ਪੈਸਿਆਂ ਦੇ ਭੁੱਖੇ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ)
ਵੀਰੇ ਤੂੰ, ਡੈਡੀ ਤੇ ਮੰਮੀ ਨੇ ਰਲ ਕੇ
ਜਿਹੜਾ ਮੇਰੇ ਲਈ ਸੀ ਵਰ ਟੋਲਿਆ,
ਮੈਂ ਉਸ ਨਾਲ ਲਾਵਾਂ ਲੈ ਲਈਆਂ ਸਨ
ਮੂੰਹੋਂ ਇਕ ਸ਼ਬਦ ਨਹੀਂ ਸੀ ਬੋਲਿਆ।
ਅੱਜ ਮੈਨੂੰ ਸਹੁਰੇ ਘਰ ਰਹਿੰਦੀ ਨੂੰ
ਹੋ ਗਏ ਨੇ ਪੂਰੇ ਛੇ ਮਹੀਨੇ ਵੇ,
ਭੁੱਖਿਆਂ, ਨੰਗਿਆਂ ਦੀ ਧੀ ਕਹਿ ਕੇ
ਸਭ ਮਾਰਨ ਤੀਰ ਮੇਰੇ ਸੀਨੇ ਵੇ।
ਮੈਂ ਹਰ ਸਾਲ ਤੇਰੇ ਰੱਖੜੀ ਬੰਨ੍ਹੀ
ਪੇਕੀਂ ਰਹਿ ਕੇ ਤੇਰੇ ਕੋਲ ਵੇ,
ਅੱਜ ਮੈਂ ਨ੍ਹੀ ਆਣਾ ਪੇਕੇ
ਰੱਖੜੀ ਬੰਨ੍ਹਾ ਲੈ ਆ ਕੇ ਮੇਰੇ ਕੋਲ ਵੇ।
ਅੱਜ ਮੇਰੇ ਸਹੁਰੇ ਘਰ ਆ ਕੇ
ਦੇਖ ਲੈ ਆਪਣੀ ਭੈਣ ਦਾ ਹਾਲ ਵੇ,
ਮੇਰਾ ਕਹਿਣਾ ਮੰਨ ਛੇਤੀ ਆ ਜਾ
ਮੇਰੀ ਇੱਜ਼ਤ ਦਾ ਹੈ ਸਵਾਲ ਵੇ।
ਪੈਸਿਆਂ ਦੇ ਭੁੱਖੇ ਸਹੁਰਿਆਂ ਨੂੰ
ਆ ਕੇ ਲੁਆ ਦੇ ਕੰਨਾਂ ਨੂੰ ਹੱਥ ਵੇ,
ਜੇ ਸਿੱਧੇ ਰਾਹ ਉਨ੍ਹਾਂ ਨੂੰ ਪਾ ਦੇਵੇਂ
ਸਾਰੀ ਉਮਰ ਗਾਵਾਂਗੀ ਤੇਰਾ ਜੱਸ ਵੇ।
ਮਹਿੰਦਰ ਸਿੰਘ ਮਾਨ
ਕਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ ਦੇ ਦੂਸਰੇ ਕਾਵਿ ਸੰਗ੍ਰਹਿ “ਸੱਚ ਕੌੜਾ ਆ” ਦਾ ਜਲਦ ਹੀ ਹੋਵੇਗਾ ਲੋਕ ਅਰਪਣ 
Next article       ਗ਼ਜ਼ਲ