ਪੈਸਾ

ਸ਼ਿਵਨਾਥ ਦਰਦੀ

(ਸਮਾਜ ਵੀਕਲੀ)

ਖੁਦ ਨੂੰ ਮਾਲਕ ਨਾ ਸਮਝ ਖੇਲ ਤਕਦੀਰਾਂ ਦਾ ।
ਹੱਥਾਂ ਤੇ ਵੱਜੀਆਂ ਹੋਈਆਂ ਚਾਰ ਲਕੀਰਾਂ ਦਾ ।
ਸੋਨਾ ਵੀ ਮਿੱਟੀ ਬਣ ਜਾਦਾਂ ਇੱਕ ਦਿਨ ,
ਬੰਦਾ ਬੁੱਤ ਹੈ ਪਾਟੀਆ ਘਸੀਆਂ ਲੀਰਾਂ ਦਾ ।
ਲੱਖਾਂ ਆਸ਼ਕ ਜੱਗ ਤੇ ਯਾਰਾਂ ਹੋਏ ਨੇ ,
ਜੱਗ ਮੁੱਢ ਤੋਂ ਵੈਰੀ ਹੋਇਆ ਸੋਹਣੀਆ ਹੀਰਾਂ ਦਾ ।
ਹਰ ਸੋਹਣੀ ਸ਼ੈਅ ਨੂੰ ਦੇਖ ਤੇਰਾ ਮਨ ਡੋਲਦਾ ਹੈ ,
ਰੰਗ ਲਹਿ ਜਾਂਦਾ ਏ ਆਖਿਰ ਨੂੰ ਤਸਵੀਰਾਂ ਦਾ ।
ਹਰ ਇੱਕ ਦੇ ਨਾਲ ਜੁੜ ਕੇ ਬੈਠਿਆ ਕਰ ,
ਦੋ ਘੜੀਆਂ ਦਾ ਮੇਲਾ ਹੈ ਦਿਲਗੀਰਾਂ ਦਾ ।
ਚੁਸਤ ਚਲਾਕ ਤੇ ਲੋਭੀ ਲੁੱਟ ਕੇ ਲੈ ਜਾਂਦੇ ,
ਹਾਲ ਨਾ ਪੁਛੇ ਆ ਕੋਈ ਏਥੇ ਫ਼ਕੀਰਾਂ ਦਾ ।
ਗੁਰੂ ਨਾਨਕ ਤੇ ਈਸਾ ਹੋ ਦੂਰ ਗਏ ਨੇ ,
‘ਦਰਦੀ’ ਪੈਸੇ ਨੂੰ ਦਿੱਤਾ ਲੋਕਾਂ ਮਾਣ ਪੀਰਾਂ ਦਾ ।

ਸਿਵਨਾਥ ਦਰਦੀ
ਸੰਪਰਕ :- 9855155392

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਤ ਮਜਦੂਰ ਅਤੇ ਮਜ਼ਦੂਰ ਸੰਘ ਪੰਜਾਬ ਦਾ ਵਰਕਰ ਸੰਮੇਲਨ ਆਯੋਜਿਤ
Next articleਸ਼ੁਭ ਸਵੇਰ ਦੋਸਤੋ,