ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਪਿਛਲੇ ਸਾਲ ‘ਕਿੰਗਫਿਸ਼ਰ’ ਗਿਆਨ ਗੋਸ਼ਟੀ ਵਿੱਚ ਹਾਈਕੋਰਟ ਦੇ ਵਕੀਲ ਸਰਦਾਰ ‘ਜਗਵਿੰਦਰ ਸਿੰਘ ਸੰਤਵਾਲ’ ਹੁਰਾਂ ਦੁਵਾਰਾ ਪੇਸ਼ ਕੀਤੇ ਗਏ ਤਿੰਨ ਵਿਚਾਰ ਮੈਨੂੰ ਹਮੇਸ਼ਾਂ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਕਿਹਾ ਸੀ ਕਿ . . .

ਮਹਾਂਵੀਰ ਨੂੰ ਗਿਆਨ ਪ੍ਰਾਪਤ ਹੋਇਆ ਤਾਂ ਉਨ੍ਹਾਂ ਨੇ ਕੱਪੜਿਆਂ ਦਾ ਤਿਆਗ ਕਰ ਦਿੱਤਾ ਸੀ, ਪਰ ਇੱਥੇ ਵਥੇਰੇ ਬੁੱਧੀਜੀਵੀ ਨੇ ਜੋ ਗਾਈਡਾਂ ਪੜ੍ਹ ਕੇ ਵੀ ਕੱਪੜੇ ਪਾੜੀ ਫਿਰਦੇ ਨੇ ਤੇ ਪਾੜੀ ਜਾਂਦੇ ਨੇ!

ਓਹ ਸਿੱਖ ਬਹੁਤ ਖ਼ਤਰਨਾਕ ਹੁੰਦਾ ਹੈ, ਜੋ ਨਾਨਕ ਨੂੰ ਪੜ੍ਹੇ ਬਿਨਾਂ ਹੀ ਗੁਰੂ ਗੋਬਿੰਦ ਨੂੰ ਮੱਥਾ ਟੇਕਣ ਲੱਗਦਾ ਹੈ ਤੇ ਕੱਟੜਤਾ ਪਾਲਦਾ ਹੈ!
ਮੋਦੀ ਜੀ ਨੇ ਇੱਕ ਯੋਗੀ ਵਿੱਚੋਂ ਸੀ. ਐਮ. ਲੱਭ ਲਿਆ, ਇਹ ਉਸਦੀ ਰਾਜਨੀਤਕ ਸਮਝ ਦਾ ਚਮਤਕਾਰ ਹੈ। ਪਰ ਦੇਸ਼ ਲਈ ਚਮਤਕਾਰ ਤਾਂ ਹੋਵੇਗਾ ਜੇ ਕਿਸੇ ਦਿਨ ਦੇਸ਼ ਨੂੰ ਕਿਸੇ ਸੀ. ਐਮ. ਵਿੱਚੋਂ ਯੋਗੀ ਲੱਭ ਪਵੇ!

ਕਿਸੇ ਵੀ ਮੁਲਕ ਨੂੰ ਤਹਿਸ-ਨਹਿਸ ਕਰਨ ਲਈ, ਐਟਮ ਬੰਬਾਂ ਜਾਂ ਦੂਰ-ਮਾਰ ਮਿਜ਼ਾਈਲਾਂ ਦੀ ਲੋੜ ਨਹੀਂ ਹੁੰਦੀ। ਇਹਦੇ ਵਾਸਤੇ ਬੱਸ ਇੰਨਾ ਕਰ ਦਿਓ ਕਿ ਉੱਥੋਂ ਦੀ, ਵਿੱਦਿਆ ਪ੍ਰਣਾਲੀ ਦੀ ਗੁਣਵੱਤਾ ਘਟਾ ਦਿਓ, ਅਤੇ ਵਿਦਿਆਰਥੀਆਂ ਨੂੰ ਹੇਰਾਫੇਰੀ ਨਾਲ ਇਮਤਿਹਾਨ ਪਾਸ ਕਰਨ ਦੀ ਖੁੱਲ੍ਹੀ ਛੁੱਟੀ ਦੇ ਦਿਓ, ਫਿਰ ਇਹ ਕੁਝ ਹੋਵੇਗਾ…

ਜਿਸ ਡਾਕਟਰ ਨੇ ਹੇਰਾਫੇਰੀ ਨਾਲ ਡਾਕਟਰੀ ਪਾਸ ਕੀਤੀ ਹੋਣੀ ਐ, ਉਸ ਦੇ ਹੱਥੋਂ ਮਰੀਜ਼ ਮਰਨ ਲੱਗਣਗੇ!

ਜਿਸ ਇੰਜੀਨੀਅਰ ਨੇ ਡਿਗਰੀ ਹੇਰਾਫੇਰੀ ਨਾਲ ਹਾਸਿਲ ਕੀਤੀ ਹੋਵੇਗੀ ਉਸ ਦੀਆਂ ਉਸਾਰੀਆਂ ਇਮਾਰਤਾਂ ਡਿੱਗਣਗੀਆਂ!

ਲੇਖੇ-ਜੋਖੇ (ਐਕਾਊਂਟ) ਦੀ ਪੜ੍ਹਾਈ ਹੇਰਾਫੇਰੀ ਨਾਲ ਪਾਸ ਕਰਨ ਵਾਲੇ ਹੱਥੋਂ ਦੇਸ਼ ਦੇ ਪੈਸੇ ਦੀ ਬਰਬਾਦੀ ਹੋਵੇਗੀ!

ਜੱਜ ਦੀ ਪੜ੍ਹਾਈ ਹੇਰਾਫੇਰੀ ਨਾਲ ਪਾਸ ਕਰਨ ਵਾਲਿਆਂ ਦੇ ਹੱਥੋਂ ਅਨਿਆਂ ਹੋਣ ਲੱਗੇਗਾ!

ਅਧਿਆਪਕੀ ਦੀ ਡਿਗਰੀ ਹੇਰਾਫੇਰੀ ਨਾਲ ਹਾਸਿਲ ਕਰਨ ਵਾਲਿਆਂ ਦੇ ਪੜ੍ਹਾਏ ਬੱਚਿਆਂ ਵਿੱਚ ਅਗਿਆਨਤਾ ਦਾ ਬੋਲ-ਬਾਲਾ ਹੋਵੇਗਾ!

*ਕਿਸੇ ਦੇਸ਼ ਦੀ ਵਿੱਦਿਆ ਵਿੱਚ ਆਇਆ ਨਿਘਾਰ, ਇੱਕ ਦਿਨ ਪੂਰੇ ਦੇਸ਼ ਵਿੱਚ ਤਬਾਹੀ ਲੈ ਆਵੇਗਾ।*

ਏਥੋ ਤਾਂ ਇਹ ਸਿੱਧ ਹੁੰਦਾ ਕਿ ਦੇਸ਼ ਦੀ ਸੁਰੱਖਿਆ ਪ੍ਰਮਾਣੂ ਬੰਬਾਂ ਦੇ ਜਖੀਰਿਆਂ ਨਾਲ ਨਹੀਂ, ਸਗੋਂ ਸੋਚਵਾਨ ਨਾਗਰਿਕਾਂ ਨਾਲ ਹੁੰਦੀ ਹੈ। ਆਪਣੇ ਇਹ ਸਭ ਹੋ ਚੁੱਕਿਆ ਹੈ। ਤਾਂਹੀ ਤਾਂ ਮੇਰੇ ਦੇਸ਼ ਅੰਦਰ ਰਾਜਨੀਤੀ ਹਿਤਾਂ ਦੇ ਟਕਰਾਓ ਨੂੰ, ਸਿਧਾਂਤਾਂ ਦੀ ਲੜਾਈ ਦੇ ਰੂਪ ਵਿਚ ਮੀਡੀਆ ਰਾਹੀ, ਆਮ ਲੋਕਾਂ ਅੱਗੇ ਪੇਸ਼ ਕੀਤਾ ਜਾ ਰਿਹਾ ਹੈ…

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਸਾ
Next articleਮਾਲਵਾ ਲਿਖਾਰੀ ਸਭਾ ਸੰਗਰੂਰ ਦਾ ਸਥਾਪਨਾ ਦਿਵਸ 25 ਜੂਨ ਨੂੰ