਦਾ ਸੀ,ਉਹ ਵੀ ਗਿਲੇ ਸ਼ਿਕਵੇ ਕਰਨ ਲੱਗ ਪੈਂਦੇ ਨੇ, ਸਾਨੂੰ ਸਮਾਂ ਨਹੀਂ ਦਿੰਦਾ।
ਪੈਸਾ ਤੇ ਬਿਮਾਰੀ! ਪੈਸਾ ਕਮਾਉਣਾ ਚੰਗੀ ਗੱਲ ਹੈ। ਪਰ ਉਸਦੇ ਪਿੱਛੇ ਪਾਗਲ ਹੋਣਾ ਸਹੀ ਨਹੀਂ। ਜੇ ਕਿਧਰੇ ਆਪਣਾ ਖਾਣ ਪੀਣ ਸਹੀ ਨਹੀਂ ਹੋਵੇਗਾ ਤਾਂ ਸਾਨੂੰ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਜੇ ਕਿਧਰੇ ਪੈਸਾ ਕਮਾਇਆ ਸਾਡੇ ਕੰਮ ਨਾ ਆਇਆ ਫੇਰ ਕਮਾਉਣ ਦਾ ਵੀ ਕੀ ਫਾਇਦਾ।
ਪੈਸਾ ਤੇ ਸਿਹਤ!! ਪੈਸਾ ਲੋੜਾਂ ਪੂਰੀਆਂ ਕਰ ਸਕਦਾ ਹੈ ਪਰ ਚੰਗੀ ਸਿਹਤ ਲਈ ਆਪਣਾ ਖਿਆਲ ਵੀ ਸਾਨੂੰ ਆਪ ਰੱਖਣਾ ਪਵੇਗਾ। ਕੁੱਝ ਸਮਾਂ ਆਪਣੇ ਆਪ ਲਈ ਵੀ ਕੱਢੀਏ। ਸਿਹਤ ਦਾ ਖਿਆਲ ਰੱਖੀਏ, ਪੈਸਾ ਕਮਾਉਣ ਲਈ ਚੰਗੀ ਸਿਹਤ ਦਾ ਹੋਣਾ ਬਹੁਤ ਜਰੂਰੀ ਹੈ।
ਗਿੰਦਾ ਸਿੱਧੂ
ਜ਼ਿਲਾ ਗੁਰਦਾਸਪੁਰ
6239331711
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly